Total views : 5505961
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪਿਛਲੇ ਦਿਨੀ ਥਾਣਾਂ ਰਣਜੀਤ ਐਵੀਨਿਊ ਦੇ ਖੇਤਰ ਵਿੱਚ ਇਲਾਕੇ ਕੋਠੀ ਨੰ: 13/1 ਬਲਾਕ ਸੀ ਵਿਖੇ ਇਕ ਮਹਿਲਾ ਦੇ ਅੰਨੇ ਕਤਲ ਦੀ 24 ਘੰਟਿਆਂ ਦੇ ਅੰਦਰ ਅੰਦਰ ਸੁਲਝਾਅਕੇ ਕਾਤਲ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਜਾਣਕਾਰੀ ਦੇਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸ: ਜਸਕਰਨ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਮਹਿਲਾ ਦੇ ਕਤਲ ਸਬੰਧੀ ਉਸਦੇ ਪੁੱਤਰ ਵਿਸ਼ਾਲ ਖੁਰਾਨਾ ਦੇ ਬਿਆਨਾਂ ਤੇ ਦਰਜ ਕੀਤੇ ਗਏ ਮਕੁੱਦਮੇ ਦੀ ਪੁਲਿਸ ਪਾਰਟੀ ਵਲੋ ਸੰਜੀਦਗੀ ਨਾਲ ਜਾਂਚ ਕਰਦਿਆ ਮ੍ਰਿਤਕ ਮਹਿਲਾ ਸਵਿਤਾ ਖੁਰਾਣਾ ਦੇ ਕਾਤਲ ਸੁਮਿਤ ਉਰਫ ਸ਼ਮਸੇਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਜਗਦੇਵ ਕਲਾਂ ਹਾਲ ਵਾਸੀ ਰਣਜੀਤ ਐਵੀਨਿਊ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਵਾਰਦਾਤ ਵਿੱਚ ਵਰਤਿਆ ਚਾਕੂ ਤੇ ਮਹਿਲਾ ਦੇ ਖੂਨ ਨਾਲ ਲਿਬੜੇ ਕਪੜੇ ਵੀ ਬ੍ਰਾਮਦ ਕੀਤੇ ਗਏ ਹਨ।
ਸ: ਜਸਕਰਨ ਸਿੰਘ ਨੇ ਦੱਸਿਆ ਕਿ ਕਤਲ ਦਾ ਕਾਰਨ ਮ੍ਰਿਤਕ ਮਹਿਲਾ ਅਤੇ ਕਾਤਲ ਵਿਆਕਤੀ ਦੀ ਪੀ.ਜੀ ਦੇ ਮਾਮਲੇ ਵਿੱਚ ਆਪਸੀ ਰੰਜਿਸ਼ ਹੋਣਾ ਪਾਇਆ ਗਿਆ ਹੈ ਕਿਉਕਿ ਦੋਵੇ ਹੀ ਆਪਣੇ ਘਰ ਪੀ.ਜੀ ਚਲਾਂਉਦੇ ਸਨ,ਜਿਸ ਨੂੰ ਲੈਕੇ ਉਨਾਂ ਵਿਚਾਲੇ ਅਕਸਰ ਹੀ ਬੋਲ ਬੁਲਾਰਾ ਹੁੰਦਾ ਰਹਿੰਦਾ ਸੀ ਅਤੇ ਵਾਰਦਾਤ ਵਾਲੇ ਦਿਨ ੇ ਕਥਿਤ ਦੋਸ਼ੀ ਸੁਮਿਤ ਨੇ ਵੇਖਿਆ ਕਿ ਅੱਜ ਮ੍ਰਿਤਕ ਔਰਤ ਘਰ ਵਿੱਚ ਇਕੱਲੀ ਹੈ ਅਤੇ ਉਸ ਨੇ ਮੌਕਾ ਪਾਕੇ ਮਹਿਲਾ ਦੇ ਘਰ ਦੀਆਂ ਛੱਤਾਂ ਰਾਹੀ ਹੁੰਦਿਆ ਦਾਖਲ ਹੋਕੇ ਉਸ ਦਾ ਚਾਕੂ ਨਾਲ ਕਤਲ ਕਰ ਦਿੱਤਾ ਅਤੇ ਅਲਮਾਰੀ ਵਿੱਚੋ ਨਗਦੀ ਚੋਰੀ ਕਰਕੇ ਆਪਣੇ ਘਰ ਆ ਗਿਆ।ਜਿਸ ਨੂੰ ਸ਼ੱਕ ਦੇ ਅਧਾਰ ਤੇ ਜਦ ਪੁਲਿਸ ਨੇ ਗ੍ਰਿਫਤ ਲੈ ਕੇ ਪੁਛਗਿਛ ਕੀਤੀ ਤਾਂ ਉਸ ਨੇ ਮੰਨਿਆ ਕਿ ਮ੍ਰਿਤਕ ਔਰਤ ਅਕਸਰ ਹੀ ਉਸ ਨੂੰ ਵੇਖਕੇ ਥੁੱਕਦੀ ਰਹਿੰਦੀ ਸੀ ਤੇ ਗਾਲੀ ਗਲੋਚ ਕਰਦੀ ਰਹਿੰਦੀ ਸੀ।ਉਨਾਂ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਹੋਰ ਪੁਛਗਿੱਛ ਕੀਤੀ ਜਾਏਗੀ। ਇਸ ਸਮੇ ਉਨਾਂ ਨਾਲ ਡੀ.ਸੀ.ਪੀ ਜਾਂਚ ਸ: ਮੁਖਵਿੰਦਰ ਸਿੰਘ ਭੁੱਲਰ, ਏ.ਡੀ.ਸੀ.ਪੀ ਸ: ਪ੍ਰਭਜੋਤ ਸਿੰਘ ਵਿਰਕ, ਏ.ਸੀ.ਪੀ ਸ: ਵਰਿੰਦਰ ਸਿੰਘ ਖੋਸਾ ਏ.ਸੀ.ਪੀ ਕਮਲਜੀਤ ਸਿੰਘ ਔਲਖ, ਥਾਣਾਂ ਰਣਜੀਤ ਐਵੀਨਿਊ ਦੇ ਐਸ.ਐਚ.ਓ ਇੰਸ: ਜਸਪਾਲ ਸਿੰਘ ਤੇ ਹੋਰ ਅਧਿਕਾਰੀ ਵੀ ਹਾਜਰ ਸਨ।
ਥਾਣਾਂ ਏਅਰਪੋਰਟ ਦੀ ਪੁਲਿਸ ਵਲੋ 13 ਜੂਏਬਾਜ ਕਾਬੂ
ਇਸ ਦੌਰਾਨ ਪੁਲਿਸ ਕਮਿਸ਼ਨਰ ਸ: ਜਸਕਰਨ ਸਿੰਘ ਨੇ ਦੱਸਿਆ ਇਕ ਸੂਚਨਾ ਦੇ ਅਧਾਰ ਤੇ ਥਾਣਾਂ ਏਅਰਪੋਰਟ ਦੀ ਪੁਲਿਸ ਵਲੋ ਪਾਮ ਕਾਲੋਨੀ ਦੀ ਗਲੀ ਨੰ: 9 ਦੀ ਕੋਠੀ ਨੰ: 49 ਵਿੱਚ ਛਾਪੇਮਾਰੀ ਕੀਤੀ ਤਾਂ ਕੁਝ ਅਣਪਛਾਤੇ ਨੌਜਵਾਨ ਆਪਣੇ ਲੈਪਟਾਪਾ ਰਾਹੀ ਵੱਖ ਵੱਖ ਰਾਜਾਂ ਤੋ ਲੋਕਾਂ ਤੋ ਪੈਸੇ ਮੰਗਵਾ ਕੇ (ਗੈਮਬਲੰਿਗ) ਜੁਆਬਾਜੀ ਕਰ ਰਹੇ ਹਨ, ਜਿਸ ਤੇ ਪੁਲਿਸ ਵਲੋ 13 ਨੌਜਵਾਨ ਜੋ ਲੈਪਟਾਪਾਂ ਤੇ ਮੋਬਾਇਲਾਂ ਰਾਹੀ ਲੋਕਾਂ ਨੂੰ ਜੂਆ ਖਿਡਾਉਣ ਦਾ ਕੰਮ ਕਰ ਰਹੇ ਸਨ , ਉਨਾਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰਕੇ ਉਨਾਂ ਵਿਰੁੱਧ ਗੈਬਲੰਿਗ ਐਕਟ ਤਾਹਿਤ ਕੇਸ ਦਰਜ ਕੀਤਾ ਗਿਆ ਹੈ।
ਮੇਡੀਕਲ ਸਟੋਰ ਤੇ ਹੋਈ ਲੁੱਟ ਦਾ ਦੋਸ਼ੀ ਕੀਤਾ ਗਿਆ ਕਾਬੂ
ਪੱਤਰਕਾਰ ਵਾਰਤਾ ਦੌਰਾਨ ਉਨਾਂ ਨੇ ਦੱਸਿਆ ਕਿ 25 ਨਵੰਬਰ ਨੂੰ ਥਾਣਾਂ ਸਿਵਲ ਲਾਈਨ ਦੇ ਖੇਤਰ ਨਿਊ ਰਿਆਲਟੋ ਨੇੜੇ ਇਕ ਮੇਡੀਕਲ ਸਟੋਰ ਤੇ ਹੋਈ 35,000 ਰੁਪਏ ਦੀ ਲੁੱਟ ਦਾ ਮਾਮਲਾ ਹੱਲ ਕਰਕੇ ਪੁਲਿਸ ਵਲੋ ਦੋਸ਼ੀ ਜਗਦੀਸ ਸਿੰਘ ਉਰਫ ਗੋਲਡੀ ਪੁੱਤਰ ਹਰਵਿੰਦਰ ਸਿੰਘ ਨੂੰ ਕਾਬੂ ਕਰਕੇ ਉਸ ਪਾਸੋ ਚੋਰੀਸ਼ੁਦਾ ਐਕਟਿਵਾ, 3000 ਰੁਪਏ ਦੀ ਨਗਦੀ, ਲੈਪਟਾਪ ਅਤੇ ਮੋਬਾਇਲ ਫੌਨ ਬ੍ਰਾਮਦ ਕੀਤੇ ਗਏ ਹਨ।ਉਨਾਂ ਦੇ ਦੱਸਿਆ ਕਿ ਦੋਸ਼ੀ ਵਿਰੁੱਧ ਪਹਿਲਾਂ ਵੀ ਦੋ ਮਕੁੱਦਮੇ ਦਰਜ ਹਨ।ਜਦੋਕਿ ਦੋਸ਼ੀ ਨੇ ਪੁਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਨੇ ਲੁੱਟ ਦੀ ਵਾਰਦਾਤ ਕੇਵਲ ਨਸ਼ੇ ਦੀ ਪੂਰਤੀ ਲਈ ਇੱਕਲਿਆ ਹੀ ਕੀਤੀ ਸੀ ।