ਜੰਡਿਆਲਾ ਗੁਰੂ ਵਿਖੇ ਠਠਿਆਰਾਂ ਬਾਜਾਰ ਨੂੰ ਵਿਰਾਸਤੀ ਮਾਰਗ ਵਜੋਂ ਕੀਤਾ ਜਾਵੇਗਾ ਵਿਕਸਿਤ – ਈ.ਟੀ.ਓ.

4674265
Total views : 5505336

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜੰਡਿਆਲਾ ਗੁਰੂ ਹਲਕੇ ਦੀਆਂ ਸਰਕਾਰੀ ਇਮਾਰਤਾਂ ਦੀ ਬਦਲੀ ਜਾਵੇਗੀ ਦਿੱਖ

ਜੰਡਿਆਲਾ ਗੁਰੂ/ਅਮਰਪਾਲ ਸਿੰਘ ਬੱਬੂ ਬੰਡਾਲਾ

 ਜੀ 20 ਸ਼ਿਖਰ ਸੰਮੇਲਨ ਨੂੰ ਲੈ ਕੇ ਅੱਜ ਬਿਜਲੀਲੋਕ ਨਿਰਮਾਣ ਮੰਤਰੀਪੰਜਾਬ ਸ: ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਸਰਕਾਰ ਦੀ ਚੀਫ ਆਰਕੀਟੈਕਟ ਸ੍ਰੀਮਤੀ ਸਪਨਾ ਅਤੇ ਜਿਲ੍ਹਾ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀਜਿਸ ਵਿੱਚ ਜੰਡਿਆਲਾ ਗੁਰੂ ਵਿਖੇ ਠਠਿਆਰਾਂ ਬਾਜਾਰ ਨੂੰ ਵਿਕਸਿਤ ਕਰਨ  ਸਬੰਧੀ ਚਰਚਾ ਕੀਤੀ ਗਈਲੋਕ ਨਿਰਮਾਣ ਮੰਤਰੀ ਪੰਜਾਬ ਨੇ ਦੱਸਿਆ ਕਿ ਜੰਡਿਆਲਾ ਦਾ ਠਠਿਆਰਾਂ ਬਾਜਾਰ ਯੂਨੈਸਕੋ ਦੀਆਂ ਇਤਿਹਾਸਿਕ ਇਮਾਰਤਾਂ ਵਿੱਚ ਸ਼ਾਮਲ ਹੈ ਅਤੇ ਸਰਕਾਰ ਵਲੋਂ ਇਸ ਬਾਜਾਰ ਨੂੰ ਵਿਰਾਸਤੀ ਮਾਰਗ ਵਿਕਸਿਤ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਬਾਜਾਰ ਦੀਆਂ ਸਾਰੀਆਂ ਇਮਾਰਤਾਂ ਨੂੰ ਇਕੋ ਹੀ ਦਿਖ ਦਿੱਤੀ ਜਾਵੇਗੀ ਅਤੇ ਸਾਰੇ ਬਾਜਾਰ ਦੀ ਨੁਹਾਰ ਨੂੰ ਬਦਲਿਆ ਜਾਵੇਗਾ।

ਉਨਾਂ ਦੱਸਿਆ ਕਿ ਮਾਰਚ 2023 ਵਿੱਚ ਅੰਮ੍ਰਿਤਸਰ ਵਿਖੇ ਹੋ ਰਹੇ ਜੀ 20 ਸ਼ਿਖਰ ਸੰਮੇਲਨ ਵਿੱਚ ਭਾਗ ਲੈ ਰਹੇ ਵਫ਼ਦ ਨੂੰ ਠਠਿਆਰਾਂ ਬਾਜਾਰ ਦਾ ਦੌਰਾ ਵੀ ਕਰਵਾਇਆ ਜਾਵੇਗਾ। ਉਨਾਂ ਦੱਸਿਆ ਕਿ ਇਸ ਨਾਲ ਠਠਿਆਰਾਂ ਬਾਜਾਰ ਵਿਚ ਹੱਥੀ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਨੂੰ ਕਾਫ਼ੀ ਉਤਸ਼ਾਹ ਮਿਲੇਗਾ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਇਸਦਾ ਨਾਂ ਹੋਰ ਉੱਚਾ ਹੋਵੇਗਾ। ਉਨਾਂ ਦੱਸਿਆ ਕਿ ਜੰਡਿਆਲਾ ਗੁਰੂ ਵਿਖੇ 5 ਗੇਟਾਂ ਦੀ ਮੁਰੰਮਤ ਅਤੇ 3 ਨਵੇਂ ਗੇਟ ਹੋਰ ਵੀ ਉਸਾਰੇ ਜਾਣਗੇ। 

ਜੰਡਿਆਲਾ ਗੁਰੂ  ਵਿਖੇ ਠਠਿਆਰਾਂ ਬਾਜਾਰ ਨੂੰ ਵਿਰਾਸਤੀ ਮਾਰਗ ਵਜੋਂ ਕੀਤਾ ਜਾਵੇਗਾ ਵਿਕਸਿਤ – ਈ.ਟੀ.ਓ.

ਕੈਬਨਿਟ ਮੰਤਰੀ ਨੇ ਚੀਫ ਆਰਕੀਟੈਕਟ ਸ੍ਰੀਮਤੀ ਸਪਨਾ ਨੂੰ ਵਿਸ਼ੇਸ਼ ਤੌਰ ਤੇ ਜੰਡਿਆਲਾ ਗੁਰੂ ਹਲਕੇ ਦੀਆਂ ਇਮਾਰਤਾਂ ਜਿਨਾਂ ਵਿੱਚ ਸਰਕਾਰੀ ਸਕੂਲਹਸਪਤਾਲਦਫ਼ਤਰ ਨਗਰ ਕੌਂਸਲ ਆਦਿ ਸ਼ਾਮਲ ਹਨ ਦੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਅਤੇ ਕਿਹਾ ਕਿ ਸਾਰੇ ਵਿਭਾਗਾਂ ਵਿੱਚ ਲੈਂਡਸਕੇਪਿੰਗ ਜ਼ਰੂਰ ਕੀਤੀ ਜਾਵੇ ਤਾਂ ਜੋ ਇਮਾਰਤਾਂ ਸੁੰਦਰ ਬਣ ਸਕਣ। ਉਨਾਂ ਕਿਹਾ ਕਿ ਸਰਕਾਰੀ ਇਮਾਰਤਾਂ ਦਾ ਨਕਸ਼ਾ ਇਸ ਤਰ੍ਹਾਂ ਦਾ ਬਣਾਇਆ ਜਾਵੇ ਕਿ ਲੋਕਾਂ ਨੂੰ ਸਾਰੀਆਂ ਸੁਵਿਧਾਵਾਂ ਮਿਲ ਸਕਣ। ਉਨਾਂ ਕਿਹਾ ਕਿ ਸਰਕਾਰੀ ਇਮਾਰਤਾਂ ਲੋਕਾਂ ਦੇ ਪੈਸੇ ਨਾਲ ਬਣਦੀਆਂ ਹਨ ਅਤੇ ਸਾਡਾ ਫਰਜ਼ ਹੈ ਕਿ ਇਨਾਂ ਇਮਾਰਤਾਂ ਨੂੰ ਵਧੀਆ ਢੰਗ ਨਾਲ ਬਣਾਇਆ ਜਾਵੇ ਤਾਂ ਜੋ ਇਮਾਰਤਾਂ ਲੰਮੇ ਸਮੇਂ ਤੱਕ ਸੁਰੱਖਿਅਤ ਰਹਿ ਸਕਣ।

 ਸ: ਹਰਭਜਨ ਸਿੰਘ ਜਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਨੈਸ਼ਨਲ ਹਾਈਵੇ ਅੰਦਰ ਜੋ ਵੀ ਮੁਸ਼ਕਿਲਾਂ ਆ ਰਹੀਆਂ ਹਨ ਨੂੰ ਤੁਰੰਤ ਦੂਰ ਕੀਤਾ ਜਾਵੇ ਅਤੇ ਨੈਸ਼ਨਲ ਹਾਈਵੇ ਬਣਾਉਣ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇ। ਉਨਾਂ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿਸ ਕਿਸੇ ਵੀ ਸਥਾਨ ਤੇ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਸਬੰਧਤ ਐਸ.ਡੀ.ਐਮ. ਨਾਲ ਰਾਬਤਾ ਕਾਇਮ ਕਰਕੇ ਉਸਨੂੰ ਦੂਰ ਕੀਤਾ ਜਾਵੇ।

ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘਵਧੀਕ ਡਿਪਟੀ ਕਮਿਸ਼ਨਰ (ਵਿਕਾਸ ) ਸ੍ਰੀ ਰਣਬੀਰ ਸਿੰਘ ਮੂਧਲਐਸ.ਡੀ.ਐਮ. ਅੰਮ੍ਰਿਤਸਰ-2 ਸ੍ਰੀ ਹਰਪ੍ਰੀਤ ਸਿੰਘਐਸ.ਡੀ.ਐਮ. ਅੰਮ੍ਰਿਤਸਰ-1 ਸ: ਮਨਕੰਵਲ ਚਾਹਲਐਸ.ਡੀ.ਐਮ. ਅਜਨਾਲਾ ਸ੍ਰੀ ਰਾਜੇਸ਼ ਸ਼ਰਮਾਐਸ.ਡੀ.ਐਮ. ਬਾਬਾ ਬਕਾਲਾ ਸ੍ਰੀਮਤੀ ਅਲਕਾ ਕਾਲੀਆਚੀਫ ਇੰਜੀ: ਪੀ.ਡਬਲਯੂ.ਡੀ. ਸ੍ਰੀ ਡੀ.ਵੀ. ਗੋਇਲਚੀਫ਼ ਇੰਜੀ: ਪੀ.ਐਸ.ਪੀ.ਸੀ.ਐਲ. ਸ੍ਰੀ ਬਾਲ ਕ੍ਰਿਸ਼ਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਜੰਡਿਆਲਾ ਲਿੰਕ ਸੜ੍ਹਕ ਜੀ.ਟੀ. ਰੋਡ ਤੋਂ ਦੇਵੀਦਾਸ ਪੁਰਾ ਤੱਕ 10 ਫੁੱਟ ਦੀ ਸੜ੍ਹਕ ਨੂੰ 18 ਫੁੱਟ ਬਣਾਇਆ ਜਾਵੇਗਾ -ਈ.ਟੀ.ਓ.

1 ਕਰੋੜ 10 ਲੱਖ ਰੁਪਏ ਆਉਣਗੇ ਖਰਚ

 ਜੰਡਿਆਲਾ ਗੁਰੂ ਹਲਕੇ ਦੇ ਵਿਕਾਸ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਅਤੇ ਚੋਣਾਂ ਦੌਰਾਨ ਜੋ ਵੀ ਵਾਅਦੇ ਕੀਤੇ ਗਏ ਸੀ ਨੂੰ ਸਾਡੀ ਸਰਕਾਰ ਨੇ ਅਮਲੀਜਾਮਾ ਦੇਣਾ ਸ਼ੁਰੂ ਵੀ ਕਰ ਦਿੱਤਾ ਹੈ।  ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ: ਹਰਭਜਨ ਸਿੰਘ ਈ.ਟੀ.ਓ. ਕੈਬਨਿਟ ਮੰਤਰੀ ਪੰਜਾਬ ਨੇ ਅੱਜ ਜੰਡਿਆਲਾ ਗੁਰੂ ਹਲਕਾ ਵਿਖੇ ਜੰਡਿਆਲਾ Çਲੰਕ ਸੜ੍ਹਕ ਜੀ.ਟੀ. ਰੋਡ ਤੋਂ ਦੇਵੀਦਾਸ ਪੁਰਾ ਤੱਕ ਜਾਂਦੀ ਸੜ੍ਹਕ ਜਿਸਦੀ ਚੌੜਾਈ 10 ਫੁੱਟ ਸੀ ਨੂੰ 18 ਫੁੱਟ ਕਰਨ ਦਾ ਉਦਘਾਟਨ ਕਰਨ ਸਮੇਂ ਕੀਤਾਬਿਜਲੀ ਮੰਤਰੀ ਨੇ ਦੱਸਿਆ ਕਿ ਇਸ ਸੜ੍ਹਕ ਦੇ 18 ਫੁੱਟ ਚੌੜੀ ਹੋਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ ਅਤੇ ਟ੍ਰੈਫਿਕ ਸਮੱਸਿਆਵਾਂ ਤੋਂ ਵੀ ਨਿਜਾਤ ਮਿਲੇਗੀ। ਉਨਾਂ ਦੱਸਿਆ ਕਿ ਇਹ ਸੜ੍ਹਕ ਮੰਡੀ ਬੋਰਡ ਵਲੋਂ ਬਣਾਈ ਜਾਵੇਗੀਜਿਸ ਤੇ 1 ਕਰੋੜ 10 ਲੱਖ ਰੁਪਏ ਖਰਚ ਆਉਣਗੇ। ਸ: ਈ.ਟੀ.ਓ. ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੰਮ ਦੀ ਗੁਣਵੱਤਾ ਵਿੱਚ ਕਿਸੇ ਤਰ੍ਹਾਂ ਦੀ ਢਿੱਲ-ਮਿਠ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮਿੱਥੇ ਸਮੇਂ ਅੰਦਰ ਕੰਮ ਪੂਰਾ ਕਰਨ ਦੀਆਂ ਹਦਾਇਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਵਲੋਂ ਦੇਵੀਦਾਸ ਪੁਰਾ ਵਿਖੇ ਭਾਰਤ ਆਵਾਸ ਯੋਜਨਾ ਤਹਿਤ ਲੋੜਵੰਦ ਵਿਅਕਤੀਆਂ ਦੇ ਬਣਨ ਵਾਲੇ ਮਕਾਨਾਂ ਦੇ ਅਧੀਨ ਇਕ ਘਰ ਦੇ ਕਮਰੇ ਦਾ ਨੀਂਹ  ਪੱਥਰ ਵੀ ਰੱਖਿਆ।

ਗ੍ਰਾਮ ਪੰਚਾਇਤ ਗੁਨੋਵਾਲ ਵਿਖੇ 5 ਲੱਖ ਦੀ ਲਾਗਤ ਨਾਲ ਬਣਨ ਵਾਲੇ ਜਿੰਮ ਦਾ ਕੀਤਾ ਉਦਘਾਟਨ

 ਇਸ ਉਪਰੰਤ ਬਿਜਲੀ ਮੰਤਰੀ ਵਲੋਂ ਗ੍ਰਾਮ ਪੰਚਾਇਤ ਗੁਨੋਵਾਲ ਵਿਖੇ 5 ਲੱਖ ਰੁਪਏ ਦੀ ਲਾਗਤ ਨਾਲ ਬਣੇ ਗੁਨੋਵਾਲ ਪੰਚਾਇਤ ਗਰਾਊਂਡ ਵਿਖੇ ਜਿੰਮ ਦਾ ਉਦਘਾਟਨ ਵੀ ਕੀਤਾ। ਉਨਾਂ ਦੱਸਿਆ ਕਿ ਆਮ ਲੋਕਾਂ ਦੀ ਸੈਰ ਲਈ ਗਰਾਉਂਡ ਦੇ ਆਲੇ ਦੁਆਲੇ ਸੁੰਦਰ ਫੁਟਪਾਥ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ ਤਾਂ ਜੋ ਲੋਕ ਸਵੇਰੇ-ਸ਼ਾਮ ਦੀ ਸੈਰ ਵੀ ਕਰ ਸਕਣਗੇ। ਉਨਾਂ ਦੱਸਿਆ ਕਿ ਪੰਚਾਇਤ ਗਰਾਉਂਡ ਵਿੱਚ ਨੌਜਵਾਨਾਂ ਦੀ ਕਸਰਤ ਲਈ ਵੱਖ-ਵੱਖ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ। ਜਿਥੇ ਨੌਜਵਾਨ ਸਵੇਰੇ ਸ਼ਾਮ ਕਸਰਤ ਕਰ ਸਕਦੇ ਹਨ।ਇਸ ਮੌਕੇ ਸ: ਹਰਵਿੰਦਰ ਸਿੰਘਸ੍ਰੀ ਨਰੇਸ਼ ਭੱਟ,  ਸੁਨੈਨਾ ਰੰਧਾਵਾ ਪ੍ਰਧਾਨ ਮਹਿਲਾ ਵਿੰਗ ਜੰਡਿਆਲਾਸੂਬੇਦਾਰ ਸ਼ਨਾਖ ਸਿੰਘਸ:ਹਰਪ੍ਰੀਤ ਸਿੰਘ ਹੈਪੀਸਰਪੰਚ ਬਲਬੀਰ ਸਿੰਘਸਰਪੰਚ ਲਖਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Share this News