Total views : 5505331
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਗਰਿਨਾਮ ਸਿੰਘ ਲਾਲੀ
ਸਾਬਕਾ ਡਿਪਟੀ ਸੀਐਮ ਓਪੀ ਸੋਨੀ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਵਿਜੀਲੈਂਸ ਦਫਤਰ ਵਿੱਚ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਗਈ। ਇਹ ਜਾਂਚ ਉਨ੍ਹਾਂ ਦੀ ਜਾਇਦਾਦ ਨੂੰ ਲੈ ਕੇ ਕੀਤੀ ਗਈ ਹੈ।ਪੁਲਿਸ ਅਧਿਕਾਰੀਆਂ ਤੋਂ ਪੁੱਛਗਿੱਛ ਤੋਂ ਬਾਅਦ ਸਾਬਕਾ ਡਿਪਟੀ ਸੀਐਮ ਸੋਨੀ ਵਿਜੀਲੈਂਸ ਦਫਤਰ ਤੋਂ ਬਾਹਰ ਆ ਗਏ।ਜਿਸ ਤੇ ਅੱਜ ਵਿਜੀਲੈਂਸ ਬਿਊਰੋ ਦਫਤਰ ਪੇਸ ਹੋਏ ਤਿੰਨ ਘੰਟੇ ਪੁੱਛਗਿੱਛ ਚੱਲਣ ਤੋਂ ਬਾਅਦ ਉਮ ਪ੍ਰਕਾਸ਼ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਜਿਹੜਾ ਚੱਲ ਅਚੱਲ ਜਾਇਦਾਦ ਦਾ ਮੈਨੂੰ ਨੋਟਿਸ ਮਿਲਿਆ ਸੀ ।
ਉਸਦਾ ਜਵਾਬ ਦੇ ਦਿੱਤਾ ਹੈ ਉਨ੍ਹਾਂ ਕਿਹਾ ਕਿ 7 8 ਚੋਣਾਂ ਲੜ ਚੁੱਕਾ ਹਾਂ ਜਦੋਂ 5 ਸਾਲ ਇਲੈਕਸ਼ਨ ਆਉਂਦਾ ਹੈ ਤੇ ਚੋਣ ਕਮਿਸ਼ਨਰ ਕੋਲ ਆਪਣੀ ਪ੍ਰਾਪਟੀ ਦਾ ਬਿਉਰਾ ਦੇਂਦਾ ਹਾਂ ਉਥੇ ਇਕ ਐਫੀਡੇਵਿਟ ਦਿੱਤਾ ਜਾਂਦਾ ਹੈ ਮੇਰੀ ਪ੍ਰਾਪਟੀ ਕਿਹੜੀ ਕਿਹੜੀ ਹੈ ਹਰ ਪੰਜ ਸਾਲਾ ਬਾਅਦ ਇਲੈਕਸ਼ਨ ਕਮਿਸ਼ਨ ਦੀ ਗਾਈਡ ਲਾਇਨ ਮਤਾਬਕ ਐਫੀਡੇਵਿਟ ਦੇ ਦਿੰਦਾਂ ਹਾਂ ਜਿਹੜੀ ਪ੍ਰਾਪਟੀ ਉਥੇ ਸੌ ਕੀਤੀ ਹੈ ਅੱਜ ਵੀ ਉਹੋ ਪ੍ਰਾਪਟੀ ਮੇਰੇ ਕੋਲ ਹੈ ਉਸ ਦੀਆਂ ਰਿਟਰਨਾ ਭਰਦਾ ਹਾਂ ਮੈ ਕਾਨੂੰਨ ਨਾਲ ਚੱਲਣ ਵਾਲਾ ਹਾਂ ਮੈਨੂੰ ਵਿਜੀਲੈਂਸ ਬਿਊਰੋ ਵੱਲੋਂ ਇਕ ਪ੍ਰੋਫਾਰਮਾ ਦਿੱਤਾ ਗਿਆ ਹੈ ਉਹ ਮੈਂ ਇਕ ਭਰ ਕਿ ਦੇਣੇ ਹਨ ਅਤੇ ਇਹਨਾਂ ਮੇਰੇ ਤੋਂ ਜਿਸ ਤਰ੍ਹਾਂ ਦੀ ਪੁੱਛਗਿੱਛ ਕਰਨੀ ਹੈ ਮੈਂ ਉਸਦਾ ਸਾਥ ਦੇਵਾਂਗਾ।
ਕੀ ਕਹਿੰਦੇ ਹਨ ਐਸ.ਐਸ.ਪੀ ਵਿਜੀਲੈਸ ਬਿਊਰੋ ਅੰਮ੍ਰਿਤਸਰ ਰੇਜ?
ਵਿਜੀਲੈਂਸ ਬਿਊਰੋ ਅੰਮ੍ਰਿਤਸਰ ਦੇ ਐਸ. ਐਸ .ਪੀ ਵਲੋਂ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਜਿਹੜੀ ਉਮ ਪ੍ਰਕਾਸ਼ ਸੋਨੀ ਦੇ ਖਿਲਾਫ ਸਰੋਤਾਂ ਤੋਂ ਵੱਧ ਚੱਲ ਅਚੱਲ ਜਾਇਦਾਦ ਬਣਾਈ ਹੈ ਸੀ ਉਸ ਦੀ ਦਰਖਾਸਤ ਆਈ ਸੀ ਉਸ ਬਾਰੇ ਉਨ੍ਹਾਂ ਤੋਂ ਪੁੱਛ ਗਿੱਛ ਕੀਤੀ ਗਈ ਉਨਾਂ ਇਕ ਪ੍ਰੋਫਾਰਮੇ ਦੇਣੇ ਹੁੰਦੇ ਹਨ । ਉਨ੍ਹਾਂ ਨੇ ਉਹ ਲੈ ਲਏ ਹਨ ਇਕ ਹਫਤੇ ਬਾਅਦ ਫਿਰ ਬੁਲਾਇਆ ਗਿਆ ਜੋ ਆਪਣੀ ਜਾਇਦਾਦ ਦਾ ਬਿਉਰਾ ਦੇਣਗੇ ਉਸ ਤੋਂ ਬਾਅਦ ਵੇਖਾਂਗੇ ਜਿਹੜੀ ਸਰੋਤਾਂ ਵੱਧ ਜਾਇਦਾਦ ਬਣਾਈ ਹੈ ਫਿਰ ਬਾਅਦ ਜਾਂਚ ਕੀਤੀ ਜਾਏਗੀ।