ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਪੁਰਬ ਭਾਰੀ ਸ਼ਰਧਾ ਨਾਲ ਮਨਾਇਆ  ਗਿਆ

4674265
Total views : 5505336

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ 

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਡੇਰਾ ਟਿਕਾਣਾ ਸੇਵਾ ਪੰਥੀ ਭਾਈ ਘਨ੍ਹਈਆ ਜੀ ਕਟੜਾ ਕਰਮ ਸਿੰਘ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਤੇਗ਼ ਬਹਾਦਰ ਜੀ ਮਹਾਨ ਵਿਚਾਰਕ ਯੋਧੇ ਅਤੇ ਅਧਿਆਤਮਕ ਸਖਸ਼ੀਅਤ ਦੇ ਧਨੀ ਸਨ ਆਪ ਜੀ ਨੇ ਧਰਮ ਅਤੇ ਲੋਕਾਈ ਦੇ ਹੱਕਾ ਦੀ ਰਾਖੀ ਲਈ ਸਰਬੰਸ ਵਾਰ ਦਿੱਤਾ ।

ਇਸ ਲਈ ਆਪ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਗੁਰੂ ਜੀ ਦੀ ਸ਼ਹਾਦਤ ਵਿਸ਼ਵ ਦੇ ਇਤਿਹਾਸ ਵਿੱਚ ਵਿਲੱਖਣ ਅਤੇ ਵਿਸੇਸ਼ ਅਰਥਾਂ ਦੀ ਧਾਰਨੀ ਹੈ ਇਸ ਮੌਕੇ ਬੀਬੀ ਗੁਰਪ੍ਰੀਤ ਕੌਰ,ਬੀਬੀ ਸਿਮਰਨਜੀਤ ਕੌਰ, ਬ੍ਰਹਮਪ੍ਰੀਤ ਸਿੰਘ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ ਰਸ ਨਾਲ ਜੋੜਿਆ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।

Share this News