ਝਬਾਲ ਇਲਾਕੇ ‘ਚ ਖੋਹਲ ਕੇ ਦਿੱਤੀਆ ਜਾ ਰਹੀਆ ਰਾਸ਼ਨ ਕਿੱਟਾਂ ਤੇ ਡਿਪੂ ਹੋਲਡਰਾਂ ਵਲੋ ਘੱਟ ਕਣਕ ਦੇ ਮਾਮਲੇ ‘ਚ ਹੋਈ ਲਾ-ਲਾ

4942689
Total views : 5940701

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਬਾਰਡਰ ਨਿਊਜ ਸਰਵਿਸ

ਪੰਜਾਬ ਸਰਕਾਰ ਵਲੋ ਲੋਕਾਂ ਨੂੰ ਸਪਲਾਈ ਕੀਤੀਆ ਜਾ ਰਹੀਆ ਭਗਵੰਤ ਮਾਨ ਮੁੱਖ ਮੰਤਰੀ ਦੀ ਫੋਟੋ ਵਾਲੀਆ ਰਾਸ਼ਨ ਕਿੱਟਾਂ ਜਿੰਨਾ ਵਿੱਚ ਲੂਣ, ਤੇਲ ਕਣਕ ,ਦਾਲ ਆਦਿ ਵਸਤੂਆਂ ਹਨ ਉਹ ਇਲਾਕਾ ਝਬਾਲ ਵਿੱਚ ਕੁਝ ਡਿਪੂ ਹੋਲਡਰਾਂ ਵਲੋ ਖੋਹਲ ਕੇ ਦੇਣ ਅਤੇ ਇਕ ਦੀਆਂ ਦੋ ਕਿੱਟਾਂ ਬਣਾਕੇ ਸਪਲਾਈ ਕਰਨ ਦੇ ਮਾਮਲੇ ‘ਚ ਜਿਥੇ ਸਰਕਾਰ ਦੀ ਲਾ ਲਾ ਹੋ ਰਹੀ ਹੈ, ਉਥੇ ਚਾਰ ਮਹੀਨਿਆ ਦੀ ਪ੍ਰਤੀ ਜੀ ਮਿਲਣ ਵਾਲੀ ਕਣਕ 20 ਕਿਲੋ ਦੀ ਥਾਂ 15-16 ਕਿਲੋ ਦੇ ਵੰਡਣ ਦੇ ਮਾਮਲੇ ‘ਚ ਜਿਥੇ ਮਹਿਕਮੇ ਕੋਲ ਸ਼ਕਾਇਤਾਂ ਪੁੱਜੀਆ ਹਨ, ਉਥੇ ਇਹ ਮਾਮਲਾ ਵਿਜੀਲੈਸ ਕੋਲ ਵੀ ਪਾਹੁੰਚ ਚੁੱਕਾ ਹੈ, ਕਿਉਕਿ ਲੋਕ ਵਿਭਾਗੀ ਕਾਰਵਾਈ ਤੋ ਸੁਤੰਸ਼ਟ ਨਹੀ ਤੇ ਕੀਤੀ ਜਾਂਦੀ ਖਜਲਖੁਆਰੀ ਤੋ ਕਾਫੀ ਪ੍ਰੇਸ਼ਾਨ ਹਨ।ਇਸ ਸਬੰਧੀ ਸਹਾਇਕ ਫੂਡ ਸਪਲਾਈ ਅਫਸਰ ਮੋਹਨਜੀਤ ਸਿੰਘ ਨਾਲ ਗੱਲ ਕਰਨ ‘ਤੇ ਉਨਾਂ ਨੇ ਕਿਹਾ ਕਿ ਇਹ ਮਾਮਲਾ ਉਨਾਂ ਦੇ ਧਿਆਨ ਵਿੱਚ ਹੈ ਤੇ ਕਾਰਵਾਈ ਕਰ ਰਹੇ ਹਾਂ,ਪਰ ਹੁਣ ਤੱਕ ਉਨਾਂ ਵਲੋ ਕੀਤੀਆ ਗਈਆਂ ਪੜਤਾਲਾਂ ਤੇ ਕਾਰਵਾਈ ਬਾਰੇ ਪੁਛੇ ਜਾਣ ‘ਤੇ ਉਹ ਕੋਈ ਸ਼ਪਸਟ ਜਵਾਬ ਨਹੀ ਦੇ ਸਕੇ ਜਿਸ ਨਾਲ ਲੋਕਾਂ ਦੀਆਂ ਸ਼ਕਾਇਤਾਂ ਮੁਤਾਬਿਕ ਦਾਲ ਕੁਝ ਕੁਝ ਕਾਲਾ ਨਜਰ ਆਇਆ ।

ਪ੍ਰਸ਼ਾਸ਼ਨ ਬਣਿਆ ਮੂਕ ਦਰਸ਼ਕ! ਲੋਕਾਂ ਨੇ ਅਧਿਕਾਰੀਆਂ ‘ਤੇ ਮਿਲੀ ਭੁਗਤ ਦੇ ਲਗਾਏ ਦੋਸ਼

ਜਦੋ ਕਿ ਜਿਲਾ ਫੂਡ ਸਪਲਾਈ ਕੰਟਰੋਲਰ ਤਰਨ ਤਾਰਨ ਨਾਲ ਸਪੰਰਕ ਕਰਨ ਦੀ ਕੀਤੀ ਕੋਸ਼ਿਸ ਕੀਤੀ ਗਈ ਤਾਂ ਉਨਾਂ ਨੇ ਫੋਨ ਨਹੀ ਚੁੱਕਿਆ। ਪਰ ਫੂਡ ਸਪਲਾਈ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅੰਜੂਮਨ ਭਾਸਕਰ ਨੇ ਕਿਹਾ ਕਿ ਜੇਕਰ ਰਾਸ਼ਨ ਵੰਡ ਵਿੱਚ ਲੋਕਾਂ ਦੀ ਸੰਤੁਸ਼ਟੀ ਨਾਲ ਹੋਈ ਤਾਂ ਚੰਡੀਗੜ੍ਹ ਤੋ ਉਚ ਪੱਧਰੀ ਟੀਮਾਂ ਭੇਜ ਕੇ ਪੜਤਾਲ ਕਰਾਈ ਜਾਏਗੀ ਤੇ ਜੇਕਰ ਮਹਿਕਮੇ ਦੇ ਅਧਿਕਾਰੀਆ ਦੀ ਮਿਲੀਭੁਗਤ ਸਾਹਮਣੇ ਆਈ ਤਾਂ ਬਣਦੀ ਕਾਰਵਾਈ ਕੀਤੀ ਜਾਏਗੀ।
ਵਿਜੀਲੈਸ ਟੀਮਾਂ ਵੀ ਦੇ ਸਕਦੀਆ ਹਨ ਦਸਤਕ- ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਵਿਜੀਲੈਸ ਗਲਿਆਰਿਆ ਵਿੱਚ ਪਾਹੁੰਚ ਚੁੱਕਾ ਹੈ ਤੇ ਸ਼ਕਾਇਤਕਰਤਾ ਮਹਿਕਮੇ ਦੀ ਕਾਰਗੁਜਾਰੀ ਤੋ ਨਾਖੁਸ਼ ਹਨ, ਜਿਸ ਕਰਕੇ ਵਿਜੀਲੈਸ ਵਿਭਾਗ ਵੀ ਕਿਸੇ ਇਸ ਮਾਮਲੇ ਦੀ ਪੜਤਾਲ ਲਈ ਟੀਮਾਂ ਭੇਜ ਸਕਦਾ ਹੈ। ਕੁਝ ਵੀ ਹੋਵੇ ਅਤਿ ਦੀ ਮਹਿੰਗਾਈ ‘ਚ ਲੋਕਾਂ ਨੂੰ ਸਰਕਾਰ ਵਲੋ ਦਿੱਤੀਆ ਜਾਂਦੀਆਂ ਸਹੂਲਤਾਂ ਆਮ ਲੋਕਾਂ ਤੱਕ ਨਾ ਪੁੱਜਣ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News