ਨਵ ਵਿਆਹੇ ਪਤੀ ਪਤਨੀ ਦੋਰਾਨ ਹੋਏ ਝਗੜੇ ਸਮੇ ਗੁੱਸੇ ‘ਚ ਆਏ ਪਤੀ ਨੇ ਪਤਨੀ ਦੇ ਪੇਕਿਆ ਵਲੋ ਦਾਜ ਦਿੱਤੀ ਕਰੇਟਾ ਕਾਰ ਨੂੰ ਲਗਾਈ ਅੱਗ

4942376
Total views : 5940229

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਖਜਿਆਰ/ਬਾਰਡਰ ਨਿਊਜ ਸਰਵਿਸ 
ਹਿਮਾਚਲ ਪ੍ਰਦੇਸ਼ ਦੇ ਚੰਬਾ ਜਿਲੇ ਦੇ ਸ਼ਹਿਰ ਖਜਿਆਰ ਤੋ ਇਕ ਸਮਾਚਾਰ ਪ੍ਰਾਪਤ ਹੋਇਆ ਹੈ ਜਿਥੇ ਪੰਜਾਬ ਤੋ ਘੁੰਮਣ ਲਈ ਗਏ ਇਕ ਨਵਵਿਆਹੇ ਜੋੜੇ ਦਰਮਿਆਨ ਹੋਇਆ ਝਗੜਾ ਇਸ ਨੌਬਤ ਵੱਧ ਗਿਆ ਕਿ ਗੁੱਸੇ ‘ਚ ਆਏ ਪਤੀ ਨੇ ਪਤਨੀ ਦੇ ਪੇਕਿਆ ਵਲੋ ਦਿੱਤੀ ਕਰੇਟਾ ਕਾਰ ਨੂੰ ਅੱਗ ਲਗਾ ਦਿੱਤੀ।ਪ੍ਰਾਪਤ ਜਾਣਕਾਰੀ ਅਨੁਸਾਰ  ਪੰਜਾਬ ਦਾ ਇਕ ਜੋੜਾ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਸਥਿਤ ਖੱਜਿਆਰ ਘੁੰਮਣ ਆਇਆ ਸੀ। ਇੱਕ ਹੋਟਲ ਵਿੱਚ ਠਹਿਰਨ ਦੌਰਾਨ ਪਤੀ-ਪਤਨੀ ਵਿਚਕਾਰ ਝਗੜਾ ਹੋ ਗਿਆ। ਬਹਿਸ ਵਧਣ ਉਤੇ ਗੁੱਸੇ ਵਿਚ ਆਏ ਪਤੀ ਨੇ ਆਪਣੀ ਹੀ ‘ਕ੍ਰੇਟਾ’  ਕਾਰ ਨੂੰ ਅੱਗ ਲਗਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਜੋੜੇ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ। ਪੁਲਿਸ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਰਿਪੋਰਟਾਂ ਅਨੁਸਾਰ ਪੰਜਾਬ ਦੇ ਲੁਧਿਆਣੇ ਦਾ ਰਹਿਣ ਵਾਲਾ ਇਹ ਜੋੜਾ ਰਿਸ਼ਤੇਦਾਰਾਂ ਦੇ ਇੱਕ ਗਰੁੱਪ ਨਾਲ ਖੱਜਿਆਰ ਆਇਆ ਸੀ ਅਤੇ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ। ਮੰਗਲਵਾਰ ਦੇਰ ਰਾਤ ਜੋੜੇ ਵਿਚਕਾਰ ਝਗੜਾ ਹੋ ਗਿਆ ਅਤੇ ਗੁੱਸੇ ਵਿੱਚ ਆ ਕੇ ਪਤੀ ਨੇ ਹੋਟਲ ਦੇ ਪਾਰਕਿੰਗ ਖੇਤਰ ਵਿੱਚ ਖੜ੍ਹੀ ਆਪਣੀ ਕ੍ਰੇਟਾ ਕਾਰ ਨੂੰ ਅੱਗ ਲਗਾ ਦਿੱਤੀ।
ਇਲਜ਼ਾਮ ਹੈ ਕਿ ਨਵੇਂ ਵਿਆਹੇ ਜੋੜੇ ਵਿਚਕਾਰ ਝਗੜਾ ਇਸ ਕਾਰ ਨੂੰ ਲੈ ਕੇ ਹੋਇਆ ਸੀ ਜੋ ਦਾਜ ਵਿਚ ਮਿਲੀ ਸੀ। ਦੱਸਿਆ ਜਾਂਦਾ ਹੈ ਕਿ ਪਤੀ ਨੇ ਗੱਡੀ ‘ਤੇ ਕੋਈ ਜਲਣਸ਼ੀਲ ਪਦਾਰਥ ਪਾਇਆ, ਉਸ ਨੂੰ ਅੱਗ ਲਗਾਈ ਅਤੇ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ ਉਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪਤਨੀ ਤੇ ਹੋਰ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕਰਕੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਕਿਹਾ ਕਿ ਅੱਗ ਲਗਾਉਣ ਦੇ ਅਸਲ ਕਾਰਨ ਅਤੇ ਘਟਨਾਕ੍ਰਮ ਦੀ ਪੁਸ਼ਟੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਵੇਗੀ। ਖਾਸ ਗੱਲ ਇਹ ਹੈ ਕਿ ਘਟਨਾ ਦੇ ਸਮੇਂ ਨੇੜੇ-ਤੇੜੇ ਕੋਈ ਹੋਰ ਗੱਡੀ ਖੜ੍ਹੀ ਨਹੀਂ ਸੀ; ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।  ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 
Share this News