





Total views : 5940229







Total views : 5940229ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਹਰਜਿੰਦਰ ਸਿੰਘ ਗੋਲ੍ਹਣ
ਸੰਪਰਦਾਇ ਸੰਤ ਬਾਬਾ ਖੜਕ ਸਿੰਘ, ਸ਼ਹੀਦ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲਿਆਂ ਵੱਲੋਂ ਬਾਬਾ ਬੁੱਢਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੀੜ ਸਾਹਿਬ ਦੀ ਪਾਰਕਿੰਗ ਲਈ ਨਵੇਂ ਸ਼ੈੱਡ ਪਾਉਣ ਦੀ ਸੇਵਾ ਦਾ ਸ਼ੁਭ ਆਰੰਭ ਅੱਜ ਸੰਪਰਦਾਇ ਦੇ ਮੌਜੂਦਾ ਮੁਖੀ ਬਾਬਾ ਪ੍ਰਗਟ ਸਿੰਘ ਜੀ ਬੀੜ ਸਾਹਿਬ (ਸਪੁੱਤਰ ਸ਼ਹੀਦ ਬਾਬਾ ਚਰਨ ਸਿੰਘ) ਦੀ ਅਗਵਾਈ ਹੇਠ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਕੇ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਪ੍ਰਗਟ ਸਿੰਘ ਬੀੜ ਸਾਹਿਬ ਵਾਲਿਆਂ ਨੇ ਦੱਸਿਆ ਕਿ ਸੰਤ ਬਾਬਾ ਖੜਕ ਸਿੰਘ ਵੱਲੋਂ ਇਲਾਕੇ ਦੇ ਲੋਕਾਂ ਦੀ ਮੰਗ ਅਤੇ ਬੱਚਿਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਾਲ 1975 ਵਿੱਚ ਸਕੂਲ ਬਣਾਉਣ ਦੀ ਸੇਵਾ ਕੀਤੀ ਗਈ ਸੀ। ਹੁਣ ਸੰਪਰਦਾਇ ਵੱਲੋਂ ਸੇਵਾ ਦੀ ਇਸ ਲੜੀ ਨੂੰ ਜਾਰੀ ਰੱਖਦਿਆਂ ਸਕੂਲ ਦੀ ਪਾਰਕਿੰਗ ਲਈ ਸ਼ੈੱਡ ਪਾਉਣ ਦੀ ਸੇਵਾ ਕੀਤੀ ਜਾ ਰਹੀ ਹੈ।

ਸਕੂਲ ਪ੍ਰਿੰਸੀਪਲ ਸਰਬਜੀਤ ਕੌਰ ਜਫਰਵਾਲ ਨੇ ਬਾਬਾ ਪ੍ਰਗਟ ਸਿੰਘ ਬੀੜ ਸਾਹਿਬ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸੰਤ ਬਾਬਾ ਖੜਕ ਸਿੰਘ ਦੀ ਉਸਾਰੂ ਸੋਚ ਸਦਕਾ ਸਥਾਪਿਤ ਇਸ ਸਕੂਲ ਵਿੱਚੋਂ ਅਨੇਕਾਂ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਕੇ ਅੱਜ ਵੱਡੇ-ਵੱਡੇ ਅਹੁਦਿਆਂ ‘ਤੇ ਬਿਰਾਜਮਾਨ ਹਨ। ਸਕੂਲ ਦੀ ਸਥਾਪਨਾ ਅਤੇ ਇਸ ਦੇ ਵਿਕਾਸ ਲਈ ਸੰਤ ਬਾਬਾ ਖੜਕ ਸਿੰਘ ਵੱਲੋਂ ਕੀਤੇ ਗਏ ਕਾਰਜ ਹਮੇਸ਼ਾ ਯਾਦ ਰਹਿਣਗੇ।
ਇਸ ਮੌਕੇ ਬਾਬਾ ਗੁਰਵਿੰਦਰ ਸਿੰਘ ਬੀੜ ਸਾਹਿਬ, ਗੁਰਮੀਤ ਸਿੰਘ ਡੀ.ਪੀ.ਈ., ਮਨਿੰਦਰ ਸਿੰਘ, ਜਸਬੀਰ ਸਿੰਘ, ਜਗਮੀਤ ਸਿੰਘ, ਤਰਸੇਮ ਸਿੰਘ, ਭੁਪਿੰਦਰ ਸਿੰਘ, ਗੁਰਵਿੰਦਰ ਸਿੰਘ, ਅਕਵਿੰਦਰ ਕੌਰ, ਅਮਨਦੀਪ ਕੌਰ ਡੀ.ਪੀ.ਈ., ਜਗਜੀਤ ਸਿੰਘ, ਗੁਰਦੀਪ ਸਿੰਘ, ਰਣਧੀਰ ਸਿੰਘ, ਸ਼ਮਸ਼ੇਰ ਸਿੰਘ, ਨਿਸ਼ਾਨ ਸਿੰਘ ਦੋਦੇ, ਦਿਲਬਾਗ ਸਿੰਘ, ਗੁਰਸ਼ਰਨ ਸਿੰਘ ਸੋਨੂੰ, ਸੁੱਖਾ ਸਿੰਘ, ਜਸਵੰਤ ਸਿੰਘ, ਸਿਮਰਜੀਤ ਸਿੰਘ ਮੱਖੂ, ਬਾਪੂ ਅਨੋਖ ਸਿੰਘ, ਬਾਬਾ ਰਸਾਲ ਸਿੰਘ, ਮੇਜਰ ਸਿੰਘ ਠੱਠੀ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਸ਼ਮਸ਼ੇਰ ਸਿੰਘ, ਸਰਪੰਚ ਲਵ, ਅਕਾਸ਼ਦੀਪ ਸਿੰਘ ਅਤੇ ਗੁਰਮਨ ਸਿੰਘ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

