ਪੰਜਾਬ ਸਰਕਾਰ ਨੇ 18 ਮਾਰਕਿਟ ਕਮੇਟੀਆਂ ਦੇ ਨਵੇ ਚੇਅਰਮੈਨਾ ਦੀ ਕੀਤੀ ਨਿਯੁਕਤੀ

4939544
Total views : 5936210

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਬਾਰਡਰ ਨਿਊਜ ਸਰਵਿਸ

 ਪੰਜਾਬ ਸਰਕਾਰ ਨੇ ਅੱਜ ਡੇਢ ਦਰਜਨ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕਰ ਦਿੱਤੇ ਹਨ ਜਿਨ੍ਹਾਂ ਬਾਰੇ ਅਧਿਕਾਰਤ ਨੋਟੀਫ਼ਿਕੇਸ਼ਨ ਵੀ ਜਾਰੀ ਹੋ ਗਿਆ ਹੈ। ਮੁੱਖ ਮੰਤਰੀ ਨੇ ਲੰਘੇ ਕੱਲ੍ਹ 18 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਜਾਣ ਨੂੰ ਹਰੀ ਝੰਡੀ ਦੇ ਦਿੱਤੀ ਸੀ ਅਤੇ ਖੇਤੀ ਵਿਭਾਗ ਪੰਜਾਬ ਨੇ ਇਸ ਬਾਰੇ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਨੋਟੀਫ਼ਿਕੇਸ਼ਨ ਤੋਂ ਪਹਿਲਾਂ ਪੁਲੀਸ ਰਿਪੋਰਟ ਵੀ ਹਾਸਲ ਕੀਤੀ ਸੀ।

ਵੇਰਵਿਆਂ ਅਨੁਸਾਰ ਰੇਸ਼ਮ ਸਿੰਘ ਨੂੰ ਮਾਰਕੀਟ ਕਮੇਟੀ ਚੌਗਾਵਾਂ, ਹਰਪਾਲ ਸਿੰਘ ਚੌਹਾਨ ਨੂੰ ਗਹਿਰੀ ਕਮੇਟੀ ,ਲਖਵਿੰਦਰ ਸਿੰਘ ਉਸਮਾ ਨੂੰ ਮਹਿਤਾ ਕਮੇਟੀ, ਗੁਰਸ਼ਮਿੰਦਰ ਸਿੰਘ ਨੂੰ ਅਰਨੀਵਾਲਾ ਕਮੇਟੀ, ਅਮਿਤ ਰਿਣਵਾ ਨੂੰ ਫ਼ਾਜ਼ਿਲਕਾ ਕਮੇਟੀ, ਪ੍ਰਦੀਪ ਕੁਮਾਰ ਨੂੰ ਜਲਾਲਾਬਾਦ ਕਮੇਟੀ, ਅੰਗਰੇਜ਼ ਸਿੰਘ ਬਰਾੜ ਨੂੰ ਸੀਤੋ ਗੁਣੋ ਕਮੇਟੀ, ਹਰਮੀਤ ਸਿੰਘ ਸੰਧੂ ਨੂੰ ਫ਼ਿਰੋਜ਼ਪੁਰ ਸਿਟੀ ਕਮੇਟੀ, ਰਾਜਿੰਦਰ ਸਿੰਘ ਜੰਗਲਾ ਨੂੰ ਫ਼ਤਿਹਗੜ੍ਹ ਚੂੜੀਆਂ ਕਮੇਟੀ, ਗਗਨਦੀਪ ਸਿੰਘ ਨੂੰ ਗੁਰਦਾਸਪੁਰ ਕਮੇਟੀ, ਰਾਹੁਲ ਸ਼ਰਮਾ ਨੂੰ ਕਾਹਨੂੰਵਾਨ ਕਮੇਟੀ, ਸਰਬਜੀਤ ਸਿੰਘ ਪੱਪਲ ਨੂੰ ਭੁਲੱਥ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ।
ਇਸੇ ਤਰ੍ਹਾਂ ਹੀ ਬਿਕਰਮਜੀਤ ਸਿੰਘ ਨੂੰ ਢਿਲਵਾਂ ਕਮੇਟੀ, ਗੁਰਪਾਲ ਬਹਾਦਰ ਸਿੰਘ ਨੂੰ ਕਪੂਰਥਲਾ ਕਮੇਟੀ, ਆਕਾਸ਼ਦੀਪ ਸਿੰਘ ਨੂੰ ਸੁਲਤਾਨਪੁਰ ਲੋਧੀ ਕਮੇਟੀ, ਸਮੀਰ ਸ਼ਾਰਦਾ ਨੂੰ ਪਠਾਨਕੋਟ ਕਮੇਟੀ, ਚੰਨਣ ਸਿੰਘ ਨੂੰ ਆਨੰਦਪੁਰ ਸਾਹਿਬ ਕਮੇਟੀ ਅਤੇ ਗੁਰਬਾਜ਼ ਸਿੰਘ ਨੂੰ ਮਾਰਕੀਟ ਕਮੇਟੀ ਕਿੱਲਿਆਂਵਾਲੀ ਦਾ ਚੇਅਰਮੈਨ ਲਾਇਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

 

Share this News