ਪੈਨਸ਼ਨਰਜ ਐਡ ਸੀਨੀਅਰ ਸਿਟੀਜਨ ਐਸੋਸੀਏਸ਼ਨ ਜ਼ਿਲਾ ਤਰਨਤਾਰਨ ਦੀ ਝਬਾਲ ਵਿਖੇ ਹੋਈ ਮਹੀਨਾਵਾਰ ਮੀਟਿੰਗ

4954217
Total views : 5956041

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਬਾਰਡਰ ਨਿਊਜ ਸਰਵਿਸ

ਪੈਨਸ਼ਨਰਜ ਐਡ ਸੀਨੀਅਰ ਸਿਟੀਜਨ ਐਸੋਸੀਏਸ਼ਨ ਜ਼ਿਲਾ ਤਰਨਤਾਰਨ (ਝਬਾਲ) ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮਖਤੂਲ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਮਰਹੂਮ ਨੇਤਾ ਰਣਬੀਰ ਸਿੰਘ ਢਿੱਲੋਂ  ਦਾ ਜਨਮਦਿਨ ਮਨਾਇਆ ਗਿਆ ਅਤੇ ਬੁਲਾਰਿਆ ਨੇ ਉਹਨਾ ਵੱਲੋ ਕੀਤੇ ਮੁਲਾਜ਼ਮਾਂ ਤੇ ਪੈਨਸ਼ਨਰਜ ਸਬੰਧੀ ਕੀਤੇ ਕੰਮਾ ਤੇ ਚਾਨਣਾ ਪਾਇਆ ਗਿਆ ਤੇ ਪਰਨ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਉਹਨਾ ਵੱਲੋਂ ਕੀਤੇ ਕੰਮਾਂ ਤੇ ਪਹਿਰਾ ਦਿੱਤਾ ਜਾਵੇਗਾ,ਕੀਤੀਆ ਪ੍ਰਾਪਤੀਆ ਨੂੰ ਬਹਾਲ ਰੱਖਿਆ ਜਾਵੇਗਾ ।

ਐਸ਼ੋਸੀਏਸ਼ਨ ਦੇ ਸੀਨੀਅਰ ਆਗੂ ਰਣਬੀਰ ਸਿੰਘ ਢਿਲੋ ਦਾ ਮਨਾਇਆ ਗਿਆ ਜਨਮ ਦਿਹਾੜਾ 

ਬੁਲਾਰੇ ਸਤਵਿੰਦਰ ਸਿੰਘ, ਰਤਨ ਸਿੰਘ ਢਡ,ਅਜੀਤ ਸਿੰਘ ਝਬਾਲ, ਯਸ਼ਪਾਲ ਝਬਾਲ, ਜੋਗਿੰਦਰ ਸਿੰਘ ਸੂਬਾ ਜਨਰਲ ਸਕੱਤਰ, ਧਰਮ ਸਿੰਘ ਗੰਡੀਵਿੰਡ, ਜੋਗਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਸ਼ਾਹ, ਜੱਸਾ ਸਿੰਘ ਕੱਦਗਿੱਲ, ਤਰਲੋਚਨ ਸਿੰਘ, ਟਹਿਲ ਸਿੰਘ, ਬਲਵਿੰਦਰ ਸਿੰਘ, ਰੇਸ਼ਮ ਸਿੰਘ ਭੋਮਾ,ਹਰਦੀਪ ਸਿੰਘ, ਕਸ਼ਮੀਰ ਸਿੰਘ, ਜੋਗਿੰਦਰ ਸਿੰਘ, ਸੁੱਚਾ ਸਿੰਘ, ਇਹਨਾ ਬੁਲਾਰਿਆ ਨੇ ਰਣਬੀਰ ਸਿੰਘ ਢਿੱਲੋਂ ਦੇ ਜਨਮਦਿਨ ਮਨਾਉਣ ਅਤੇ ਸਰਕਾਰ ਦੀਆ ਮਾੜੀਆ ਨੀਤੀਆ ਦੀ ਅਲੋਚਨਾ ਕੀਤੀ ਅਤੇ ਸੰਘਰਸ਼ ਕਰਨ ਦਾ ਪਰਨ ਲਿਆ, ਅਖੀਰ ਵਿੱਚ ਪਰਮਿੰਦਰ ਸਿੰਘ ਝੋਟਾ ਦੇ ਮਾਨਸਾ ਦੇ ਮੈਡੀਕਲ ਸਟੋਰ ਤੇ ਨਸ਼ੇ ਦੇ ਵਿਰੁੱਧ ਐਕਸ਼ਨ ਸਮੇਂ ਸ਼ਰੇਆਮ ਗੋਲੀਆ ਨਾਲ ਮਾਰਨ ਦੀ ਸਖਤ ਨਖੇਧੀ ਕੀਤੀ ਗਈ ਮੰਗ ਕੀਤੀ ਕਿ ਕਾਤਲ ਨੂੰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਉਪਰੰਤ ਸਜਾ ਦਿਤੀ ਜਾਵੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News