ਗੋਲੀ ਲੱਗਣ ਨਾਲ ਡੀ.ਸੀ ਦੇ ਗੰਨਮੈਨ (ਹੌਲਦਾਰ) ਅਤੇ ਪੁੱਤਰ ਦੀ ਹੋਈ ਮੌਤ ! ਪਤਨੀ ਤੇ ਇਕ ਪੁੱਤਰ ਜਖਮੀ

4956098
Total views : 5958367

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਮਾਨਸਾ /ਬਾਰਡਰ ਨਿਊਜ ਸਰਵਿਸ

ਦੇਸ਼/ਵਿਦੇਸ਼ ਦੇ ਲੋਕਾਂ ਦੀਆਂ ਅੱਖਾਂ ਦੇ ਕੇਦਰ ਬਿੰਦੂ ਬਣੇ ਮਾਨਸਾ ਤੋ ਅੱਜ ਦਿਨ ਚੜਦਿਆ ਹੀ ਇਕ ਅਜਿਹੀ ਮਨਹੂਸ ਖਬਰ ਆਈ ਜਿਸ ਨੇ ਹਰ ਇਕ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਜਿਥੇ ਮਾਨਸਾ ਦੇ ਡੀ.ਸੀ ਦੇ ਗੰਨਮੈਨ ਵਜੋ ਤਾਇਨਾਤ ਇਕ ਹੌਲਦਾਰ ਨੇਅੱਜ ਸਵੇਰੇ 7 ਵਜੇ  ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਗੋਲੀ ਮਾਰ ਦਿੱਤੀ।

ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਪੁਲਿਸ ਪੁਲਿਸ ਮੁਲਾਜ਼ਮ ਗੁਰਵਿੰਦਰ ਸਿੰਘ  ਅਤੇ ਉਸ ਦੇ ਇੱਕ ਪੁੱਤਰ ਦੀ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ।ਇਸ ਦੌਰਾਨ, ਪਤਨੀ ਅਤੇ ਦੂਜੇ ਪੁੱਤਰ ਨੂੰ ਗੰਭੀਰ ਹਾਲਤ ਵਿੱਚ ਕਿਸੇ ਹੋਰ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਹੌਲਦਾਰ ਗੁਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਜੋਤ ਵਜੋਂ ਹੋਈ ਹੈ। ਪਤਨੀ ਹਰਪ੍ਰੀਤ ਕੌਰ ਅਤੇ ਦੂਜੇ ਪੁੱਤਰ ਦਿਲਸ਼ਾਨ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।
ਪੁਲਿਸ ਮੁਲਾਜ਼ਮ ਗੁਰਵਿੰਦਰ ਸਿੰਘ ਮਾਨਸਾ ਦੇ ਡਿਪਟੀ ਕਮਿਸ਼ਨਰ ਕੋਲ ਗਨਮੈਨ ਵਜੋਂ ਤਾਇਨਾਤ ਸਨ,ਉਹ ਪਿਛਲੇ ਦੋ ਦਿਨਾਂ ਤੋਂ ਛੁੱਟੀ ‘ਤੇ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਘਟਨਾ ਦਾ ਪਤਾ ਲੱਗਦਿਆ ਹੀ ਉਚ ਪੁਲਿਸ ਅਧਿਕਾਰੀ ਮ੍ਰਿਤਕ ਦੇ ਘਰ ਪੁੱਜੇ ਤੇ ਘਟਨਾ ਦਾ ਜਾਇਜਾ ਲੈਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News