ਕਰ ਲਓ ਗੱਲ !ਪੁਲਿਸ ਨੇ ਚੰਗੇ ਘਰ ਦਾ ਰਿਸ਼ਤਾਂ ਲੈਣ ਲਈ ਬਣੀ ਨਕਲੀ ਐਸ.ਐਚ.ਓ ਨੂੰ ਕੀਤਾ ਗ੍ਰਿਫਤਾਰ

4945616
Total views : 5945164

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਮੋਗਾ /ਬਾਰਡਰ ਨਿਊਜ ਸਰਵਿਸ

ਮੋਗਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਆਪਣੇ ਆਪ ਨੂੰ ਪੁਲਿਸ ਦੀ ਐਸ.ਐਚ.ਓ ਦੱਸਦੀ ਇਕ ਕੁੜੀ ਨੂੰ   ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਕੋਮਲਪ੍ਰੀਤ ਕੌਰ, ਵਾਸੀ ਮੱਲਾਂਵਾਲਾ, ਵਜੋਂ ਹੋਈ ਹੈ।

ਪੁਲਿਸ ਨੇ ਉਸ ਕੋਲੋਂ ਪੁਲਿਸ ਵਰਦੀ, ਨਕਲੀ ਪਛਾਣ ਪੱਤਰ , ਬੂਟ, ਬੈਲਟ ਅਤੇ ਵਾਕੀ-ਟਾਕੀ ਬਰਾਮਦ ਕੀਤੇ ਹਨ। ਉਸ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿੱਚ ਮਾਮਲਾ ਦਰਜ ਕਰਕੇ ਰਿਮਾਂਡ ‘ਤੇ ਲਿਆ ਗਿਆ ਹੈ।  ਫਿਲਹਾਲ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਕੀ ਉਹ ਇਸ ਤਰੀਕੇ ਨਾਲ ਕਿਸੇ ਹੋਰ ਥਾਂ ‘ਤੇ ਵੀ ਸਰਗਰਮ ਰਹੀ ਸੀ ਜਾਂ ਨਹੀਂ।

ਜਾਂਚ ਅਧਿਕਾਰੀ ਮੁਤਾਬਕ ਮੁੱਢਲੀ ਪੁੱਛਗਿੱਛ ਦੌਰਾਨ ਕੋਮਲਪ੍ਰੀਤ ਨੇ ਦੱਸਿਆ ਕਿ ਉਹ ਮੋਗਾ ਅਤੇ ਤਰਨਤਾਰਨ ਦੇ ਥਾਣਿਆਂ ਵਿੱਚ ਪੁਲਿਸ ਵਰਦੀ ਪਾ ਕੇ ਆਉਂਦੀ-ਜਾਂਦੀ ਰਹੀ। ਉਸ ਦਾ ਦਾਅਵਾ ਹੈ ਕਿ ਉਹ ਇਹ ਸਭ ਚੰਗੇ ਘਰ ਵਿੱਚ ਰਿਸ਼ਤਾ ਕਰਵਾਉਣ ਲਈ ਪ੍ਰਭਾਵ ਬਣਾਉਣ ਦੇ ਇਰਾਦੇ ਨਾਲ ਕਰਦੀ ਸੀ।ਪੁਲਿਸ ਅਨੁਸਾਰ ਉਹ ਪਿਛਲੇ ਕੁਝ ਦਿਨਾਂ ਤੋਂ ਥਾਣਾ ਸਿਟੀ ਦੇ ਨਾਲ ਬਣੇ ਸਾਂਝ ਕੇਂਦਰ ਵਿੱਚ ਆ ਕੇ ਹੋਰ ਮੁਲਾਜ਼ਮਾਂ ਨਾਲ ਬੈਠਦੀ ਅਤੇ ਕਥਿਤ ਤੌਰ ‘ਤੇ ਡਿਊਟੀ ਵੀ ਕਰਦੀ ਰਹੀ। ਉਸ ਦੀਆਂ ਸ਼ੱਕੀ ਗਤੀਵਿਧੀਆਂ ਦੇਖ ਕੇ ਸਟਾਫ਼ ਨੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ।
ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੀ ਗਈ ਕੁੜੀ ਤਰਨਤਾਰਨ ਦੀ ਰਹਿਣ ਵਾਲੀ ਹੈ ਤੇ ਹਾਲ ਦੀ ਘੜੀ ਉਹ ਫਿਰੋਜ਼ਪੁਰ ਦੇ ਪਿੰਡ ਵਿਚ ਰਹਿ ਰਹੀ ਸੀ। ਕੁੜੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਸੱਚਮੁੱਚ ਕੁੜੀ ਨੇ ਵਿਆਹ ਕਰਵਾਉਣ ਲਈ ਇਹ ਸਾਜਿਸ਼ ਰਚੀ ਜਾਂ ਇਸ ਪਿੱਛੇ ਇਸ ਦਾ ਮਨਸੂਬਾ ਕੁਝ ਹੋਰ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News