





Total views : 5917788







Total views : 5917788ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ. ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਿਵਲ ਲਾਈਨ ਨੂੰ ਇੱਕ ਮਹੱਤਵਪੂਰਨ ਸਫਲਤਾ ਹਾਸਲ ਹੋਈ ਹੈ। ਜਿਸ ਸਬੰਧੀ ਜਾਣਕਾਰੀ ਦੇਦਿਆਂ ਨੇ ਸ੍ਰੀ ਸਿਰੀਵੇਨੇਲਾ, ਆਈਪੀਐਸ, ਏਡੀਸੀਪੀ ਸਿਟੀ 2, ਅੰਮ੍ਰਿਤਸਰ ਦੱਸਿਆ ਕਿ ਥਾਣਾ ਸਿਵਲ ਲਾਈਨਜ਼ ਅੰਮ੍ਰਿਤਸਰ ਦੀ ਪੁਲਿਸ ਟੀਮ ਨੇ ਮੁਕੱਦਮਾ ਨੰਬਰ 159 ਮਿਤੀ 02.08.2026 ਅਧੀਨ ਧਾਰਾ 318(4), 205 ਬੀ.ਐਨ.ਐਸ., 317(2), 111, 341 ਬੀ.ਐਨ.ਐਸ. ਅਤੇ 25/54/59 ਆਰਮਜ਼ ਐਕਟ ਵਿੱਚ ਲੋੜੀਂਦੇ ਦੋਸ਼ੀ ਨੂੰ ਕਾਬੂ ਕੀਤਾ ਹੈ।ਫੜੇ ਗਏ ਮੁਲਾਜ਼ਮ ਦੀ ਪਛਾਣ ਸੁੱਖਾ ਸਿੰਘ ਉਰਫ਼ ਸੁਖਦੀਪ ਸਿੰਘ* ਪੁੱਤਰ ਲੇਟ ਮਹਿੰਦਰ ਸਿੰਘ, ਵਾਸੀ ਪਿੰਡ ਮਦਨਪੁਰ, ਤਹਿਸੀਲ ਰਾਜਪੁਰ, ਜ਼ਿਲ੍ਹਾ ਪਟਿਆਲਾ , ਉਮਰ ਕਰੀਬ 26 ਸਾਲ, ਵੱਜੋ ਹੋਈ ਹੈ।
ਮੁਦਈ ਮੁਕਦਮਾ ਕਰਨ ਭਾਟੀਆ ਜੋ ਕਿ ਮੈਸਰਜ਼ ਜੇ.ਆਰ. ਭਾਟੀਆ ਗੰਨ ਹਾਊਸ, ਕੋਰਟ ਰੋਡ, ਅੰਮ੍ਰਿਤਸਰ ਦਾ ਮਾਲਕ ਹੈ ਅਤੇ ਲਾਇਸੰਸੀ ਹਥਿਆਰਾਂ ਦੀ ਖਰੀਦ-ਫਰੋਖ਼ਤ ਦਾ ਕਾਰੋਬਾਰ ਕਰਦਾ ਹੈ, ਨੇ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 18.07.2026 ਨੂੰ ਇੱਕ ਅਣਪਛਾਤੇ ਵਿਅਕਤੀ ਨੇ ਆਪਣੇ ਆਪ ਨੂੰ ਥਾਣਾ ਸਿਵਲ ਲਾਈਨਜ਼ ਦਾ ਐਸ.ਐਚ.ਓ. ਦੱਸਦਿਆਂ ਪਿਸਤੌਲ ਖਰੀਦਣ ਦੀ ਇੱਛਾ ਜਤਾਈ ਅਤੇ ਕਿਹਾ ਕਿ ਉਹ ਆਪਣਾ ਮੁਲਾਜ਼ਮ ਪਿਸਤੌਲ ਦੇਖਣ ਲਈ ਭੇਜ ਰਿਹਾ ਹੈ।
ਕੁਝ ਸਮੇਂ ਬਾਅਦ ਪੰਜਾਬ ਪੁਲਿਸ ਦੀ ਵਰਦੀ ਪਹਿਨਿਆ ਇੱਕ ਵਿਅਕਤੀ ਸਫੈਦ ਰੰਗ ਦੀ ਸਵਿਫਟ ਕਾਰ ਵਿੱਚ ਦੁਕਾਨ ‘ਤੇ ਆਇਆ ਅਤੇ ਆਪਣੇ ਆਪ ਨੂੰ ਐਸ.ਐਚ.ਓ. ਵੱਲੋਂ ਭੇਜਿਆ ਹੋਇਆ ਦੱਸ ਕੇ ਪਿਸਤੌਲ ਆਪਣੇ ਨਾਲ ਲੈ ਗਿਆ। ਬਾਅਦ ਵਿੱਚ ਜਾਂਚ ਕਰਨ ‘ਤੇ ਪਤਾ ਲੱਗਾ ਕਿ ਨਾ ਤਾਂ ਐਸ.ਐਚ.ਓ. ਵੱਲੋਂ ਕੋਈ ਫੋਨ ਕੀਤਾ ਗਿਆ ਸੀ ਅਤੇ ਨਾ ਹੀ ਕਿਸੇ ਪੁਲਿਸ ਮੁਲਾਜ਼ਮ ਨੂੰ ਭੇਜਿਆ ਗਿਆ ਸੀ। ਇਸ ਉਪਰੰਤ ਉਕਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।ਪੁਲਿਸ ਨੇ ਗੁਪਤ ਸੂਚਨਾ ਅਤੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਮਿਤੀ 03.08.2026 ਨੂੰ ਦੋਸ਼ੀ ਨੂੰ ਰਾਮ ਤੀਰਥ ਰੋਡ, ਅੰਮ੍ਰਿਤਸਰ ਦੇ ਖੇਤਰ ਤੋਂ ਕਾਬੂ ਕੀਤਾ ।ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਨੇ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਦੇ ਇਲਾਕੇ ਵਿੱਚ ਵੀ ਇਸੇ ਤਰ੍ਹਾਂ ਦੀ ਵਾਰਦਾਤ ਕੀਤੀ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 101 ਮਿਤੀ 04.08.2026 ਧਾਰਾ 318(4), 205 ਬੀ.ਐਨ.ਐਸ. ਅਧੀਨ ਦਰਜ ਹੈ।ਇਸ ਸਮੇ ਉਨਾਂ ਨਾਲ ਏ.ਸੀ.ਪੀ ਗਗਨਦੀਪ ਸਿੰਘ ਤੇ ਐਸ.ਐਚ.ਓ ਮੋਹਿਤ ਕੁਮਾਰ ਵੀ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

