





Total views : 5916960







Total views : 5916960ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ /ਬਾਰਡਰ ਨਿਊਜ ਸਰਵਿਸ
ਝਬਾਲ ਵਿਖੇ ਗੱਡੀ ਨੂੰ ਰਸਤਾ ਨਾ ਦੇਣ ਤੇ ਹੋਏ ਤਕਰਾਰ ਤੋਂ ਬਾਅਦ ਟ੍ਰੈਕਟਰ ਚਾਲਕ ਨੌਜਵਾਨ ਵੱਲੋਂ ਚਲਾਈ ਗੋਲੀ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਨਮ ਪੁੱਤਰ ਗੁਰਵਿੰਦਰ ਸਿੰਘ ਵਾਸੀ ਅੱਡਾ ਝਬਾਲ ਗੱਡੀ ਤੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਤਾ ਸਾਹਮਣੇ ਤੋਂ ਟ੍ਰੈਕਟਰ ਲੈ ਕੇ ਆ ਰਹੇ ਕੀਰਤ ਨਾਂ ਦੇ ਨੌਜਵਾਨ ਵੱਲੋਂ ਰਸਤਾ ਨਾ ਦੇਣ ਤੇ ਉਨਾਂ ਦਾ ਆਪਸੀ ਤਕਰਾਰ ਹੋ ਗਿਆ।
ਰੋਲਾਂ ਰੱਪਾ ਸੁਣ ਕੇ ਜਦੋਂ ਸਨਮ ਦੇ ਪਿਤਾ ਗੁਰਵਿੰਦਰ ਸਿੰਘ ਅਤੇ ਚਾਚਾ ਕੁਲਵਿੰਦਰ ਸਿੰਘ ਮਿੰਟੂ ਉੱਥੇ ਪੁੱਜੇ ਤਾਂ ਟ੍ਰੈਕਟਰ ਚਾਲਕ ਨੇ ਆਪਣੇ ਡੱਬ ਵਿੱਚੋਂ ਪਿਸਤੋਲ ਕੱਢਕੇ ਦੋਵਾਂ ਭਰਾਵਾਂ ਦੇ ਗੋਲੀ ਮਾਰ ਦਿੱਤੀ।ਜਿਸ ਨਾਲ ਗੁਰਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਨਾਂ ਤੁਰੰਤ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਸਨਮ ਅਤੇ ਕੀਰਤ ਦਾ ਆਪਸੀ ਤਕਰਾਰ ਹੋਇਆ ਸੀ। ਥਾਣਾ ਝਬਾਲ ਦੀ ਪੁਲੀਸ ਨੇ ਮੋਕੇ ਤੇ ਪੁੱਜ ਕੇ ਟਰੈਕਟਰ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-