ਮਨਿਸਟੀਰੀਅਲ ਕਾਮੇ ਮਿਤੀ 5 ਅਤੇ 6 ਅਗਸਤ ਨੂੰ ਰਹਿਣਗੇ ਕਲਮਛੋੜ ਹੜਤਾਲ ਤੇ ਅਤੇ 7 ਅਗਸਤ ਨੂੰ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੈਲੀ ਵਿੱਚ ਕਰਨਗੇ ਸ਼ਮੂਲੀਅਤ

4945951
Total views : 5945661

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ 

ਪੀ ਐੱਸ ਐਮ ਐਸ ਯੂ ਸੂਬਾ ਕਮੇਟੀ ਵੱਲੋਂ ਸੰਘਰਸ਼ ਸਬੰਧੀ ਲਏ ਫੈਸਲੇ ਤਹਿਤ ਜਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਮੂਹ ਮਨਿਸਟੀਰੀਅਲ ਕਾਮੇ ਮਿਤੀ 5 ਅਤੇ 6  ਅਗਸਤ ਨੂੰ ਕਲਮਛੋੜ ਹੜਤਾਲ ਤੇ ਰਹਿਣਗੇ ਅਤੇ 7 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਚੰਡੀਗੜ੍ਹ ਵਿਖੇ ਪੀ ਐੱਸ ਐਮ ਐਸ ਯੂ ਸਾਂਝਾ ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿੱਚ  ਭਰਵੀਂ ਸ਼ਮੂਲੀਅਤ ਕਰਨਗੇ।

ਮਨਜਿੰਦਰ ਸਿੰਘ ਸੰਧੂ ਜਿਲਾ ਪ੍ਰਧਾਨ ਅਤੇ ਜਗਦੀਸ਼ ਠਾਕੁਰ ਜਨਰਲ ਸਕੱਤਰ ਨੇ ਪ੍ਰੈੱਸ ਨੂੰ ਜਾਣਕਾਰੀ ਦੇਂਦੇ ਹੋਏ  ਦੱਸਿਆ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਮੁਲਾਜਮ ਮੰਗਾਂ ਨਾ ਮੰਨ ਕੇ ਕੀਤੀ ਗਈ ਵਾਅਦਾਖਿਲਾਫੀ ਖਿਲਾਫ ਸੰਘਰਸ਼ ਵਿੱਢਿਆ  ਗਿਆ ਹੈ।ਜਿਸ ਵਿੱਚ ਮੁੱਖ ਮੰਗਾਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ,17/07/20 ਦਾ ਪੱਤਰ ਰੱਦ ਕਰਨਾ,4,9,14 ਏ ਸੀ ਪੀ, 18 ਪ੍ਰਤੀਸ਼ਤ ਡੀ ਏ, ਪੈਨਸ਼ਨਰਾਂ ਲਈ 2.59 ਦਾ ਗੁਣਾਕ ਨਾ ਦੇਣਾ,ਕੱਚੇ ਮੁਲਾਜ਼ਮ ਪੱਕੇ ਕਰਨਾ,ਕੱਟੇ ਹੋਏ ਭੱਤੇ ਬਹਾਲ ਕਰਨਾ ਆਦਿ ਸਮੇਤ  ਹੋਰ ਰਹਿੰਦੀਆਂ ਮੰਗਾਂ ਆਦਿ ਸ਼ਾਮਿਲ ਹਨ।

ਇਸ ਮੌਕੇ ਮਨਜਿੰਦਰ ਸਿੰਘ ਸੰਧੂ ਜਿਲਾ ਪ੍ਰਧਾਨ, ਜਗਦੀਸ਼ ਠਾਕੁਰ ਜਿਲਾ ਜਨਰਲ ਸਕੱਤਰ ਤੋਂ ਇਲਾਵਾ ਗੁਰਮੁੱਖ ਸਿੰਘ ਚਾਹਲ ਜਿਲਾ ਵਿੱਤ ਸਕੱਤਰ,ਤੇਜਿੰਦਰ ਸਿੰਘ ਢਿਲੋਂ ਜਿਲਾ ਮੁੱਖ ਬੁਲਾਰਾ,ਅਸ਼ਨੀਲ ਕੁਮਾਰ ਸ਼ਰਮਾ ਜਿਲਾ ਮੁੱਖ ਸਲਾਹਕਾਰ,ਅਮਨ ਥਰੀਏਵਾਲ ਸੀਨੀਅਰ ਮੀਤ ਪ੍ਰਧਾਨ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਹੁਦੇਦਾਰ, ਗੁਰਵੇਲ ਸਿੰਘ ਸੇਖੋਂ,ਹਰਸਿਮਰਨ ਸਿੰਘ ਹੀਰਾ,ਅਤੁੱਲ ਸ਼ਰਮਾਂ,ਬਿਕਰਮਜੀਤ ਸਿੰਘ ਕਲੇਰ,ਗੁਰਪ੍ਰਤਾਪਸਿੰਘ, ਸਤਨਾਮ ਸਿੰਘ, ਭੁਪਿੰਦਰ ਸਿੰਘ ਭਕਨਾ,ਰਾਹੁਲ ਸ਼ਰਮਾ,ਨਵਨੀਤ ਕੁਮਾਰ, ਅਕਾਸ਼ ਮਹਾਜਨ,ਸੁਖਰਾਜ ਸਿੰਘ, ਅਨਿਲ ਕੁਮਾਰ, ਅਜੇ ਸ਼ਰਮਾਂ,ਜਗਸ਼ੀਰ ਸਿੰਘ, ਸੁਰਿੰਦਰਪਾਲ ਸਿੰਘ, ਸੁਖਦੇਵ ਸਿੰਘ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਕਸ਼ਮੀਰ ਸਿੰਘ,ਦਵਿੰਦਰ ਸਿੰਘ,ਦਲਵਿੰਦਰ ਸਿੰਘ, ਜਗਪ੍ਰੀਤ ਸਿੰਘ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News