ਪੰਚਾਇਤ ਵਿਭਾਗ ਮਹਿਲਾ ਸਰਪੰਚ ਮੁਅੱਤਲ !ਬੀ.ਡੀ.ਪੀ.ਓ ਤੇ ਪੰਚਾਇਤ ਸਕੱਤਰ ਅਨੁਸ਼ਾਸਨੀ ਕਾਰਵਾਈ ਦੇ ਦਿੱਤੇ ਆਦੇਸ਼

4945948
Total views : 5945658

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਫਿਰੋਜਪੁਰ/ਬਾਰਡਰ ਨਿਊਜ ਸਰਵਿਸ 

ਬਲਾਕ ਘੱਲਖੁਰਦ ਅਧੀਨ ਆਉਂਦੇ ਪਿੰਡ ਬਾਜੀਦਪੁਰ ਦੀ ਗ੍ਰਾਮ ਪੰਚਾਇਤ ਦੀ ਮਹਿਲਾ ਸਰਪੰਚ ਪਰਮਿੰਦਰ ਰਾਣੀ ਨੂੰ ਪੰਚਾਇਤੀ ਵਿਭਾਗ ਵਲੋਂ ਮੁਅੱਤਲ ਕਰ ਦਿੱਤਾ ਗਿਆ ਹੈ l ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਮਹਿਲਾ ਸਰਪੰਚ ਪਰਮਿੰਦਰ ਰਾਣੀ ਤੇ ਪਿੰਡ ਦੇ ਗਰਾਉਂਡ ਦੀ ਚਾਰਦੀਵਾਰੀ ਬਿਨਾਂ ਕਿਸੇ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਅਤੇ ਮੰਜੂਰੀ ਤੋਂ ਢਾਹੇ ਜਾਣ ਦੇ ਦੋਸ਼ ਲੱਗੇ ਸਨ l

ਜਿਸ ਤਹਿਤ ਦੋਸ਼ ਸਾਬਿਤ ਹੋਣ ਤੇ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 (4) ਅਧੀਨ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਇਤੀ ਵਿਭਾਗ ਵਲੋਂ ਮੁਅੱਤਲ ਕਰ ਦਿਤਾ ਗਿਆ ਹੈ l ਇਸਦੇ ਨਾਲ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਇਤੀ ਵਿਭਾਗ ਵਲੋਂ ਘੱਲਖੁਰਦ ਦੇ ਬੀ. ਡੀ. ਪੀ. ਓ. ਲਖਬੀਰ ਸਿੰਘ ਬੁੱਟਰ ਅਤੇ ਪਿੰਡ ਬਾਜੀਦਪੁਰ ਦੇ ਪੰਚਾਇਤ ਸਕੱਤਰ ਸਿਮਰਨਜੀਤ ਸਿੰਘ ਵਿਰੁੱਧ ਅਨੁਸਾਸ਼ਨੀ ਕਾਰਵਾਈ ਦੀ ਮਹਿਕਮੇ ਨੂੰ ਹਦਾਇਤ ਕੀਤੀ ਗਈ ਹੈ lਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News