





Total views : 5914932







Total views : 5914932ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਅੱਜ ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਦੀਆ ਜਥੇਬੰਦੀਆ ਜੋ ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਨਾਲ ਐਫੀਲੀਏਸ਼ਨ ਹਨ। ਉਹਨਾ ਦੀ ਮੀਟਿੰਗ ਪ੍ਰਧਾਨ ਸੁਰਜੀਤ ਸਿੰਘ ਚੋਲੀਆ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਮਹਾਂਸੰਘ ਜ਼ਿਲਾ ਪੱਧਰੀ ਤਾਲਮੇਲ ਕਮੇਟੀ ਅੰਮ੍ਰਿਤਸਰ ਬਣਾਈ ਗਈ ਜਿਸ ਦੇ ਅਹੁਦੇਦਾਰਾ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ,
ਜੋਗਿੰਦਰ ਸਿੰਘ ਪ੍ਰਧਾਨ ਤੇ ਕੁਲਦੀਪ ਸਿੰਘ ਬੋਪਾਰਾਏ ਚੁਣੇ ਗਏ ਜਨਰਲ ਸਕੱਤਰ
ਜੋਗਿੰਦਰ ਸਿੰਘ ਪ੍ਰਧਾਨ, ਕੁਲਦੀਪ ਸਿੰਘ ਬੋਪਾਰਾਏ ਜਨਰਲ ਸਕੱਤਰ, ਜਤਿੰਦਰ ਕੁਮਾਰ ਲਖਣਪਾਲ ਵਿੱਤ ਸਕੱਤਰ, ਕੁਲਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਇੰਦਰਜੀਤ ਸਿੰਘ ਸਕੱਤਰ, ਗੁਰਬਖਸ਼ ਸਿੰਘ ਸ਼ੇਰਗਿੱਲ ਮੀਤ ਪ੍ਰਧਾਨ, ਜੇ.ਐਨ ਸ਼ਰਮਾ ਜੁਆਇੰਟ ਸਕੱਤਰ, ਸ਼ਿਵ ਕੁਮਾਰ ਸਹਾਇਕ ਵਿੱਤ ਸਕੱਤਰ, ਜੋਗਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਮੀਤ ਸਿੰਘ ਮੈਂਬਰ, ਰੇਸ਼ਮ ਸਿੰਘ ਭੋਮਾ ਮੈਂਬਰ, ਇਹਨਾ ਤੋਂ ਇਲਾਵਾ ਪੰਜਾਬ ਮੁਲਾਜ਼ਮ ਮੰਚ ਅਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ ਮਿਤੀ 7 ਅਗਸਤ 2026 ਨੂੰ ਮਹਾਂ ਰੈਲੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਹੋਇਆ ਕਿ ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਇਕ ਬੱਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਪੈਨਸ਼ਨਰਜ ਐਸੋਸੀਏਸ਼ਨ ਤੇ ਸਰਵਿਸ ਦੁਰਾਨ ਮੁਲਾਜ਼ਮਾ ਵੱਲੋ ਇੱਕ ਬੱਸ ਅਤੇ ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ ਫੋਰਡੇ ਵੱਲੋਂ ਆਪਣੇ ਵਹੀਕਲ ਲੈਕੇ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ, ਇਸ ਸਮੇ ਐਸ ਪੀ ਸੇਠੀ,ਪਵਨ ਕੁਮਾਰ, ਹਰਦੀਪ ਸਿੰਘ, ਅਤੇ ਚੁਣੇ ਗਏ ਮੈਂਬਰ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
