60 ਸਾਲ ਪਹਿਲਾ ਮਰੇ ਵਿਆਕਤੀ ਨੇ ਸਬ ਤਹਿਸੀਲ ਝਬਾਲ ‘ਚ ਕਰਾਈ ਰਜਿਸਟਰੀ ! ਕਾਬਜ ਪ੍ਰੀਵਾਰ ਨੇ ਸ਼ਕਾਇਤ ਕਰਕੇ ਖੋਹਲੀ ਪੋਲ

4924605
Total views : 5913000

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਬਾਰਡਰ ਨਿਊਜ ਸਰਵਿਸ

ਜਿਲਾ ਤਰਨ ਤਾਰਨ ਦੀ ਸਬ ਤਹਿਸੀਲ ਝਬਾਲ ਵਿਖੇ 27/5/2025 ਨੂੰ ਹੋਈ ਇਕ ਰਜਿਸਟਰੀ ਨੂੰ ਪਿੰਡ ਠੱਟਾ ਦੇ ਰਹਿਣ ਵਾਲੇ

ਇਕ ਵਿਆਕਤੀ ਸਰਬਦੇਵ ਸਿੰਘ ਪੁੱਤਰ ਲਖਵਿੰਦਰ ਸਿੰਘ ਨੇ ਐਸ.ਡੀ.ਐਮ ਤਾਰਨ ਤਰਨ ਨੂੰ ਦਿੱਤੀ ਸਕਾਇਤ ਵਿੱਚ ਚਣੌਤੀ ਦੇਦਿਆਂ ਕਿਹਾ ਕਿ ਜਿਹੜੇ ਵਿਆਕਤੀ ਕਿਸ਼ਨ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਠੱਟਾ ਅਧਾਰ ਕਾਰਡ ਨੰ: 8839 3881 9939 ਰਾਹੀ ਮਾਲਕ ਘੋਸ਼ਿਤ ਕਰਕੇ ਰਜਿਸਟਰੀ ਕੀਤੀ ਗਈ ਹੈ, ਉਸ ਦੀ ਅੱਜ ਤੋ 60 ਸਾਲ ਪਹਿਲਾ ਮੌਤ ਹੋ ਚੁੱਕੀ ਹੈ।

 

ਸਰਬਦੇਵ ਸਿੰਘ ਨੇ ਸਾਰੇ ਦਸਤਾਵੇਜ ਪੇਸ਼ ਕਰਦਿਆ ਕਿਹਾ ਕਿ ਉਹ ਇਸ ਜਗ੍ਹਾ ‘ਤੇ ਪਿਛਲੇ 30-35 ਸਾਲਾਂ ਤੋ ਕਾਬਜ ਹਨ ਤੇ ਲਾਲ ਲਕੀਰ ਅੰਦਰ ਇਹ ਜਗ੍ਹਾ ਹੋਣ ਕਰਕੇ ਉਸ ਪਾਸ ਪੰਚਾਇਤੀ ਤੌਰ ‘ਤੇ ਕੀਤੇ ਸੌਦੇ ਦਾ ਅਸ਼ਟਾਮ ਵੀ ਹੈ, ਪਰ ਸਬ ਤਹਿਸੀਲ ਝਬਾਲ ‘ਚ ਕਥਿਤ ਮਿਲੀਭੁਗਤ ਨਾਲ ਹੋਈ ਰਜਿਸਟਰੀ ਤੋ ਉਸ ਦਾ ਪ੍ਰੀਵਾਰ ਮਾਨਸਿਕ ਤੌਰ ਤੇ ਬੇਹੱਦ ਪ੍ਰੇਸ਼ਾਨ ਹੈ।ਜਿਸ ਵਾਸਤੇ ਉਸ ਨੇ ਇਨਸਾਫ ਲਈ ਉਚ ਪੱਧਰੀ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ।

ਕੀ ਕਹਿੰਦੇ ਹਨ ਨਾਇਬ ਤਹਿਸੀਲਦਾਰ ਝਬਾਲ?

ਜਦੋ ਇਸ ਸਬੰਧੀ ਸਬ ਤਹਿਸੀਲ ਝਬਾਲ ਦੇ ਨਾਇਬ ਤਹਿਸੀਲਦਾਰ ਸ੍ਰੀ ਰਤਨਜੀਤ ਖੁਲ਼ਰ ਨਾਲ ਸਪੰਰਕ ਕੀਤਾ ਤਾਂ ਉਨਾਂ ਨੇ ਕਿਹਾ ਕਿ ਇਹ ਰਜਿਸਟਰੀ ਉਨਾਂ ਦੇ ਕਾਰਜਭਾਰ ਸੰਭਾਲਣ ਤੋ ਪਹਿਲਾਂ ਹੋਈ ਹੈ, ਜਿਸ ਸਬੰਧੀ ਪੜਤਾਲ ਲਈ ਉਨਾਂ ਪਾਸ ਸ਼ਕਾਇਤ ਕਰਤਾ ਦੀ ਸ਼ਕਾਇਤ ਪਾਹੁੰਚ ਚੁੱਕੀ ਹੈ ਅਤੇ ਪੜਤਾਲ ਕਰਕੇ ਸਾਰੀ ਰਿਪੋਰਟ ਉਚ ਅਧਿਕਾਰੀਆਂ ਨੂੰ ਸੌਪ ਦਿੱਤੀ ਜਾਏਗੀ।

ਜੇਕਰ ਦੋਸ਼ ਸਹੀ ਸਾਬਤ ਹੋਏ ਤਾਂ ਰਜਿਸਟਰੀ ਖਾਰਜ ਕਰਕੇ ਜੁਮੇਵਾਰ ਵਿਆਕਤੀਆ ਵਿਰੁੱਧ ਕਾਰਵਾਈ ਦੀ ਸ਼ਿਫਾਰਸ ਕੀਤੀ ਜਾਏਗੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News