





Total views : 5908618







Total views : 5908618ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਬਟਾਲਾ/ਬਾਰਡਰ ਨਿਊਜ ਸਰਵਿਸ
ਬਟਾਲਾ ਦੇ ਥਾਣਾ ਰੰਗੜ ਨੰਗਲ ਦੇ ਤਹਿਤ ਪੈਂਦੇ ਪਿੰਡ ਮੰਨਣ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ ਸਾਢੂ ਵੱਲੋਂ ਸਾਢੂ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਮੰਨਣ ਦੇ ਰਹਿਣ ਵਾਲੇ ਦਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਪਿੰਡ ਵਿਚ ਹੀ ਰਹਿੰਦੇ ਆਪਣੇ ਸਾਢੂ ਅਤੇ ਸ਼ਰੀਕੇ ‘ਚੋ ਚਾਚੇ ਦਾ ਪੁੱਤ ਭਰਾ ਰਾਜ ਸਿੰਘ ਪੁੱਤਰ ਆਤਮਾ ਸਿੰਘ ਨਾਲ ਸਾਂਝੀ ਪਰਿਵਾਰ ਦੀ ਜਮੀਨ ਦਾ ਰੌਲਾ ਹੋਣ ‘ਤੇ ਪੁਰਾਣੀ ਰੰਜਿਸ਼ ਚਲਦੀ ਆ ਰਹੀ ਸੀ ਅਤੇ ਕੁਝ ਦਿਨ ਪਹਿਲਾ ਉਹਨਾਂ ਦਾ ਆਪਸ ਵਿਚ ਝਗੜਾ ਵੀ ਹੋਇਆ ਸੀ ਪਰ,ਉਸ ਮਾਮਲੇ ‘ਚ ਪਿੰਡ ਮੋਹਤਬਰਾਂ ਅਤੇ ਦੋਵਾਂ ਦੇ ਰਿਸ਼ਤੇਦਾਰਾਂ ਨੇ ਦੋਵਾਂ ਦਾ ਰਾਜੀਨਾਮਾ ਕਰਵਾ ਦਿੱਤਾ ਸੀ।
ਉਸੇ ਰੰਜਿਸ਼ ਦੇ ਚੱਲਦੇ ਬੀਤੇ ਕੱਲ੍ਹ ਰਾਜ ਸਿੰਘ ਨੇ ਆਪਣੇ ਕੁਝ ਸਾਥੀਆ ਨਾਲ ਮਿਲਕੇ ਆਪਣੇ ਸਾਢੂ ਦਵਿੰਦਰ ਸਿੰਘ ਦੇ ਘਰ ਅੰਦਰ ਦਾਖਲ ਹੋ ਕੇ ਦਵਿੰਦਰ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਉਸ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ ਅਤੇ ਸੱਟਾ ਗੰਭੀਰ ਹੋਣ ਦੇ ਚੱਲਦੇ ਦਵਿੰਦਰ ਸਿੰਘ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਤਨੀ ਗੁਰਜੀਤ ਕੌਰ ਅਤੇ ਪਰਿਵਾਰ ਦੇ ਮੈਂਬਰਾ ਗੱਜਣ ਸਿੰਘ ਨੇ ਦੱਸਿਆ ਕਿ ਹਮਲਾ ਰਾਜ ਸਿੰਘ ਅਤੇ ਉਸਦੀ ਪਤਨੀ ਸਮੇਤ ਉਹਨਾਂ ਦੇ ਹੋਰ ਵੀ ਰਿਸ਼ਤੇਦਾਰ ਵੀ ਸਨ ਅਤੇ ਉਹਨਾਂ ਸਭ ਨੇ ਦਵਿੰਦਰ ਸਿੰਘ ਤੇ ਤੇਜ਼ ਧਾਰ ਹਥਿਆਰਾਂ ਨਾਲ ਬੜੀ ਬੁਰੀ ਤਰ੍ਹਾਂ ਵਾਰ ਕੀਤੇ, ਜਦਕਿ ਗੁਰਜੀਤ ਨੇ ਦੱਸਿਆ ਕਿ ਜਦ ਉਹ ਘਰ ‘ਚ ਉਹਨਾਂ ਦੇ ਘਰ ‘ਚ ਦਾਖਲ ਹੋਏ ਤਾਂ ਓਦੋਂ, ਉਹ ਗੁਰੂਦੁਆਰਾ ਸਾਹਿਬ ‘ਚ ਮੱਥਾ ਟੇਕਣ ਗਈ ਸੀ। ਪਰ ਪਿੱਛੇ ਉਨ੍ਹਾਂ ਦੀ ਧੀ ਨੇ ਆ ਕੇ ਦੱਸਿਆ ਕਿ ਪਿਤਾ ‘ਤੇ ਹਮਲਾ ਕਰ ਦਿੱਤਾ ਹੈ ਅਤੇ ਜਦ ਤੱਕ ਉਹ ਘਰ ਪਹੁੰਚੀ ਤਾਂ ਉਸਦੇ ਪਤੀ ਦਵਿੰਦਰ ਸਿੰਘ ਨੂੰ ਦਾਤਰਾਂ ਨਾਲ ਹਮਲਾ ਕਰ ਕੇ ਪੂਰੀ ਤਰ੍ਹਾਂ ਜਾਨੋ ਮਾਰ ਦਿੱਤਾ ਸੀ ਅਤੇ ਉਸਦੀ ਤੜਪ-ਤੜਪ ਕੇ ਜਾਨ ਨਿਕਲ ਗਈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-