ਨੀ ਸੱਸ ਕੁੱਟਣੀ , ਕੁਟਣੀ ਸਦੂੰਕਾਂ ਓਹਲੇ ! ਰੁੱਸ ਕੇ ਗਈ ਨੂੰਹ ਨੂੰ ਮਨਾਉਣ ਗਈ ਸੱਸ ਦੀ ਪੇਕਾ ਪ੍ਰੀਵਾਰ ਨੇ ਕੀਤੀ ਕੁੱਟਮਾਰ

4921559
Total views : 5908417

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ/ਬਾਰਡਰ ਨਿਊਜ ਸਰਵਿਸ 

 ਤਰਨਤਾਰਨ ਦੇ ਪਿੰਡ ਬਾਗੜੀਆਂ ਵਿਖੇ ਝਗੜ ਕੇ ਵਿਚੋਲੇ ਘਰ ਗਈ ਨੂੰਹ ਨੂੰ ਧੀ ਜਵਾਈ ਸਮੇਤ ਲੈਣ ਪੁੱਜੀ ਸੱਸ ਦੀ ਕਥਿਤ ਤੌਰ ’ਤੇ ਨੂੰਹ ਦੇ ਪੇਕੇ ਪਰਿਵਾਰ ਨੇ ਕੁੱਟਮਾਰ ਕਰਕੇ ਸੱਟਾਂ ਲਗਾ ਦਿੱਤੀਆਂ। ਜਿਸ ਨੂੰ ਇਲਾਜ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉੱਧਰ ਇਲਾਕੇ ਨਾਲ ਸਬੰਧਤ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਸੱਤ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਦੋਂ ਅਗਲੇ ਦਿਨ ਉਹ ਆਪਣੀ ਧੀ ਤੇ ਜਵਾਈ ਨੂੰ ਨਾਲ ਲੈ ਕੇ ਨੂੰਹ ਨੂੰ ਲੈਣ ਗਈ ਤਾਂ, ਉਥੇ ਉਸਦੀ ਨੂੰਹ ਦਾ ਪੇਕਾ ਪਰਿਵਾਰ ਪਹਿਲਾਂ ਤੋਂ ਹੀ ਮੌਜੂਦ ਸੀ। ਜਿਨ੍ਹਾਂ ਨੇ ਉਸਦੀ ਕੁੱਟਮਾਰ ਕਰਕੇ ਸੱਟਾਂ ਲਗਾ ਦਿੱਤੀਆਂ ਤੇ ਧਮਕੀਆਂ ਵੀ ਦਿੱਤੀਆਂ।
ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਦੀ ਸ਼ਿਕਾਇਤ ’ਤੇ ਗੁਰਦੇਵ ਸਿੰਘ, ਉਸਦੀ ਲੜਕੀ ਸਿਮਰਨਪ੍ਰੀਤ ਕੌਰ, ਪਤਨੀ ਹਰਪ੍ਰੀਤ ਕੌਰ, ਸੜਕੇ ਕਰਨਜੀਤ ਸਿੰਘ ਤੋਂ ਇਲਾਵਾ ਹੀਰਾ ਸਿੰਘ ਵਾਸੀ ਮੀਰਪੁਰ, ਕਰਨਜੀਤ ਸਿੰਘ ਸਾਲੇ ਵੀਰਪਾਲ ਸਿੰਘ ਵਾਸੀ ਕੋਟ ਧਰਮਚੰਦ ਕਲਾਂ ਦੇ ਨਾਲ ਨਾਲ ਵਿਚੋਲੇ ਬਗੀਚਾ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਬਾਗ਼ੜੀਆਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਖਬਰ ਨੂੰ ਵੱਧ ਤੋ ਵੱਧ ਤੋ ਅੱਗੇ ਸ਼ੇਅਰ ਕਰੋ-
Share this News