





Total views : 5924555







Total views : 5924555ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਆਲ ਕੈਡਰ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਮਦਨ ਲਾਲ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਸਿਟੀ ਸਰਕਲ ਹਾਲ ਗੇਟ ਵਿਖੇ ਹੋਈ ਇਸ ਮੀਟਿੰਗ ਦੇ ਵਿੱਚ ਜਿੰਨੇ ਵੀ ਪੈਨਸ਼ਨਰ ਸਨ ਉਹਨਾਂ ਦੇ ਪੈਂਡਿੰਗ ਕੰਮ ਮੌਕੇ ਤੇ ਹੀ ਉਹਨਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਪੰਜਾਬ ਸਰਕਾਰ ਮੁਫਤ ਦੀਆਂ ਰਿਓੜੀਆਂ ਦੇਣੀਆਂ ਬੰਦ ਕਰੇ ਅਤੇ ਮੁਲਾਜ਼ਮਾਂ ਦਾ ਪੈਂਡਿੰਗ ਡੀਏ ਜੋ 18% ਬਣਦਾ ਹੈ ਉਹ ਜਲਦ ਤੋਂ ਜਲਦ ਰਿਲੀਜ਼ ਕਰੇ ਆਗੂਆਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਸਰਕਾਰ ਹੈ ਕਿ ਦੋ ਮੁਲਾਜ਼ਮਾਂ ਦਾ ਡੀ.ਏ ਰੋਕਣ ਲਈ ਕੋਰਟ ਵਿੱਚ ਪੂਰੀ ਕੋਸ਼ਿਸ਼ ਕਰ ਰਹੀ ਹੈ ।
ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਦਾ ਇਹੋ ਰਵਈਆ ਰਿਹਾ ਤਾਂ ਆਲ ਕੇਡਰ ਪੈਨਸ਼ਨਰ ਐਸੋਸੀਏਸ਼ਨ ਦੇ ਸਾਰੇ ਸਾਥੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵੱਲੋਂ ਉਲੀਕੇ ਹਰੇਕ ਸੰਘਰਸ਼ ਵਿੱਚ ਉਹਨਾਂ ਦਾ ਸਾਥ ਦੇਣਗੇ ਉਹਨਾਂ ਸੰਘਰਸ਼ਾਂ ਵਿੱਚੋਂ ਜੋ ਪਟਿਆਲਾ ਵਿਖੇ ਹੈਡ ਆਫਿਸ ਦੇ ਗੇਟਾਂ ਦਾ ਘਿਰਾਓ ਕੀਤਾ ਜਾਣਾ ਹੈ ਅਤੇ ਫੀਲਡ ਵਿੱਚ ਵੀ ਡਾਇਰੈਕਟਰ ਜਾਂ ਸੀ .ਐਮ .ਡੀ ਦੇ ਆਉਣ ਤੇ ਉਨ੍ਹਾਂ ਨੂੰ ਦਾ ਕਾਲੇ ਝੰਡੇ ਵਿਖਾ ਕੇ ਘਿਰਾਓ ਕੀਤਾ ਜਾਣਾ ਹੈ ਉਸ ਵਿੱਚ ਵੀ ਆਲ ਕੇਡਰ ਪੈਨਸ਼ਨਰ ਐਸੋਸੀਏਸ਼ਨ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਦਾ ਪੂਰਾ ਸਾਥ ਦਵੇਗੀ ਇਸ ਮੌਕੇ ਪ੍ਰਧਾਨ ਮਦਨ ਲਾਲ ਸ਼ਰਮਾ, ਕੁਲਵਿੰਦਰ ਸਿੰਘ ,ਬਾਬਾ ਗੁਰਮੀਤ ਸਿੰਘ, ਸਵਰਨ ਲਾਲ ਸ਼ਰਮਾ , ਅਨਿਲ ਕੁਮਾਰ, ਹਰਜੀਤ ਸਿੰਘ ,ਕੁਲਦੀਪ ਸਿੰਘ , ਅਸ਼ਵਨੀ ਕੁਮਾਰ ,ਮਨਜੀਤ ਸਿੰਘ ,ਰਸ਼ਪਾਲ ਸਿੰਘ ,ਰਮੇਸ਼ ਖੰਨਾ ,ਪਵਨ ਕੁਮਾਰ ,ਅਸ਼ੋਕ ਕੁਮਾਰ ਆਦਿ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-