ਜ਼ਿਲਾ ਤਰਨ ਤਾਰਨ ਦੀ ਭਾਜਪਾ ਆਗੂਆਂ ਦੀ 21 ਨੂੰ ਮੀਆਂਵਿੰਡ ਵਿਖ਼ੇ ਹੋਵੇਗੀ ਮੀਟਿੰਗ ! ਰੱਖੜ ਪੁੰਨਿਆ ਸਮੇ ਭਾਜਪਾ ਦੀ ਹੋਣ ਵਾਲੀ ਕਾਨਫਰੰਸ ਸਬੰਧੀ ਕੀਤਾ ਜਾਏਗਾ ਵਿਚਾਰ ਵਟਾਂਦਰਾ

4931941
Total views : 5924455

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਗੋਇੰਦਵਾਲ ਸਾਹਿਬ / ਬਾਰਡਰ ਨਿਊਜ ਸਰਵਿਸ

ਭਾਰਤੀ ਜਨਤਾ ਪਾਰਟੀ ਵੱਲੋਂ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਵਿਖ਼ੇ ਪਹਿਲੀ ਵਾਰ ਵਿਸ਼ਾਲ ਕਾਨਫਰੰਸ ਕਰਵਾਈ ਜਾ ਰਹੀ ਹੈ l ਹਲਕਾ ਬਾਬਾ ਬਕਾਲਾ ਦੇ ਇੰਚਾਰਜ ਅਤੇ ਭਾਜਪਾ ਦੇ ਸੂਬਾ ਸਕੱਤਰ ਸਾਬਕਾ ਰਾਜ ਮੰਤਰੀ ਮਨਜੀਤ ਸਿੰਘ ਮੰਨਾ ਦੀ ਅਗਵਾਈ ਅਤੇ ਪ੍ਰਬੰਧਾਂ ਹੇਠ ਹੋ ਰਹੀ ਉਕਤ ਕਾਨਫਰੰਸ ਵਿੱਚ ਭਾਜਪਾ ਹਾਈਕਮਾਂਡ ਦੀ ਉੱਚ ਲੀਡਰਸ਼ਿਪ ਸੰਬੋਧਨ ਕਰਨ ਪਹੁੰਚ ਰਹੀ ਹੈ । ਇਸ ਸਬੰਧੀ ਜ਼ਿਲਾ ਤਰਨ ਤਾਰਨ ਦੇ ਸਮੁੱਚੇ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਇੱਕ ਬਹੁਤ ਜਰੂਰੀ ਮੀਟਿੰਗ ਮਿਆਂਵਿੰਡ ਵਿਖੇ 21 ਅਗਸਤ ਸ਼ੁੱਕਰਵਾਰ ਨੂੰ ਦੁਪਹਿਰ 3 ਵਜੇ ਹੋ ਰਹੀ ਹੈ l ਮੀਟਿੰਗ ਵਿੱਚ ਜ਼ਿਲਾ ਤਰਨ ਤਾਰਨ ਦੇ ਸਮੁੱਚੇ ਭਾਜਪਾ ਆਗੂ ਅਤੇ ਵਰਕਰ ਜਿਹੜੇ ਪਾਰਟੀ ਪ੍ਰਤੀ ਸਮਰਪਿਤ ਅਤੇ ਪਾਰਟੀ ਨੂੰ ਪਿਆਰ ਕਰਨ ਵਾਲੇ ਹਨ ਉਹਨਾਂ ਨਾਲ਼ ਕਾਨਫਰੰਸ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਪ੍ਰਬੰਧਾਂ ਨੂੰ ਲੈ ਕੇ ਡਿਊਟੀਆਂ ਵੀ ਲਗਾਈਆਂ ਜਾਣਗੀਆਂ ।

ਇਸ ਮੌਕੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਰਵੀਕਰਨ ਸਿੰਘ ਕਾਹਲੋਂ ਸੂਬਾ ਮੀਤ ਪ੍ਰਧਾਨ, ਚੇਅਰਮੈਨ ਰਣਜੀਤ ਸਿੰਘ ਤੋਂ ਇਲਾਵਾ ਤਰਨ ਤਾਰਨ ਜ਼ਿਲੇ ਦੇ ਭਾਜਪਾ ਆਗੂਆਂ ਮੁੱਖ ਬੁਲਾਰਾ ਅਮਰਪਾਲ ਸਿੰਘ ਖਹਿਰਾ, ਜ਼ਿਲਾ ਮੀਤ ਪ੍ਰਧਾਨ ਅਤੁਲ ਜੈਨ ਪੱਟੀ, ਸੀਨੀਅਰ ਆਗੂ ਸਿਤਾਰਾ ਸਿੰਘ ਡਲੀਰੀ, ਕਿਸਾਨ ਮੋਰਚਾ ਪ੍ਰਧਾਨ ਗੁਰਸਾਹਿਬ ਸਿੰਘ, ਜ਼ਿਲਾ ਸਕੱਤਰ ਪਵਨ ਦੇਵਗਨ ਚੋਹਲਾ ਸਾਹਿਬ, ਕੁਲਵੰਤ ਸਿੰਘ ਭੈਲ ਮੀਤ ਪ੍ਰਧਾਨ ਕਿਸਾਨ ਮੋਰਚਾ,ਐਸ. ਸੀ. ਮੋਰਚਾ ਦੇ ਜ਼ਿਲਾ ਪ੍ਰਧਾਨ ਗੁਲਜ਼ਾਰ ਸਿੰਘ ਜਹਾਂਗੀਰ, ਜ਼ਿਲਾ ਸਕੱਤਰ ਸੁਖਵੰਤ ਸਿੰਘ ਖਡੂਰ ਸਾਹਿਬ, ਆਲ ਇੰਡੀਆ ਕਿਸਾਨ ਮੋਰਚਾ ਦੇ ਆਗੂ ਬੀਬੀ ਸਰਬਜੀਤ ਕੌਰ ਬਾਠ, ਬਚਿੱਤਰ ਸਿੰਘ ਅਲਾਵਲਪੁਰ ਆਦਿ ਨੇ ਜ਼ਿਲਾ ਤਰਨ ਤਾਰਨ ਦੇ ਸਮੁੱਚੇ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਹੁੰਮ ਹੁਮਾ ਕੇ ਸਾਥੀਆਂ ਸਮੇਤ ਮੀਟਿੰਗ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਤਾਂ ਕਿ ਬਾਬਾ ਬਕਾਲਾ ਦੀ ਕਾਨਫਰੰਸ ਨੂੰ ਰਿਕਾਰਡਤੋੜ ਸਫਲ ਬਣਾ ਕੇ 2027 ਦੀਆਂ ਚੋਣਾਂ ਵਿੱਚ ਪੰਜਾਬ ਵਿੱਚ ਭਾਜਪਾ ਸਰਕਾਰ ਬਣਾਉਣ ਦੀ ਨੀਂਹ ਰੱਖੀ ਜਾ ਸਕੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News