





Total views : 5942456







Total views : 5942456ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਹਿੰਦੂਆਂ ਦੇ ਯੋਗਾਂ ਦਿਵਸ ਨਾਲ ਸਿੱਖਾਂ ਦਾ ਕੋਈ ਸੰਬੰਧ ਨਹੀਂ ਹੈ, ਸਿੱਖਾਂ ਨੂੰ ਇਸ ਦਿਨ ਕੌਮਾਂਤਰੀ ਗਤਕਾ ਦਿਹਾੜਾ ਹੀ ਮਨਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੱਜ ਭਾਰਤ ਭਰ ਵਿੱਚ ਸਿੱਖਾਂ ਉੱਤੇ ਹਮਲੇ ਹੋ ਰਹੇ ਹਨ ਜਿਸ ਦੇ ਮੁਕਾਬਲੇ ਲਈ ਹਰ ਸਿੱਖ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿੱਖ ਧਰਮ ’ਚ ਭਗਤੀ-ਸ਼ਕਤੀ, ਬਾਣੀ-ਬਾਣਾ, ਦੇਗ-ਤੇਗ, ਸੰਤ-ਸਿਪਾਹੀ ਅਤੇ ਸ਼ਸਤਰ ਤੇ ਸ਼ਾਸਤਰ ਦਾ ਵਿਧਾਨ ਗੁਰੂ ਪਾਤਸ਼ਾਹ ਨੇ ਬਖ਼ਸ਼ਿਆ ਹੈ।
ਸਾਡੀ ਕੌਮ ਦਾ ਜਨਮ ਹੀ ਖੰਡੇ ਦੀ ਧਾਰ ‘ਚੋਂ ਹੋਇਆ ਹੈ
ਛੇਵੇਂ ਪਾਤਸ਼ਾਹ ਜੀ ਇੱਕ ਦੀ ਥਾਂ ਦੋ ਕਿਰਪਾਨਾਂ ਪਹਿਨਦੇ ਸਨ, ਸੱਤਵੇਂ ਪਾਤਸ਼ਾਹ ਜੀ ਵੀ 2200 ਘੋੜ ਸਵਾਰ ਹਥਿਆਰਬੰਦ ਫ਼ੌਜਾਂ ਰੱਖਦੇ ਸਨ। ਨੌਵੇਂ ਪਾਤਸ਼ਾਹ ਜੀ ਨੇ ਕਰਤਾਰਪੁਰ ਦੀ ਜੰਗ ’ਚ ਤੇਗ ਦੇ ਜੌਹਰ ਵਿਖਾਉਂਦਿਆਂ ਦੁਸ਼ਮਣਾਂ ਦੇ ਆਹੂ ਲਾਹੇ, ਦਸਵੇਂ ਪਾਤਸ਼ਾਹ ਜੀ ਦਾ ਸਾਰਾ ਇਤਿਹਾਸ ਹੀ ਜੰਗਾਂ-ਯੁੱਧਾਂ ਨਾਲ਼ ਭਰਿਆ ਪਿਆ ਹੈ ਤੇ ਗੁਰੂ ਪਾਤਸ਼ਾਹ ਜੀ ਨੇ ਹਰ ਸਿੱਖ ਨੂੰ ਵਧੀਆ ਤੋਂ ਵਧੀਆ ਹਥਿਆਰ ਰੱਖਣ ਦਾ ਹੁਕਮ ਕੀਤਾ ਤੇ ਹਰ ਸਮੇਂ ਕਿਰਪਾਨ ਧਾਰਨ ਕਰਵਾ ਦਿੱਤੀ ਤਾਂ ਜੋ ਸਿੱਖ ਕਦੇ ਵੀ ਸ਼ਸਤਰਾਂ ਤੋਂ ਹੀਣਾ ਨਾ ਰਹੇ।
ਖ਼ਾਲਸੇ ਦੀ ਤਾਂ ਪਰਿਭਾਸ਼ਾ ਹੀ ਸ਼ਸਤਰਧਾਰੀ ਹੋਣ ਦੀ ਬਿਆਨ ਕੀਤੀ ਜਾਂਦੀ ਹੈ :- “ਖ਼ਾਲਸਾ ਸੋ ਜੋ ਚੜ੍ਹਹਿ ਤੁਰੰਗ। ਖ਼ਾਲਸਾ ਸੋ ਜੋ ਕਰੈ ਨਿਤ ਜੰਗ। ਖ਼ਾਲਸਾ ਸੋ ਜੋ ਸ਼ਸਤਰ ਕਉ ਧਾਰੇ। ਖ਼ਾਲਸਾ ਸੋ ਜੋ ਦੁਸ਼ਟ ਕਉ ਮਾਰੇ।” ਸਾਡੇ ਪੰਜਾਂ ਤਖ਼ਤਾਂ ’ਤੇ ਹਰ ਤਰ੍ਹਾਂ ਦੇ ਸ਼ਸਤਰ-ਹਥਿਆਰ ਸੁਭਾਇਮਾਨ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਸਨਮੁੱਖ ਵੀ ਗੁਰਦੁਆਰਿਆਂ ’ਚ ਸ਼ਸਤਰ ਸਜਾਏ ਜਾਂਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸ਼ਸਤਰਾਂ ਵਾਲ਼ਾ ਉੱਚਾ ਥੜ੍ਹਾ ਬਣਿਆ ਹੋਇਆ ਹੈ ਤੇ ਹਰ ਸਿੱਖ ਮੱਥੇ ਟੇਕਦਿਆਂ ਦਰਸ਼ਨ ਕਰਦਾ ਹੈ। ਸਿੱਖ ਹੋਣਾ ਹੀ ਸ਼ਸਤਰਧਾਰੀ ਹੋਣਾ ਹੈ, ਸ਼ਸਤਰਾਂ ਤੋਂ ਬਿਨਾਂ ਸਿੱਖ ਅਧੂਰਾ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

