





Total views : 5946580







Total views : 5946580ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਬਾਰਡਰ ਨਿਊਜ ਸਰਵਿਸ
ਅੰਮ੍ਰਿਤਸਰ ਵਿਖੇ ਅੱਜ ਕਪਿਲ ਸ਼ਰਮਾ ਦੇ ਘਰ ਗੋਲੀ ਚੱਲਣ ਦੀ ਘਟਨਾ ਨਹੀਂ ਵਾਪਰੀ ਹੈ। ਕਮੇਡੀਅਨ ਕਪਿਲ ਸ਼ਰਮਾ ਦੇ ਅੰਮ੍ਰਿਤਸਰ ਸਥਿਤ ਘਰ ਦੇ ਬਾਹਰ ਗੋਲੀਬਾਰੀ ਹੋਣ ਦੀ ਚਰਚਾ ਨੂੰ ਪੁਲੀਸ ਨੇ ਅਫਵਾਹ ਕਰਾਰ ਦਿੱਤਾ ਹੈ।ਇਥੇ ਸ਼ਹਿਰ ਵਿੱਚ ਇਹ ਚਰਚਾ ਚੱਲ ਰਹੀ ਸੀ ਕਿ ਕਮੇਡੀਅਨ ਕਪਿਲ ਸ਼ਰਮਾ ਦੇ ਅੰਮ੍ਰਿਤਸਰ ਸਥਿਤ ਹੋਲੀ ਸਿਟੀ ਵਿਖੇ ਘਰ ਦੇ ਬਾਹਰ ਗੋਲੀ ਚੱਲੀ ਹੈ। ਇਸ ਘਰ ਵਿੱਚ ਉਸ ਦੀ ਭੈਣ ਰਹਿ ਰਹੀ ਹੈ।
ਥਾਣਾ ਕੰਟੋਨਮੈਂਟ ਦੇ ਏਰੀਆ ਵਿੱਚ ਗੋਲੀ ਚੱਲਣ ਦੀ ਸਬੰਧੀ ਵਾਇਰਲ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ ਕਮਲਜੀਤ ਸਿੰਘ ਏਸੀਪੀ ਵੈਸਟ ਨੇ ਦੱਸਿਆ ਕਿ ਕਪਿਲ ਸ਼ਰਮਾ ਦੇ ਘਰ ਦੇ ਬਾਹਰ ਗੋਲੀ ਚੱਲਣ ਦੀ ਇਹ ਵਾਇਰਲ ਵੀਡੀਓ ਅਫਵਾਹ ਹੈ। ਉਨ੍ਹਾਂ ਨੇ ਆਖਿਆ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਹ ਅਫਵਾਹ ਫੈਲਾਈ ਗਈ ਹੈ । ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਮੌਕੇ ਤੇ ਜਾ ਕੇ ਲੋੜੀਂਦੀ ਜਾਂਚ ਕੀਤੀ ਗਈ ਹੈ ਅਤੇ ਰਾਤ ਜਾਂ ਸਵੇਰ ਵੇਲੇ ਗੋਲੀ ਚੱਲਣ ਦੀ ਕੋਈ ਵੀ ਅਜਿਹੀ ਘਟਨਾ ਨਹੀਂ ਵਾਪਰੀ ਹੈ।ਏ.ਸੀ.ਪੀ ਸ: ਕਮਲਜੀਤ ਸਿੰਘ ਨੇ ਮੀਡੀਆ ਨੂੰ ਵੀ ਆਪੀਲ ਕੀਤੀ ਕਿ ਕੋਈ ਵੀ ਖਬਰ ਲਗਾਉਣ ਤੋ ਪਹਿਲਾਂ ਪੜਤਾਲ ਜਰੂਰ ਕੀਤੀ ਜਾਏ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
