





Total views : 5946581







Total views : 5946581ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਰਾਜਪੁਰਾ /ਬੀ.ਐਨ.ਈ ਬਿਊਰੋ
ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਨੇ ਅੱਜ ਰਾਜਪੁਰਾ ਦੇ ਨੇੜੇ ਭਾਖੜਾ ਦੀ ਨਰਵਾਣਾ ਬਰਾਂਚ ਨਹਿਰ ਵਿੱਚ ਛਾਲ ਮਾਰ ਦਿੱਤੀ, ਜਿਸ ਦੌਰਾਨ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਇਸ ਦੌਰਾਨ ਦੋਵਾਂ ਪਤੀ-ਪਤਨੀ ਨੂੰ ਰਾਹਗੀਰਾਂ ਨੇ ਬਚਾ ਲਿਆ, ਪਰ ਤਿੰਨੋਂ ਬੱਚੇ ਮੌਤ ਦੇ ਮੂੰਹ ਵਿੱਚ ਚਲੇ ਗਏ।
ਉਨ੍ਹਾਂ ਬੱਚਿਆਂ ਦੀਆਂ ਲਾਸ਼ਾਂ ਬਾਅਦ ਵਿੱਚ ਗੋਤਾਖੋਰਾਂ ਨੇ ਕੁਝ ਕਿਲੋਮੀਟਰ ਦੂਰੋਂ ਬਾਹਰ ਕੱਢੀਆਂ, ਜਿਨ੍ਹਾਂ ਦੀ ਪਛਾਣ ਏਕਮ (7), ਰਾਜਵੀਰ (12) ਅਤੇ ਮੁਸਕਾਨ (14) ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਮੋਹਾਲੀ ਜ਼ਿਲ੍ਹੇ ਵਿੱਚ ਲਾਂਡਰਾਂ ਦੇ ਨੇੜੇ ਮੌਜਪੁਰ ਪਿੰਡ ਦਾ ਰਹਿਣ ਵਾਲਾ ਹੈ।
ਇਸ ਘਟਨਾ ਤੋਂ ਪਹਿਲਾ ਪੂਰਾ ਪਰਿਵਾਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੰਡੌਲੀ ਪਹੁੰਚਿਆ ਅਤੇ ਉੱਥੇ ਨਹਿਰ ਵਿੱਚ ਛਾਲ ਮਾਰ ਦਿੱਤੀ।ਭਾਵੇਂ ਅਜੇ ਪੂਰੀ ਜਾਂਚ ਹੋਣੀ ਬਾਕੀ ਹੈ, ਪਰ ਮੌਤ ਦੇ ਮੂੰਹੋਂ ਬਚਿਆ ਪਤੀ-ਪਤਨੀ ਦਾ ਜੋੜਾ ਬਿਆਨ ਦੇ ਰਿਹਾ ਹੈ ਕਿ ਅਜਿਹਾ ਖ਼ੌਫ਼ਨਾਕ ਕਦਮ ਉਨ੍ਹਾਂ ਨੇ ਆਪਣੇ ਮਾਪਿਆਂ ਤੋਂ ਤੰਗ ਆ ਕੇ ਚੁੱਕਿਆ ਹੈ। ਉੱਥੇ ਹੀ ਪੁਲੀਸ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ, ਜਦਕਿ ਅਗਲੇਰੀ ਜਾਂਚ ਚੱਲ ਰਹੀ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
