





Total views : 5906462







Total views : 5906462ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਮਜੀਠਾ/ਸੁਭਾਸ਼ ਚੰਦਰ ਭਗਤ
ਨਗਰ ਕੌਂਸਲ ਮਜੀਠਾ ਦੀਆ ਚੋਣਾ ਵਾਸਤੇ ਅੱਜ ਤੀਸਰਾ ਦਿਨ ਵੀ ਨਾਮਜਦਗੀ ਪੱਤਰ ਭਰਨ ਦਾ ਕੰਮ ਜਾਰੀ ਰਿਹਾ ਇਸ ਦੋਰਾਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋ ਆਪਣੇ ਆਪਣੇ ਨਾਮਜਦਗੀ ਪੱਤਰ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ ਮਜੀਠਾ ਰਜਨੀਸ਼ ਅਰੋੜਾ ਦੇ ਦਫ਼ਤਰ ਵਿਚ ਪੇਸ਼ ਕੀਤੇ।
ਜਿਨ੍ਹਾਂ ਵਿੱਚ ਇੰਡੀਅਨ ਨੈਸ਼ਨਲ ਕਾਗਰਸ ਪਾਰਟੀ ਦੇ 10 ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕਰਵਾਏ ਜਿੰਨਾ ਵਿੱਚ ਵਾਰਡ ਨੰਬਰ 1 ਐਸ.ਸੀ. ਵਾਸਤੇ ਗੁਰਬਾਣੀਪ੍ਰੀਤ ਕੌਰ, ਵਾਰਡ ਨੰਬਰ 2 ਐਸ.ਸੀ. ਤੋ ਸੁਖਵਿੰਦਰ ਸਿੰਘ, ਵਾਰਡ ਨੰਬਰ 3 ਐਸ.ਸੀ. ਵੂਮੈਨ ਸੁਖਵਿੰਦਰ ਕੌਰ, ਵਾਰਡ ਨੰਬਰ 5 ਤੋ ਐਸ.ਸੀ. ਵੂਮੈਨ ਜਸਬੀਰ ਕੌਰ, ਵਾਰਡ ਨੰਬਰ 6 ਜਨਰਲ ਅਮਨਦੀਪ ਸਿੰਘ, ਵਾਰਡ ਨੰਬਰ 7 ਜਨਰਲ ਵੂਮੈਨ ਪ੍ਰਦੀਪ ਕੌਰ, ਵਾਰਡ ਨੰਬਰ 9 ਜਨਰਲ ਵੂਮੈਨ ਕਵਲਜੀਤ ਕੌਰ, ਵਾਰਡ ਨੰਬਰ 10 ਪੱਛੜੀ ਸ਼੍ਰੇਣੀ ਹਰਪ੍ਰੀਤ ਸਿੰਘ, ਵਾਰਡ ਨੰਬਰ 11 ਐਸ.ਸੀ. ਵਿਜੇ ਕੁਮਾਰ, ਵਾਰਡ ਨੰਬਰ 13 ਜਨਰਲ ਵੂਮੈਨ ਅਮਰਜੀਤ ਕੌਰ ਨੇ ਆਪਣੇ ਆਪਣੇ ਨਾਮਜਦਗੀ ਪੱਤਰ ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਦੀ ਅਗਵਾਈ ਵਿਚ ਦਿੱਤੇ। ਜਿਕਰਯੋਗ ਹੈ ਕਿ ਆਮ ਤੀਸਰੇ ਦਿਨ ਵੀ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜਦਗੀ ਪੱਤਰ ਨਹੀ ਦਾਖਲ ਕਰਵਾਏ। ਭਲਕੇ 16 ਮਈ ਨਾਮਜਦਗੀ ਪੱਤਰ ਭਰਨ ਦਾ ਆਖਰੀ ਦਿਨ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
