ਅੰਮ੍ਰਿਤਸਰ ‘ਚ ਟਰੈਫਿਕ ਨਿਯਮਾਂ ਦੀ ਕਰੋਗੇ ਉਲੰਘਣਾ ਤਾਂ ਘਰ ਪਾਹੁੰਚੇਗਾ ਚਲਾਨ ! ਸ਼ਹਿਰ ‘ਚ ਲੱਗੇ 1300 ਦੇ ਕਰੀਬ ਸੀਸੀਟੀਵੀ ਕੈਮਰੇ ਲੋਕਾਂ ਤੇ ਰੱਖਣਗੇ ਨਜ਼ਰ

4920311
Total views : 5906468

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ 

ਅੰਮ੍ਰਿਤਸਰ ‘ਚ ਆਨਲਾਈਨ ਚਲਾਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਕੁੱਝ ਦਿਨਾਂ ‘ਚ ਹੀ ਅੰਮ੍ਰਿਤਸਰ ਸ਼ਹਿਰ ‘ਚ ਲੱਗੇ 1300 ਦੇ ਕਰੀਬ ਸੀਸੀਟੀਵੀ ਕੈਮਰਿਆਂ ਨਾਲ ਇਹ ਆਨਲਾਈਨ ਚਲਾਨ ਸ਼ੁਰੂ ਹੋ ਜਾਣਗੇ, ਜਿਸ ਦੌਰਾਨ ਸੜਕਾਂ ਉੱਤੇ ਆਉਣ ਜਾਣ ਵਾਲੇ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਉਨ੍ਹਾਂ ਦੇ ਆਨਲਾਈਨ ਚਲਾਨ ਹੋਣਗੇ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਟਰੈਫਿਕ  ਅਮਨਦੀਪ ਕੌਰ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ‘ਚ ਜਲਦ ਹੀ ਆਨਲਾਈਨ ਚਲਾਨ ਸ਼ੁਰੂ ਹੋਣ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ‘ਚ ਲੱਗੇ 1300 ਦੇ ਕਰੀਬ ਸੀਸੀਟੀਵੀ ਕੈਮਰੇ ਲੋਕਾਂ ਤੇ ਨਜ਼ਰ ਰੱਖਣਗੇ।

ਉਨ੍ਹਾਂ ਨੇ ਕਿਹਾ ਕਿ ਲਾਈਟਾਂ ਤੇ ਲੋਕ ਆਪਣੇ ਵਿਹਕਲ ਨੂੰ ਰੋਕਦੇ ਸਮੇਂ ਜ਼ੈਬਰਾ ਲਾਈਨ ਤੋਂ ਪਿੱਛੇ ਸਟੋਪ ਲਾਈਨ ‘ਤੇ ਰੁਕਣ, ਜੇਕਰ ਕੋਈ ਜ਼ੈਬਰਾ ਲਾਈਨ ‘ਤੇ ਖੜਾ ਜਾਂ ਕ੍ਰੋਸ ਕਰਦਾ ਹੈ ਤਾਂ ਉਸ ਦਾ ਵੀ ਚਲਾਨ ਕੀਤਾ ਜਾਵੇਗਾ।

ਅੰਮ੍ਰਿਤਸਰ 'ਚ ਜਲਦ ਸ਼ੁਰੂ ਹੋਣ ਜਾ ਰਹੇ ਆਨਲਾਈਨ ਚਲਾਨ, ADCP ਟਰੈਫਿਕ ਇੰਚਾਰਜ ਨੇ ਲੋਕਾਂ ਨੂੰ ਕੀਤੀ ਅਪੀਲ
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਾਂ ਕਿ ਉਨ੍ਹਾਂ ਦੇ ਚਲਾਨ ਨਾ ਹੋ ਸਕਣ। ਉਨ੍ਹਾਂ ਨੇ ਕਿਹਾ ਕਿ ਅਕਸਰ ਹੀ ਦੇਖਣ ‘ਚ ਆਉਂਦਾ ਹੈ ਕਿ ਜਦੋਂ ਚਲਾਨ ਹੋ ਜਾਂਦਾ ਹੈ ਤਾਂ ਲੋਕ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨਾਲ ਲੜਾਈ ਝਗੜਾ ਕਰਦੇ ਹੋਏ ਨਜ਼ਰ ਆਉਂਦੇ ਹਨ।

ਇਹ ਸੀਸੀਟੀਵੀ ਕੈਮਰੇ ਦੂਰ ਤੋ ਹੀ ਗੱਡੀ ਦਾ ਨੰਬਰ ਤੇ ਇਹ ਵੇਖ ਲੈਣਗੇ ਕੀ ਗੜੀ ਜ਼ੈਬਰਾ ਲਾਈਨ ਦੇ ਅੱਗੇ ਜਾਂ ਉਸ ਉਪਰ ਤਾਂ ਨਹੀਂ ਖੜੀ ਜਿਸ ਦੇ ਚਲਦੇ ਆਟੋਮੈਟਿਕ ਹੀ ਗੱਡੀ ਦਾ ਚਲਾਨ ਕੱਟਿਆ ਜਾਵੇਗਾ। ਇਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਗੱਡੀ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਸਰਵਿਸ ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News