7 ਰੁਪਏ ਖਰਚ ਕੇ ਰਾਤੋ ਰਾਤ ਕੋਰੜਪਤੀ ਬਣ ਗਿਆ ਦਿਹਾੜੀਦਾਰ ਕਾਮਾ

4920311
Total views : 5906468

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਲੁਧਿਆਣਾ/ਬਾਰਡਰ ਨਿਊਜ ਸਰਵਿਸ

ਲੁਧਿਆਣਾ ਨਿਵਾਸੀ ਰਣਧੀਰ ਸਿੰਘ ਦੀ ਜ਼ਿੰਦਗੀ ਰਾਤੋਂ ਰਾਤ ਬਦਲ ਗਈ। ਰਣਧੀਰ ਸਿਰਫ਼ 7 ਰੁਪਏ ਦੀ ਲਾਟਰੀ ਜਿੱਤਣ ਨਾਲ ਕਰੋੜਪਤੀ ਬਣ ਗਿਆ। ਇੱਕ ਆਦਮੀ ਜੋ ਕੱਲ੍ਹ ਤੱਕ ਦੋ ਸਮੇਂ ਦੀ ਰੋਟੀ ਕਮਾਉਣ ਲਈ ਐਫਸੀਆਈ ਵਿੱਚ ਮਿਹਨਤ ਕਰਦਾ ਸੀ ਅਤੇ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਸੀ, ਅੱਜ ਕਰੋੜਪਤੀ ਬਣ ਗਿਆ। ਲੱਖੋਵਾਲ ਪਿੰਡ ਦਾ ਰਣਧੀਰ ਸਿੰਘ (40) ਆਮ ਵਾਂਗ ਕੰਮ ‘ਤੇ ਸੀ।

ਉਸ ਨੇ ਕੁਹਾੜਾ ਦੀ ਗੁਪਤਾ ਲਾਟਰੀ ਤੋਂ ਸਿੱਕਮ ਸਟੇਟ ਲਾਟਰੀ ਦੀਆਂ ਟਿਕਟਾਂ ਦੇ ਚਾਰ ਬੰਡਲ ਖਰੀਦੇ, ਹਰੇਕ ਦੀ ਕੀਮਤ 7 ਰੁਪਏ ਸੀ। ਰਣਧੀਰ ਦੱਸਦਾ ਹੈ ਕਿ ਉਸ ਨੇ ਇਹ ਟਿਕਟਾਂ ਆਪਣੀ ਕਿਸਮਤ ਅਜ਼ਮਾਉਣ ਲਈ ਖਰੀਦੀਆਂ ਸਨ। ਜਦੋਂ ਡਰਾਅ ਦੇ ਨਤੀਜੇ ਸ਼ਾਮ 6 ਵਜੇ ਆਏ, ਤਾਂ ਰਣਧੀਰ ਨੂੰ ਆਪਣੀਆਂ ਅੱਖਾਂ ‘ਤੇ ਵਿਸ਼ਵਾਸ ਨਹੀਂ ਹੋਇਆ। ਉਸ ਨੇ 1 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ।

45000 ਰੁਪਏ ਪਹਿਲਾਂ ਵੀ ਜਿੱਤ ਚੁੱਕਾ ਹੈ ਰਣਧੀਰ, ਹੁਣ ਇਸ ਰਾਸ਼ੀ ਨਾਲ ਬੱਚਿਆ ਨੂੰ ਦੁਆਏਗਾ ਉਚ ਸਿੱਖਿਆ 

ਰਣਧੀਰ ਦੀ ਪਹਿਲਾਂ ਵੀ 45,000 ਰੁਪਏ ਦੀ ਲਾਟਰੀ ਲੱਗੀ ਸੀ। ਉਸ ਛੋਟੀ ਜਿਹੀ ਜਿੱਤ ਨੇ ਉਸ ਨੂੰ ਉਮੀਦ ਦਿੱਤੀ ਕਿ ਇਕ ਦਿਨ ਉਸ ਦੀ ਵੱਡੀ ਲਾਟਰੀ ਵੀ ਲੱਗੇਗੀ। ਉਦੋਂ ਤੋਂ, ਉਹ ਲਾਟਰੀ ਪਾ ਕੇ ਆਪਣੀ ਕਿਸਮਤ ਅਜ਼ਮਾ ਰਿਹਾ ਸੀ ਤੇ ਇਸ ਵਾਰ ਉਸ ਨੂੰ ਸਬਰ ਦਾ ਫਲ ਮਿਲ ਗਿਆ। 

ਲਾਟਰੀ ਜਿੱਤਣ ਤੋਂ ਬਾਅਦ, ਰਣਧੀਰ ਦੀਆਂ ਅੱਖਾਂ ਖੁਸ਼ੀ ਨਾਲ ਭਰ ਗਈਆਂ। ਭਾਵੁਕ ਹੁੰਦਿਆਂ ਉਸ ਨੇ ਕਿਹਾ, “ਮੇਰੇ ਸਿਰ ਬਹੁਤ ਸਾਰਾ ਕਰਜ਼ਾ ਹੈ। ਮੈਂ ਆਪਣੀ ਅਤੇ ਆਪਣੀ ਪਤਨੀ ਦੀਆਂ ਬਿਮਾਰੀਆਂ ਦੇ ਇਲਾਜ ਲਈ ਲੋਕਾਂ ਤੋਂ ਪੈਸੇ ਉਧਾਰ ਲਏ ਸਨ, ਅਤੇ ਇਸ ਨੂੰ ਵਾਪਸ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਸੀ। ਹੁਣ, ਸਭ ਤੋਂ ਪਹਿਲਾਂ ਮੈਂ ਆਪਣਾ ਸਾਰਾ ਕਰਜ਼ਾ ਚੁਕਾਵਾਂਗਾ।”

ਰਣਧੀਰ ਦੇ ਪਰਿਵਾਰ ਵਿੱਚ ਉਸ ਦੇ ਬਜ਼ੁਰਗ ਮਾਤਾ-ਪਿਤਾ ਵੀ ਹਨ। ਰਣਧੀਰ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ। ਉਸ ਦਾ ਪੁੱਤਰ ਇੱਕ ਹੁਸ਼ਿਆਰ ਵਿਦਿਆਰਥੀ ਹੈ, ਜਿਸ ਨੇ ਹਾਲ ਹੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ 84% ਅੰਕ ਪ੍ਰਾਪਤ ਕਰਕੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਰਣਧੀਰ ਇਨ੍ਹਾਂ ਪੈਸਿਆਂ ਨਾਲ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦਿਵਾਵਾਂਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

 

Share this News