ਮਜੀਠਾ ‘ਚ ਚੋਰਾਂ ਨੇ ਮਚਾਇਆ ਹੜਕੰਮ! ਸਾਬਕਾ ਸਰਪੰਚ ਦੇ ਘਰੋਂ ਹਥਿਆਰ, ਲੱਖਾਂ ਦੇ ਗਹਿਣੇ ਤੇ ਨਕਦੀ ਲੈ ਕੇ ਹੋਏ ਫਰਾਰ

4946755
Total views : 5946723

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਮਜੀਠਾ/ਸੁਭਾਸ਼ ਚੰਦਰ ਭਗਤ

ਹਲਕਾ ਮਜੀਠਾ ਦੇ ਪਿੰਡ ਤਲਵੰਡੀ ਖੁਮਣ ਦੇ ਸਾਬਕਾ ਸਰਪੰਚ ਕੁਲਵਿੰਦਰ ਕੌਰ ਕਾਹਲੋਂ ਦੇ ਘਰੋਂ 65 ਹਜ਼ਾਰ ਦੇ ਕਰੀਬ ਨਗਦੀ ਅਤੇ 8 ਤੋਲੇ ਦੇ ਕਰੀਬ ਸੋਨੇ ਦੇ ਜੇਵਰਾ ਇੱਕ 12 ਬੋਰ ਦੀ ਰੈਫਲ ਨਾਲ ਜਿੰਦਾ ਕਾਰਤੂਸ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅਤੇ ਨਾਲ ਹੀ ਦੂਸਰੇ ਪਿੰਡ ਪਾਖਰਪੁਰ ਸੁਖਵਿੰਦਰ ਸਿੰਘ ਦੇ ਘਰ ਦੀ ਪਿਛਲੀ ਕੰਧ ਪਾੜ ਕੇ ਅੰਦਰ ਦਾਖਲ ਹੋਏ ਚੋਰ ਇੱਕ ਲੈਪਟਾਪ 10 ਹਜਾਰ ਦੀ ਨਕਦੀ ਤੇ ਕੁਝ ਹੋਰ ਸਮਾਨ ਲੈ ਕੇ ਹੋਏ ਫਰਾਰ ਪੀੜਤ ਪਰਿਵਾਰਾਂ ਵਲੋਂ ਚੋਰਾਂ ਨੂੰ ਜਲਦੀ ਤੋ ਜਲਦੀ ਫੜਨ ਦੀ ਮੰਗ ਕੀਤੀ ਹੈ,ਇਸ ਮੌਕੇ ਗੱਲਬਾਤ ਕਰਦਿਆਂ ਤਲਵੰਡੀ ਖੁਮਣ ਦੇ ਸਾਬਕਾ ਸਰਪੰਚ ਦੇ ਪਤੀ ਦਲਜੀਤ ਸਿੰਘ ਫੋਜੀ ਨੇ ਕਿਹਾ ਕਿ ਚੋਰ 12 ਬੋਰ ਦੀ ਰਾਇਫਲ ਲੈ ਕੇ ਗਏ ਹਨ ਉਸ ਦੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ।

ਇਲਾਕੇ ਚ ਸਹਿਮ ਦਾ ਮਾਹੌਲ, ਚੋਰੀ ਕੀਤੀ ਰਾਈਫਲ ਨਾਲ ਕਰ ਸਕਦੇ ਨੇ ਵੱਡੀ ਵਾਰਦਾਤ : ਮਜੀਠੀਆ

ਜਿਸ ਦਾ ਖਮਿਆਜਾ ਸਾਨੂੰ ਭਰਨਾ ਪਵੇ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਆਸ-ਪਾਸ ਦੇ ਸੀ.ਸੀ. ਟੀ.ਵੀ ਖੰਗਾਲੇ ਜਾ ਰਹੇ ਹਨ, ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਜਿਸ ਸੰਬੰਧੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੇੈ ਇਸ ਘਟਨਾ ਬਾਰੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਪੁਲਿਸ ਥਾਣਾ ਕੱਥੂ ਨੰਗਲ ਤੇ ਪੁਲਿਸ ਥਾਣਾ ਮਜੀਠਾ ਦੇ ਮੁੱਖੀਆ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੋ ਲੋਕਾਂ ਵਲੋ ਦਿੱਤੀਆਂ ਹੋਈਆਂ ਦਰਖ਼ਾਸਤਾ ਤੇ ਕਾਰਵਾਈ ਨਹੀਂ ਕੀਤੀ ਜਾਦੀ ਤੇ ਜਦ ਲੋਕ ਦੂਜੇ ਦੇ ਘਰ ਚ ਦਾਖਲ ਹੋ ਕੇ ਗੋਲੀਆਂ ਚਲਾ ਦਿਂਦੇ ਹਨ ਜੇ ਇਹ ਪਹਿਲਾ ਲੋਕਾਂ ਦੀ ਦਿੱਤੀ ਹੋਈ ਦਰਖ਼ਾਸਤ ਤੇ ਕਾਰਵਾਈ ਕਰ ਦੇਣ ਤਾ ਕਿਸੇ ਦੇ ਜੀਅ ਨੂੰ ਗੋਲੀ ਨਾ ਲੱਗੇ ।ਇਸ ਮੌਕੇ ਹੋਰਨਾਂ ਤੋ ਇਲਾਵਾ ਸਰਪੰਚ ਰਘਬੀਰ ਸਿੰਘ ਸੰਧੂ, ਜੋਗਿੰਦਰ ਸਿੰਘ ਰੰਧਾਵਾ, ਸੁਰਜੀਤ ਸਿੰਘ ਫੋਜੀ, ਡਾ. ਪੂਰਨ ਸਿੰਘ, ਡਾ. ਗੁਰਦੀਪ ਸਿੰਘ, ਜਤਿੰਦਰਪਾਲ ਸਿੰਘ ਕਾਹਲੋਂ, ਰੋਸ਼ਨ ਸਿੰਘ, ਸਮੇਤ ਹੋਰ ਪਿੰਡ ਵਾਸੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News