





Total views : 5895173







Total views : 5895173ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ /ਬੀ.ਐਨ.ਈ ਬਿਊਰੋ
ਪੰਜਾਬ ਵਿੱਚ ਲੱਗ ਰਹੇ ਅਣਐਲਾਨੇ ਬਿਜਲੀ ਕੱਟਾਂ ਅਤੇ ਮੌਜੂਦਾ ਸੂਬਾ ਸਰਕਾਰ ਦੀਆਂ ਨਾਕਾਮੀਆਂ ਖਿਲਾਫ਼ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਜਲੀ ਘਰ ਚੋਹਲਾ ਸਾਹਿਬ ਵਿਖੇ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਹ ਰੋਸ ਪ੍ਰਦਰਸ਼ਨ ਜ਼ਿਲ੍ਹਾ ਪ੍ਰਧਾਨ ਜਥੇ: ਅਲਵਿੰਦਰਪਾਲ ਸਿੰਘ ਪੱਖੋਕੇ ਦੀ ਯੋਗ ਅਗਵਾਈ ਅਤੇ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਮੁੱਚੀ ਖਡੂਰ ਸਾਹਿਬ ਦੀ ਜ਼ਿਲ੍ਹਾ ਜਥੇਬੰਦੀ ਅਤੇ ਟਕਸਾਲੀ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਪਾਰਟੀ ਦੀ ਮਜ਼ਬੂਤੀ ਅਤੇ ਜ਼ਮੀਨੀ ਪੱਧਰ ‘ਤੇ ਮੁਕੰਮਲ ਏਕੇ ਦਾ ਸਬੂਤ ਦਿੱਤਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ. ਰਵਿੰਦਰ ਸਿੰਘ ਬ੍ਰਹਮਪੁਰਾ (ਸਾਬਕਾ ਵਿਧਾਇਕ ਅਤੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ) ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਹੱਕਾਂ ਲਈ ਡਟ ਕੇ ਪਹਿਰਾ ਦਿੰਦਾ ਰਿਹਾ ਹੈ ਅਤੇ ਅੱਜ ਦਾ ਇਹ ਭਾਰੀ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪਾਰਟੀ ਦੇ ਅਸਲ ਵਾਰਸ ਅਤੇ ਟਕਸਾਲੀ ਵਰਕਰ ਪੂਰੀ ਤਰ੍ਹਾਂ ਇਕਜੁੱਟ ਹਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਖਿਲਾਫ਼ ਚੋਹਲਾ ਸਾਹਿਬ ਵਿਖੇ ਵਿਸ਼ਾਲ ਰੋਸ ਧਰਨਾ

ਇਸ ਵਿਸ਼ਾਲ ਧਰਨੇ ਵਿੱਚ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਜਥੇ: ਗੁਰਬਚਨ ਸਿੰਘ ਕਰਮੂੰਵਾਲਾ (ਐਸ.ਜੀ.ਪੀ.ਸੀ. ਮੈਂਬਰ), ਜਥੇ: ਦਲਬੀਰ ਸਿੰਘ ਜਹਾਂਗੀਰ (ਮੀਤ ਪ੍ਰਧਾਨ), ਗੁਰਸੇਵਕ ਸਿੰਘ ਸ਼ੇਖ (ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ), ਜਗਜੀਤ ਸਿੰਘ ਜੱਗੀ (ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ), ਜਗਤਾਰ ਸਿੰਘ ਧੂੰਦਾ (ਜ਼ਿਲ੍ਹਾ ਪ੍ਰਧਾਨ ਐੱਸ.ਸੀ. ਵਿੰਗ), ਮਨਜਿੰਦਰ ਸਿੰਘ ਲਾਟੀ (ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ), ਗਿਆਨ ਸਿੰਘ (ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ), ਜਗੀਰ ਕੌਰ ਮਾਨੋਚਾਹਲ ਮੈਂਬਰ ਜ਼ਿਲ੍ਹਾ ਪਰਿਸ਼ਦ, ਦਿਲਬਾਗ਼ ਸਿੰਘ ਕਾਹਲਵਾਂ (ਸਰਪੰਚ), ਚੇਅਰਮੈਨ ਅਮਰੀਕ ਸਿੰਘ ਪੱਖੋਕੇ, ਅਵਤਾਰ ਸਿੰਘ ਰੇਮੰਡ (ਮੈਂਬਰ ਪੰਚਾਇਤ), ਇੰਦਰ ਸਿੰਘ ਬਾਠ, ਕੰਵਰਦੀਪ ਸਿੰਘ ਬ੍ਰਹਮਪੁਰਾ, ਰਘਬੀਰ ਸਿੰਘ ਬ੍ਰਹਮਪੁਰਾ, ਪਰਮਜੀਤ ਸਿੰਘ ਬਾਠ (ਬਲਾਕ ਸੰਮਤੀ ਮੈਂਬਰ), ਸਰਪੰਚ ਅਮਰੀਕ ਸਿੰਘ ਚੋਹਲਾ ਸਾਹਿਬ, ਦਲੇਰ ਸਿੰਘ ਕਰਮੂਵਾਲਾ (ਬਲਾਕ ਸੰਮਤੀ ਮੈਂਬਰ), ਰਣਜੀਤ ਸਿੰਘ ਰਾਣਾ (ਸਰਪੰਚ ਭੱਠਲ ਸਿਹਜਾ ਸਿੰਘ), ਗੁਰਮੀਤ ਸਿੰਘ (ਸਰਪੰਚ ਰਾਣੀ ਵਲਾਹ), ਦਵਿੰਦਰ ਸਿੰਘ (ਸਰਪੰਚ ਵਰ੍ਹਿਆਂ), ਰੇਸ਼ਮ ਸਿੰਘ ਸੰਘਾ, ਲਖਵਿੰਦਰ ਸਿੰਘ ਕੱਦ ਗਿੱਲ (ਬਲਾਕ ਸੰਮਤੀ ਮੈਂਬਰ), ਹੀਰਾ ਸਿੰਘ ਦੇਊ, ਬਲਦੇਵ ਸਿੰਘ (ਚੇਅਰਮੈਨ ਪੰਡੌਰੀ ਗੋਲ਼ਾ), ਬਿਕਰਮਜੀਤ ਸਿੰਘ ਬਾਗੜੀਆ, ਇੰਦਰਜੀਤ ਸਿੰਘ (ਸਰਪੰਚ ਕਰਮੂਵਾਲਾ), ਸੁਰਿੰਦਰ ਸਿੰਘ ਸ਼ਿੰਦਾ (ਬਲਾਕ ਸੰਮਤੀ ਮੈਂਬਰ), ਰਤਨ ਸਿੰਘ ਫ਼ਤਿਹਾਬਾਦ, ਕੁਲਦੀਪ ਸਿੰਘ (ਮੈਂਬਰ ਪੰਚਾਇਤ), ਕਪੂਰ ਸਿੰਘ (ਸਰਪੰਚ ਘੜਕਾ), ਗੁਰਵਿੰਦਰ ਸਿੰਘ ਬੱਲ (ਘੜਕਾ), ਜਗਰੂਪ ਸਿੰਘ ਪਖੋਪੂਰ, ਜੂਝਾਰ ਸਿੰਘ ਘੜਕਾ (ਬਲਾਕ ਸੰਮਤੀ ਮੈਂਬਰ), ਸ਼ਿੰਗਾਰਾ ਸਿੰਘ (ਸਰਪੰਚ ਵਰ੍ਹਿਆਂ ਨਵਾਂ), ਜਗਰੂਪ ਸਿੰਘ (ਸਰਪੰਚ ਭੱਠਲ ਭਾਈਕੇ), ਦਲਬੀਰ ਸਿੰਘ (ਸਾਬਕਾ ਸਰਪੰਚ ਚੋਹਲਾ ਸਾਹਿਬ), ਡਾਕਟਰ ਜਤਿੰਦਰ ਸਿੰਘ, ਜਸਵੰਤ ਸਿੰਘ ਜੱਟਾਂ ਕੱਦ ਗਿੱਲ, ਲਖਵਿੰਦਰ ਸਿੰਘ ਕੱਦ ਗਿੱਲ, ਹਰਵੰਤ ਸਿੰਘ ਬਾਗੜੀਆ, ਹਰਜਿੰਦਰ ਸਿੰਘ ਆੜ੍ਹਤੀਆ, ਪਰਮਜੀਤ ਸਿੰਘ, ਰਣਜੀਤ ਸਿੰਘ ਕਵੀਸ਼ਰ, ਨਰਿੰਦਰ ਸਿੰਘ (ਸਾਬਕਾ ਸਰਪੰਚ ਖਡੂਰ ਸਾਹਿਬ), ਸੁਖਜਿੰਦਰ ਸਿੰਘ ਲਾਡੀ ਖਡੂਰ ਸਾਹਿਬ, ਜਥੇਦਾਰ ਮੇਘ ਸਿੰਘ, ਰਣਜੀਤ ਸਿੰਘ ਪੱਪੂ, ਕਸ਼ਮੀਰ ਸਿੰਘ, ਗੁਰਮੀਤ ਸਿੰਘ (ਸਾਬਕਾ ਸਰਪੰਚ), ਹਰਦੀਪ ਸਿੰਘ ਫੌਜੀ (ਸਾਬਕਾ ਸਰਪੰਚ ਰਾਣੀ ਵੱਲਾਹ), ਸੁਖਜਿੰਦਰ ਸਿੰਘ ਬਿੱਟੂ (ਸਰਪੰਚ ਪਾਖੋਪੁਰ), ਚੰਦ ਸਿੰਘ ਭੈਲ, ਚਰਨਜੀਤ ਸਿੰਘ ਭੈਲ਼, ਸੁੱਖਾ ਸਿੰਘ ਭੈਲ, ਕਾਬਲ ਸਿੰਘ ਭੈਲ, ਗੁਰਨਾਮ ਸਿੰਘ ਭੁਰੇ ਗਿੱਲ (ਸਰਪੰਚ), ਕੁਲਵੰਤ ਸਿੰਘ (ਸਰਪੰਚ ਮਾਨੋਚਾਹਲ ਖ਼ੁਰਦ), ਪਲਵਿੰਦਰ ਸਿੰਘ ਪਿੰਕਾ (ਸਰਪੰਚ), ਰਸ਼ਪਾਲ ਸਿੰਘ (ਸਰਪੰਚ ਜੀਓਬਾਲਾ), ਗੁਰਵਿੰਦਰ ਸਿੰਘ (ਸਰਪੰਚ ਗਿੱਲ ਵੜੈਚ), ਸਰਮੈਣ ਸਿੰਘ ਵਾਂ (ਮੈਂਬਰ ਬਲਾਕ ਸੰਮਤੀ), ਜਗਜੀਤ ਸਿੰਘ (ਸਰਪੰਚ ਸਰਾਈ ਦੀਵਾਨਾਂ), ਸਰਵਨ ਸਿੰਘ ਐਮਾ ਮਲ੍ਹੀਆ, ਗੁਰਿੰਦਰ ਸਿੰਘ (ਸਰਪੰਚ ਭੈਣੀ ਮੱਟੁਆ), ਬਲਬੀਰ ਸਿੰਘ (ਸਰਪੰਚ ਗਿੱਲ), ਨਿਰਮਲ ਸਿੰਘ (ਸਰਪੰਚ ਜਰਮਸਤਪੁਰ), ਗੁਰਪ੍ਰੀਤ ਸਿੰਘ ਗੋਪੀ (ਸਰਪੰਚ ਕੋਟ ਧਰਮਚੰਦ), ਨਿਸ਼ਾਨ ਸਿੰਘ (ਸਰਪੰਚ ਡਾਲੇਕੇ), ਜੋਤਾਂ ਪ੍ਰਧਾਨ ਡਾਲੇਕੇ, ਅਮਰਜੀਤ ਸਿੰਘ (ਸਰਪੰਚ ਵਲੀਪੁਰ), ਭੁਪਿੰਦਰ ਸਿੰਘ ਭਿੰਦਾ ਜਹਾਂਗੀਰ, ਅੰਗਰੇਜ ਸਿੰਘ (ਸਰਪੰਚ ਕੱਲ੍ਹਾ), ਗੁਰਜੰਟ ਸਿੰਘ ਅਤੇ ਸੁੱਚਾ ਸਿੰਘ ਮੈਂਬਰ ਜੋਤਾ ਸਿੰਘ ਸਰਪੰਚ ਧੁੰਨ, ਮਾਸਟਰ ਗੁਰਨਾਮ ਸਿੰਘ ਧੁੰਨ, ਹਰਦੀਪ ਸਿੰਘ ਸਰਪੰਚ ਰਾਣੀਵਲਾਹ, ਗੁਰਮੀਤ ਸਿੰਘ ਸਰਪੰਚ ਰਾਣੀ ਵਲਾਹ, ਅਜੀਤ ਪਾਲ ਸਿੰਘ ਸਾਬਕਾ ਸਰਪੰਚ ਚੰਬਾ ਕਲਾਂ ਆਦਿ ਹਾਜ਼ਰ ਸਨ।
ਸਿਆਸੀ ਹਲਕਿਆਂ ਵਿੱਚ ਇਸ ਧਰਨੇ ਦੀ ਭਾਰੀ ਚਰਚਾ ਹੈ ਕਿਉਂਕਿ ਖਡੂਰ ਸਾਹਿਬ ਦੀ ਸਮੂਚੀ ਜ਼ਿਲ੍ਹਾ ਜਥੇਬੰਦੀ, ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਪਿੰਡਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਐਨੀ ਵੱਡੀ ਅਤੇ ਸਾਂਝੀ ਸ਼ਮੂਲੀਅਤ ਨੇ ਇਹ ਸਪੱਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਸਲ ਰੀੜ੍ਹ ਦੀ ਹੱਡੀ ਉਸਦੇ ਸਮਰਪਿਤ ਅਤੇ ਟਕਸਾਲੀ ਆਗੂ ਹੀ ਹਨ। ਇਹ ਇਕਜੁੱਟਤਾ ਦਰਸਾਉਂਦੀ ਹੈ ਕਿ ਪਾਰਟੀ ਦੀ ਜ਼ਮੀਨੀ ਪੱਧਰ ‘ਤੇ ਪਕੜ ਬਹੁਤ ਮਜ਼ਬੂਤ ਹੈ ਅਤੇ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਪਾਰਟੀ ਦੇ ਸਿਧਾਂਤਾਂ ‘ਤੇ ਪਹਿਰਾ ਦੇਣ ਲਈ ਹਰ ਫ਼ਰੰਟ ‘ਤੇ ਤਿਆਰ-ਬਰ-ਤਿਆਰ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-