





Total views : 5895169







Total views : 5895169ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਆੜ੍ਹ ਰਹਿਣ ਕਰਬਾ ਫੱਕ ਕਰਨ ਲਈ ਪਟਵਾਰੀ ਨੇ ਆਪਣੀ ਮਾਤਾ ਦੇ ਖਾਤੇ ‘ਚ ਗੁਗਲ ਪੇ ਰਾਹੀ ਟ੍ਰਾਂਸਫਰ ਕਰਾਈ ਸੀ ਰਿਸ਼ਵਤ ਦੀ ਰਕਮ
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਜਦੋਂ ਉਹ ਪਟਵਾਰੀ ਹਰਮਨਜੀਤ ਸਿੰਘ ਨੂੰ ਤਹਿਸੀਲ ਦਫਤਰ ਧਨੌਲਾ ਵਿਖੇ ਮਿਲਿਆ ਤਾਂ ਪਟਵਾਰੀ ਨੇ ਜ਼ਮੀਨ ਮੁਕਤ ਕਰਨ ਦਾ ਸਰਟੀਫਿਕੇਟ ਦਰਜ ਕਰਨ ਅਤੇ ਉਸ ਦੇ ਸਵਰਗੀ ਪਿਤਾ ਦੀ ਜ਼ਮੀਨ ਦਾ ਵਿਰਾਸਤੀ ਇੰਤਕਾਲ ਚੜ੍ਹਾਉਣ ਬਦਲੇ 5,000 ਰੁਪਏ ਰਿਸ਼ਵਤ ਦੀ ਮੰਗ ਕੀਤੀ।
ਸੌਦਾ ਤੈਅ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਬਸੀਰ ਖਾਂ ਨੇ 16 ਜਨਵਰੀ 2024 ਨੂੰ ਪਟਵਾਰੀ ਦੇ ਮੋਬਾਈਲ ਨੰਬਰ ‘ਤੇ 4,000 ਰੁਪਏ ਗੂਗਲ-ਪੇਅ ਰਾਹੀਂ ਟ੍ਰਾਂਸਫਰ ਕਰ ਦਿੱਤੇ।ਵਿਜੀਲੈਂਸ ਬਿਊਰੋ ਦੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਰਿਸ਼ਵਤ ਦੀ ਇਹ ਰਕਮ ਪਟਵਾਰੀ ਦੀ ਮਾਤਾ, ਗੁਰਮੀਤ ਕੌਰ ਦੇ ਸੈਂਟਰਲ ਬੈਂਕ ਆਫ ਇੰਡੀਆ (ਬ੍ਰਾਂਚ ਬੁੱਢਲਾਡਾ) ਦੇ ਖਾਤੇ ਵਿੱਚ ਟ੍ਰਾਂਸਫਰ ਹੋਈ ਸੀ। ਬੈਂਕ ਸਟੇਟਮੈਂਟ ਅਤੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਰਿਸ਼ਵਤ ਲੈਣ ਦੀ ਪੁਸ਼ਟੀ ਹੋਣ ਤੋਂ ਬਾਅਦ ਵਿਜੀਲੈਂਸ ਨੇ ਕਾਰਵਾਈ ਕੀਤੀ।
ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵੱਲੋਂ ਪਟਵਾਰੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਹ ਕਾਰਵਾਈ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਹੇਠ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਪਟਵਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-