





Total views : 5946857







Total views : 5946857ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਮਾਨਸਾ /ਬੀ.ਐਨ.ਈ ਬਿਊਰੋ
ਮਾਨਸਾ ਪੁਲਿਸ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ, ਜਦੋਂ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਦੇ ਰਾਜ ਸਿੰਘ ਨੇ 112 ‘ਤੇ ਕਾਲ ਕਰਕੇ ਬੈਂਕ ਵਿੱਚੋਂ ਪੈਸੇ ਕਢਵਾਉਣ ਗਏ ਆਪਣੇ ਮੁੰਡੇ ਨੂੰ ਅਗਵਾ ਹੋਣ ਦੀ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਮਾਨਸਾ ਪੁਲਿਸ ਵੱਲੋਂ ਟੀਮਾਂ ਬਣਾ ਕੇ ਕੁਝ ਹੀ ਘੰਟਿਆਂ ਦੀ ਭਾਰੀ ਮੁਸ਼ੱਕਤ ਕਰਦੇ ਹੋਏ ਅਗਵਾ ਹੋਣ ਦੀ ਕਹਾਣੀ ਤੋਂ ਪਰਦਾ ਚੁੱਕਦਿਆਂ ਹੀ ਰਾਜ ਸਿੰਘ ਦੇ ਮੁੰਡੇ ਅਤੇ ਉਸਦੇ ਸਾਥੀਆਂ ਨੂੰ ਕਾਬੂ ਕਰ ਝੂਠੀ ਅਗਵਾ ਹੋਣ ਦੀ ਗੱਲ ਸਾਹਮਣੇ ਆਈ ਹੈ।
ਐਸਐਸਪੀ ਨੇ ਦੱਸਿਆ ਕਿਵੇਂ ਕੀਤਾ ਮਾਮਲਾ ਹੱਲ ?
ਉਹਨਾਂ ਦੱਸਿਆ ਕਿ ਸੰਦੀਪ ਸਿੰਘ ਨੇ ਦੱਸਿਆ ਕਿ ਕੈਨੇਡਾ ਤੋਂ ਮੇਰੀ ਭੈਣ ਨੇ 5 ਲੱਖ ਰੁਪਏ ਮੇਰੇ ਖਾਤੇ ਵਿੱਚ ਪਾਏ ਸੀ, ਜੋ ਮੈਂ ਅਤੇ ਮੇਰੇ ਦੋਸਤ ਕੇਸਰ ਸਿੰਘ ਨੇ 5 ਲੱਖ ਰੁਪਏ ਬੈਂਕ ਵਿੱਚੋਂ ਕਢਵਾਏ ਅਤੇ ਕੇਸਰ ਸਿੰਘ ਨੇ ਦੇ ਕਹਿਣ ਅਨੁਸਾਰ ਇੱਕ ਵਿਅਕਤੀ ਵੱਲੋਂ ਪੈਸੇ ਦੁਗਣੇ ਕਰਨ ਦਾ ਝਾਂਸਾ ਦਿੱਤਾ ਗਿਆ, ਜੋ ਕਿ ਬਠਿੰਡਾ ਦਾ ਰਹਿਣ ਵਾਲਾ ਸੀ ਅਤੇ ਸੰਦੀਪ ਸਿੰਘ ਨੂੰ ਦੱਸਿਆ ਕਿ ਉਹ ਅੱਜ ਉਸ ਦੇ ਘਰ ਆਇਆ ਹੋਇਆ ਹੈ। ਜਿੱਥੋਂ ਇਹ ਸਾਰੇ ਦੋਸਤ ਕੇਸਰ ਸਿੰਘ ਦੇ ਘਰ ਚਲੇ ਗਏ, ਜਿੱਥੇ ਪੈਸੇ ਦੁਗਣੇ ਕਰਨ ਲੱਗੇ ਤਾਂ 10 ਹਜਾਰ ਰੁਪਏ ਬਠਿੰਡਾ ਵਲਿਆਂ ਨੇ ਨਗਦ ਲੈ ਲਏ ਅਤੇ ਬਾਕੀ ਢਾਈ ਲੱਖ ਰੁਪਏ ਦੁਗਣੇ ਕਰਨ ਦੇ ਸੰਬੰਧ ਵਿੱਚ ਅੱਗ ਨਾਲ ਸੜ ਗਏ। ਉਹਨਾਂ ਨੇ ਪੁਲਿਸ ਕੋਲ ਮੰਨਿਆ ਕਿ ਅਸੀਂ ਤਿੰਨਾਂ ਨੇ ਪੈਸੇ ਘਰੋਂ ਚੋਰੀਆਂ ਰੱਖਣ ਦੇ ਲਈ ਇਹ ਪਲਾਨ ਤਿਆਰ ਕੀਤਾ ਸੀ।
ਮੁਲਜ਼ਮਾਂ ਕੋਲੋੋਂ ਕੀ ਕੁੱਝ ਹੋਇਆ ਬਰਾਮਦ ?
ਐਸਐਸਪੀ ਭਗੀਰ ਸਿੰਘ ਮੀਨਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਪੁਲਿਸ ਵੱਲੋਂ ਦੋ ਲੱਖ 30000 ਰੁਪਏ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਨੇ ਮੰਨਿਆ ਕਿ 20000 ਰੁਪਏ ਪੈਸੇ ਖਰਚ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਸੰਦੀਪ ਸਿੰਘ ਵਾਸੀ ਮਲਕਪੁਰ ਕੇਸਰ ਸਿੰਘ ਵਾਸੀ ਮਲਕਪੁਰ ਅਤੇ ਸੁਖਚੈਨ ਸਿੰਘ ਵਾਸੀ ਖਿਆਲਾ ਕਲਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
