ਪੰਜਾਬ ‘ਚ ਪੁਲਿਸ ਦੇ ਸਥਾਈ ਡੀ.ਜੀ.ਪੀ ਲਈ ਸੂਬਾ ਸਰਕਾਰ ਨੇ 14 ਸੀਨੀਅਰ ਆਈ.ਪੀ.ਐਸ ਅਧਿਕਾਰੀ ਪੈਨਲ ‘ਚ ਕੀਤੇ ਸ਼ਾਮਿਲ

4925974
Total views : 5915259

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ

ਪੰਜਾਬ ਦੇ ਸੀਐੱਮ ਭਗਵੰਤ ਮਾਨ ਦੀ ਪ੍ਰਵਾਨਗੀ ਤੋਂ ਬਾਅਦ ਪੰਜਾਬ ਸਰਕਾਰ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ 14 ਆਈਪੀਐਸ ਅਧਿਕਾਰੀਆਂ ਦੇ ਨਾਮ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ ਸੌਂਪੇਗੀ। ਯੂਪੀਐਸਸੀ ਦੀ ਪੈਨਲਮੈਂਟ ਕਮੇਟੀ ਇਨ੍ਹਾਂ ਨਾਵਾਂ ‘ਤੇ ਵਿਚਾਰ ਕਰੇਗੀ ਅਤੇ ਤਿੰਨ ਅਧਿਕਾਰੀਆਂ ਦਾ ਪੈਨਲ ਤਿਆਰ ਕਰੇਗੀ। ਰਾਜ ਸਰਕਾਰ ਇਨ੍ਹਾਂ ਅਧਿਕਾਰੀਆਂ ਵਿੱਚੋਂ ਇੱਕ ਨੂੰ ਨਿਯਮਤ ਡੀਜੀਪੀ ਨਿਯੁਕਤ ਕਰੇਗੀ। 

ਸੂਚੀ ਵਿੱਚ ਭੇਜੇ ਗਏ ਅਧਿਕਾਰੀਆਂ ਦੇ ਨਾਮ-ਇਸ ਪੈਨਲ ਵਿੱਚ ਐੱਸਐੱਸ ਚੌਹਾਨ, ਹਰਪ੍ਰੀਤ ਸਿੰਘ, ਗੌਰਵ ਯਾਦਵ, ਕੁਲਦੀਪ ਸਿੰਘ, ਗੁਰਪ੍ਰੀਤ ਦੇਵੋ, ਜਤਿੰਦਰ ਕੁਮਾਰ ਜੈਨ, ਸ਼ਸ਼ੀ ਪ੍ਰਭਾ ਦਿਵੇਦੀ, ਨਰੇਸ਼ ਕੁਮਾਰ, ਰਾਮ ਸਿੰਘ, ਐੱਸਐੱਸ ਸ਼੍ਰੀਵਾਸਤਵ, ਪਰਵੀਨ ਸਿਨਹਾ, ਏ.ਐੱਸ. ਰਾਏ, ਵੀ. ਨੀਰਜਾ ਅਤੇ ਅਨੀਤਾ ਪੁੰਜ ਦੇ ਨਾਂਅ ਸ਼ਾਮਲ ਹਨ। 

ਮੁੱਖ ਮੰਤਰੀ ਨੇ 14 ਯੋਗ ਅਧਿਕਾਰੀਆਂ ਦੇ ਨਾਵਾਂ ਵਾਲੇ ਪ੍ਰਸਤਾਵ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ, ਅਤੇ ਇਸਨੂੰ ਜਲਦੀ ਹੀ ਯੂਪੀਐਸਸੀ ਨੂੰ ਭੇਜਿਆ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News