ਫਿਲਮੀ ਅੰਦਾਜ ‘ਚ ਬੈਂਕ ‘ਚ ਡਾਕਾ ਮਾਰਨ ਵਾਲਾ ਨਿਕਲਿਆ ਸੇਵਾਮੁਕਤ ਡੀ.ਐਸ.ਪੀ ਦਾ ਫਰਜੰਦ-ਪੁਲਿਸ ਕਮਿਸ਼ਨਰ ਨੇ ਕੀਤਾ ਖੁਲਾਸਾ

4913324
Total views : 5895645

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਜਲੰਧਰ/ਬੀ.ਐਨ.ਈ ਬਿਊਰੋ

ਲੰਘੇ ਦਿਨੀਂ ਦੋ ਲੁਟੇਰਿਆਂ ਨੇ ਜਲੰਧਰ ਦੇ ਭੀੜ-ਭਾੜ ਵਾਲੇ ਇਲਾਕੇ ’ਚ ਸਥਿਤ ਬੈਂਕ ਐਨਕਲੇਵ ਵਿਚ ਪੰਜਾਬ ਨੈਸ਼ਨਲ ਬੈਂਕ ਵਿਚ ਦਿਨ-ਦਿਹਾੜੇ ਡਕੈਤੀ ਕੀਤੀ ਸੀ। ਪੁਲਿਸ ਨੇ ਕੁਝ ਘੰਟਿਆਂ ਵਿਚ ਹੀ ਇਸ ਡਕੈਤੀ ਦਾ ਪਤਾ ਲਗਾ ਲਿਆ। ਪੁਲਿਸ ਨੇ ਅਪਰਾਧ ਵਿਚ ਸ਼ਾਮਿਲ ਲੁਟੇਰੇ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਚੋਰੀ ਕੀਤੀ ਨਕਦੀ ਅਤੇ ਹਥਿਆਰ ਬਰਾਮਦ ਕਰ ਲਏ ਹਨ। ਦੋਸ਼ੀ ਲੁਟੇਰਾ ਸਿਮਰਨਜੀਤ ਸਿੰਘ ਜਲੰਧਰ ਦੇ ਇਕ ਪਾਸ਼ ਖੇਤਰ ਗ੍ਰੀਨ ਮਾਡਲ ਟਾਊਨ ਦਾ ਰਹਿਣ ਵਾਲਾ ਹੈ ਤੇ ਸੇਵਾਮੁਕਤ ਡੀ.ਐਸ.ਪੀ. ਸਿੰਘ ਦਾ ਪੁੱਤਰ ਹੈ।

ਨਸ਼ੇ ਦੀ  ਲੋੜ ਅਤੇ ਪੈਸਿਆਂ ਦੀ ਲਾਲਸਾ ਕਾਰਨ ਸੇਵਾਮੁਕਤ ਡੀ.ਐਸ.ਪੀ ਦੇ ਪੁੱਤਰ  ਨੇ ਬੈਂਕ ਲੁੱਟਣ ਦੀ ਬਣਾਈ ਸੀ ਯੋਜਨਾ

ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਡੀ.ਸੀ.ਪੀ. ਮਨਪ੍ਰੀਤ ਢਿੱਲੋਂ, ਏ.ਡੀ.ਸੀ.ਪੀ. ਰਾਕੇਸ਼ ਯਾਦਵ, ਏ.ਸੀ.ਪੀ. ਅਮਰਬੀਰ ਸਿੰਘ, ਏ.ਸੀ.ਪੀ. ਸੰਜੇ ਕੁਮਾਰ ਅਤੇ ਕ੍ਰਾਈਮ ਬ੍ਰਾਂਚ ਇੰਚਾਰਜ ਸਰਬਜੀਤ ਸਿੰਘ ਦੀ ਅਗਵਾਈ ਵਿਚ ਘਟਨਾ ਤੋਂ ਤੁਰੰਤ ਬਾਅਦ ਜਾਂਚ ਸ਼ੁਰੂ ਹੋ ਗਈ। ਜਾਂਚ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਟੀਮ ਨੇ ਗ੍ਰੀਨ ਮਾਡਲ ਟਾਊਨ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਉਰਫ਼ ਅਮਰੀਕ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ ਸਿਮਰਨਜੀਤ ਸਿੰਘ ਨਸ਼ਿਆਂ ਦਾ ਆਦੀ ਹੋ ਗਿਆ ਸੀ। ਆਪਣੇ ਸਾਥੀਆਂ ਨਾਲ ਮਿਲ ਕੇ ਉਹ ਨਾ ਸਿਰਫ਼ ਨਸ਼ਾ ਕਰਨ ਲੱਗਾ, ਸਗੋਂ ਨਸ਼ਾ ਵੇਚਣ ਦੇ ਕਾਰੋਬਾਰ ਵਿੱਚ ਵੀ ਪੈ ਗਿਆ। ਨਸ਼ੇ ਦੀ ਇਸੇ ਲੋੜ ਅਤੇ ਪੈਸਿਆਂ ਦੀ ਲਾਲਸਾ ਕਾਰਨ ਉਸ ਨੇ ਬੈਂਕ ਲੁੱਟਣ ਦੀ ਯੋਜਨਾ ਬਣਾਈ ਸੀ। ਮੁਲਜ਼ਮਾਂ ਤੋਂ ਹਥਿਆਰ ਅਤੇ ਲੁੱਟੇ ਗਏ ਕੁਝ ਪੈਸੇ ਬਰਾਮਦ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਦੇ ਅਨੁਸਾਰ ਮੁਲਜ਼ਮ ਦੇ ਦੂਜੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਇਕ ਸਵਾਲ ਦੇ ਜਵਾਬ ਵਿਚ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਸਿਮਰਨਜੀਤ ਸਿੰਘ ਵਿਰੁੱਧ ਬਟਾਲਾ ਅਤੇ ਐਸ.ਏ.ਐਸ. ਨਗਰ ਵਿਚ ਪਹਿਲਾਂ ਹੀ ਦੋ ਅਪਰਾਧਿਕ ਮਾਮਲੇ ਦਰਜ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News