ਕੰਚਨਪ੍ਰੀਤ ਦੀ ਗ੍ਰਿਫਤਾਰੀ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ:ਪੁਲਿਸ ਰਿਮਾਂਡ ’ਤੇ ਰੋਕ ਲਗਾਈ-ਅਰ਼ਸਦੀਪ ਸਿੰਘ ਕਲੇਰ ਨੇ ਹਾਈ ਕੋਰਟ ਦੇ ਦਖਲ ਦਾ ਕੀਤਾ ਧੰਨਵਾਦ

4878561
Total views : 5841032

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ 

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਤਰਨ ਤਾਰਨ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੇ ਸਪੁੱਤਰੀ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ ਤੇ ਪਾਰਟੀ ਨੇ ਅਦਾਲਤ ਵੱਲੋਂ ਦਖਲ ਦਿੰਦਿਆਂ ਕੇਸ ਵਿਚ ਪੁਲਿਸ ਰਿਮਾਂਡ ’ਤੇ ਮੁਕੱਦਮਾ ਅਦਾਲਤ ਵਿਚ ਅੱਜ ਦੇਰ ਸ਼ਾਮ ਸੁਣਵਾਈ ਤੱਕ ਰੋਕ ਲਾਉਣ ਦਾ ਧੰਨਵਾਦ ਕੀਤਾ।ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਲੀਗਲ ਸੈਲ ਦੇ ਮੁਖੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਸੂਬੇ ਦੇ ਡੀ ਜੀ ਪੀ ਅਤੇ ਉਚ ਪੁਲਿਸ ਅਧਿਕਾਰੀਆਂ ਨੇ ਕੰਚਨਪ੍ਰੀਤ ਕੌਰ ਖਿਲਾਫ ਦਰਜ ਚਾਰ ਕੇਸਾਂ ਵਿਚ ਉਹਨਾਂ ਨੂੰ ਅੰਤਰਿਮ ਜ਼ਮਾਨਤ ਦਿੱਤੀ ਹੈ ਪਰ ਹੁਣ ਇਕ ਹੋਰ ਮਾਮਲੇ ਵਿਚ ਗੈਰ ਜ਼ਮਾਨਤੀ ਧਾਰਾਵਾਂ ਉਹਨਾਂ ਖਿਲਾਫ ਲਗਾ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਆਪ ਸਰਕਾਰ ਨੇ ਪੁਲਿਸ ’ਤੇ ਕੰਚਨਪ੍ਰੀਤ ਨੂੰ ਬਦਲਾਖੋਰੀ ਦੇ ਮਾਮਲੇ ਵਿਚ ਗ੍ਰਿਫਤਾਰ ਕਰਨ ਲਈ ਦਬਾਅ ਬਣਾਇਆ।

ਅੱਜ ਰਾਤ 8 ਵਜੇ ਤਰਨਤਾਰਨ ਕੋਰਟ ’ਚ ਹੋਵੇਗੀ ਸੁਣਵਾਈ

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਕੰਚਨਪ੍ਰੀਤ ਦੇ ਖਿਲਾਫ ਗਲਤ ਬਿਰਤਾਂਤ ਸਿਰਜਣਾ ਚਾਹੁੰਦੀ ਹੈ ਤੇ ਕਿਹਾ ਕਿ ਕੇਸ ਦੀ ਅਸਲੀਅਤ ਇਹ ਹੈ ਕਿ ਉਹਨਾਂ ਦੇ ਖਿਲਾਫ ਕੋਈ ਵੀ ਅਪਰਾਧਿਕ ਮਾਮਲਾ ਚੋਣਾਂ ਤੋਂ ਪਹਿਲਾਂ ਨਹੀਂ ਬਣਦਾ ਸੀ। ਉਹਨਾਂ ਕਿਹਾ ਕਿ ਪੁਲਿਸ ਅਫਸਰਾਂ ਜਿਹਨਾਂ ਨੇ ਕੰਚਨਪ੍ਰੀਤ ਖਿਲਾਫ ਝੂਠੇ ਕੇਸ ਦਰਜ ਕੀਤੇ ਅਤੇ ਹੁਣ ਉਹਨਾਂ ਨੂੰ ਨਿਯਮਾਂ ਦੀ ਉਲੰਘਣਾ ਕਰਦਿਆਂ ਗ੍ਰਿਫਤਾਰ ਕੀਤਾ ਹੈ, ਨੂੰ ਅਦਾਲਤਾਂ ਵਿਚ ਆਪਣੀਆਂ ਗੈਰ ਕਾਨੂੰਨੀ ਕਾਰਵਾਈਆਂ ਜਵਾਬ ਦੇਣਾ ਪਵੇਗਾ।

ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਉਹਨਾਂ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਜਿਸਨੇ ਮੁਕੱਦਮਾ ਅਦਾਲਤ ਨੂੰ ਹਦਾਇਤ ਕੀਤੀ ਹੈ ਕਿ ਉਦੋਂ ਤੱਕ ਕੰਚਨਪ੍ਰੀਤ ਦਾ ਰਿਮਾਂਡ ਨਾ ਦਿੱਤਾ ਜਾਵੇ ਜਦੋਂ ਤੱਕ ਕੰਚਨਪ੍ਰੀਤ ਦੇ ਵਕੀਲ ਅਦਾਲਤ ਵਿਚ ਨਹੀਂ ਪਹੁੰਚ ਜਾਂਦੇ। ਉਹਨਾਂ ਕਿਹਾ ਕਿ ਇਸ ਮਗਰੋਂ ਹੀ ਮੁਕੱਦਮਾ ਅਦਾਲਤ ਇਹ ਫੈਸਲਾ ਕਰੇਗੀ ਕਿ ਕੀ ਜ਼ਮਾਨਤਯੋਗ ਐਫ ਆਈ ਆਰ ਵਿਚ ਜੋੜੀ ਗਈ ਗੈਰ ਜ਼ਮਾਨਤਯੋਗ ਧਾਰਾ ਸਹੀ ਹੈ ਜਾਂ ਨਹੀਂ।

ਇਸ ਦੌਰਾਨ ਅਕਾਲੀ ਦਲ ਨੇ ਕਿਹਾ ਕਿ ਝੂਠੇ ਦੋਸ਼ਾਂ ਹੇਠ ਇਕ ਨੌਜਵਾਨ ਮਹਿਲਾ ਆਗੂ ਨੂੰ ਨਿਸ਼ਾਨਾ ਬਣਾ ਕੇ ਆਪ ਸਰਕਾਰ ਨੇ ਦਰਸਾ ਦਿੱਤਾ ਹੈ ਕਿ ਇਹ ਪੰਜਾਬ ਦੀਆਂ ਧੀਆਂ ਦਾ ਸਤਿਕਾਰ ਜਾਂ ਕਾਨੂੰਨ ਦਾ ਸਤਿਕਾਰ ਨਹੀਂ ਕਰਦੀ।ਇਸ ਮੌਕੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸਾਰੀਆਂ ਲੋਕਤੰਤਰੀ, ਸਮਾਜਿਕ ਤੇ ਮਹਿਲਾ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਵਿਚਾਰਧਾਰਾ ਤੋਂ ਉਪਰ ਉਠ ਕੇ ਸੱਤਾ ਦੀ ਘਿਨੌਣੀ ਦੁਰਵਰਤੋਂ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਸ ਗੁਨਾਹ ਨੂੰ ਸ਼ੁਰੂਆਤ ਵਿਚ ਹੀ ਨੱਪ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਡੇ ਮਹਾਨ ਗੁਰੂਆਂ ਪੀਰਾਂ ਦੀ ਧਰਤੀ ’ਤੇ ਅਜਿਹੇ ਗੈਰ ਸੰਵਿਧਾਨਕ ਕਾਰਜ ਨਹੀਂ ਹੋਣ ਦਿੱਤੇ ਜਾ ਸਕਦੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News