





Total views : 5915069







Total views : 5915069ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ /ਬੀ.ਐਨ.ਈ ਬਿਊਰੋ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ “ਬਾਬਾ ਬੁੱਢਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ” ਵਿਖੇ ਨਵੰਬਰ ਮਹੀਨੇ ਦੀ ਮਾਪੇ-ਅਧਿਆਪਕ ਮੀਟਿੰਗ (ਪੀ.ਟੀ.ਐਮ) ਕਰਵਾਈ ਗਈ। ਇਸ ਮੌਕੇ ਕਲਾਸ ਇੰਚਾਰਜ ਸਾਹਿਬਾਨਾਂ ਵੱਲੋਂ ਵਿਦਿਆਰਥੀਆਂ ਦੀ ਮਹੀਨਾਵਾਰ ਟੈਸਟ ਦੀ ਰਿਪੋਰਟ ਮਾਪਿਆਂ ਨਾਲ ਸਾਂਝੀ ਕੀਤੀ ਗਈ ਅਤੇ ਉਹਨਾਂ ਦੀ ਕਾਰਜਕਾਰੀ ਵਿੱਚ ਸੁਧਾਰ ਲਈ ਗੱਲਬਾਤ ਕੀਤੀ ਗਈ। ਸਕੂਲ ਪ੍ਰਿੰਸੀਪਲ ਤਰਨਜੀਤ ਸਿੰਘ ਵੱਲੋਂ ਮਹੀਨਾਵਾਰ ਟੈਸਟਾਂ ਵਿੱਚ ਚੰਗੇ ਨੰਬਰ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ।
ਸਕੂਲ ਵਿੱਚ ਬਨਣ ਜਾ ਰਹੀ ਜ਼ਿਲ੍ਹਾ ਤਰਨ ਤਾਰਨ ਦੀ ਪਹਿਲੀ ਕੈਰੀਅਰ ਗਾਈਡੈਂਸ ਲੈਬ : ਪ੍ਰਿ.ਤਰਨਜੀਤ ਸਿੰਘ
ਮਾਪਿਆਂ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਪ੍ਰਿੰਸੀਪਲ ਤਰਨਜੀਤ ਸਿੰਘ ਨੇ ਆਖਿਆ ਕਿ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਹੁਕਮਾਂ ਅਨੁਸਾਰ ਸਕੂਲ ਵਿੱਚ ਯੂਪੀਐਸਸੀ, ਆਈਏਐਸ, ਆਈਪੀਐਸ, ਐਨਡੀਏ, ਸੀਸੈਟ ਦੀ ਮੁਫ਼ਤ ਕੋਚਿੰਗ ਵੀ ਦਿੱਤੀ ਜਾ ਰਹੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਵਿੱਚ ਪਹਿਲੀ ਕੈਰੀਅਰ ਗਾਈਡੈਂਸ ਲੈਬ ਸਾਡੇ ਸਕੂਲ ਵਿੱਚ ਬਣਨ ਜਾ ਰਹੀ ਹੈ ਜੋ ਸੰਸਥਾ ਲਈ ਬਹੁਤ ਮਾਣ ਵਾਲੀ ਗੱਲ ਹੈ। ਸਕੂਲ ਵਿੱਚ ਪਹੁੰਚੇ ਜਤਿੰਦਰ ਸਿੰਘ ਤੇ ਭੁਪਿੰਦਰ ਸਿੰਘ ਵੱਲੋਂ ਕੈਰੀਅਰ ਗਾਈਡੈਂਸ ਤਹਿਤ ਸਕਿੱਲ ਓਰੀਐਂਟਿਡ ਕੋਰਸ ਅਤੇ ਗੁਰਮੀਤ ਸਿੰਘ ਡੀਪੀਈ ਵੱਲੋਂ ਡਾਇਟ ਪਲਾਨ ਸੰਬੰਧੀ ਬੱਚਿਆਂ ਤੇ ਮਾਪਿਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ, ਗਣਿਤ, ਸਾਇੰਸ, ਐਸਐਸਟੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
