ਕੰਚਨਪ੍ਰੀਤ ਦੀ ਗ੍ਰਿਫਤਾਰੀ ਨੇ ਰਚਿਆ ਨਵਾਂ ਇਤਿਹਾਸ  ! ਰਾਤ ਨੂੰ ਲੱਗੀ ਅਦਾਲਤ ਨੇ ਤੜਕਸਾਰ ਕੀਤਾ ਰਿਹਾਅ

4878561
Total views : 5841032

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ

ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜਿਮਨੀ ਚੋਣ ਵਿੱਚ ਅਕਾਲੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਉਪਰ ਚੋਣਾਂ ਦੌਰਾਨ ਦਰਜ ਚਾਰ ਪਰਚਿਆ ‘ਚ ਮਾਣਯੋਗ ਦਿੱਤੀ ਪੇਸ਼ਗੀ ਜਮਾਨਤ ਦੌਰਾਨ ਜਦ ਉਹ ਬੀਤੇ ਕੱਲ ਥਾਣਾਂ ਮਜੀਠਾ ਵਿਖੇ ਸ਼ਾਮਿਲ ਤਫਤੀਸ਼ ਹੋਣ ਗਏ ਸਨ ਤਾਂ 6 ਘੰਟਿਆਂ ਦੀ ਲੰਮੀ ਪੁਛਗਿੱਛ ਤੋ ਬਾਅਦਥਾਣਾਂ ਝਬਾਲ ਦੀ ਪੁਲਿਸ ਨੇ ਦਰਜ ਇਕ ਪਰਚੇ ਵਿੱਚ ਵਾਧਾ ਜੁਰਮ ਕਰਕੇ ਉਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਜਿਸ ਨਾਲ ਅਕਾਲੀ ਦਲ ਦੇ ਆਗੂ ਤੇ ਵਕਰਰ ਉਸ ਸਮੇ ਤੋ ਹੀ ਰੋਹ ਵਿੱਚ ਆ ਗਏ ਜਦ ਉਨਾਂ ਦੀ ਗ੍ਰਿਫਤਾਰੀ ਦੀ ਸੂਚਨਾ ਮਿਲੀ ।

ਬੀਤੇ ਕੱਲ ਕੋਰਟ ਵਿੱਚ ਪੇਸ਼ੀ ਨੂੰ ਲੈ ਕੇ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਤਰਨ ਤਾਰਨ ਕੋਰਟ ਕੰਪਲੈਕਸ ਦੇ ਬਾਹਰ ਇਕੱਠੇ ਹੋ ਗਏ ਉਥੇ ਪਾਰਟੀ ਦੇ ਕਾਨੂੰਨ ਵਿੰਗ ਅਤੇ ਪਾਰਟੀ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਾਲੇਰ ਨੇ ਇਸ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਦਸਦਿਆ ਹਾਈਕੋਰਟ ਵਿੱਚ ਦਰਜ ਕੀਤੀ ਪਟੀਸ਼ਨ ਦੀ ਸੁਣਵਾਈ ਤੋ ਬਾਅਦ ਹਾਈਕੋਰਟ ਨੇ ਤਰਨ ਤਾਰਨ ਅਦਾਲਤ ਨੂੰ ਦੇਰ ਰਾਤ ਸੁਣਵਾਈ ਕਰਨ ਦੇ ਹੁਕਮ ਜਾਰੀ ਕੀਤੇ।ਜਿਸ ‘ਤੇ ਰਾਤ 10 ਵਜੇ ਸ਼ੁਰੂ ਹੋਈ ਸੁਣਵਾਈ ਕਰੀਬ ਤਿੰਨ ਘੰਟੇ ਚੱਲੀ ਤੇ ਮਾਣਯੋਗ ਜੱਜ ਵਲੋ ਦੋਹਾਂ ਧਿਰਾਂ ਦੀ ਦਲੀਲਾਂ ਸੁਨਣ ਤੋ ਬਾਅਦ ਤੜਕਸਾਰ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਨੂੰ ਗਲਤ ਦਸਦਿਆ ਤੜਕਸਾਰ 4 ਵਜੇ ਉੁਨਾਂ ਨੂੰ ਰਿਹਾਅ ਕਰਨ ਦਾ ਫੈਸਲਾ ਸੁਣਾਏ ਤੋ ਜਾਣ ਤੋ ਬਾਅਦ ਐਡਵੋਕੇਟ ਅਰਸ਼ਦੀਪ ਸਿੰਘ ਕਾਲੇਰ, ਗੌਰਵ ਵਲਟੋਹਾ, ਜੇ.ਐਸ਼ ਢਿਲੋ ਨੇ ਇਸ ਨੂੰ ਕਾਨੂੰਨ ਦੀ ਜਿੱਤ ਦਸਦਿਆ ਕਿਹਾ ਕਿ ਅਦਾਲਤ ਨੇ ਇਸ ਫੈਸਲੇ ਨੇ ਸਿੱਦ ਕਰ ਦਿੱਤਾ ਹੈ ਕਿ ਕੋਈ ਵੀ ਕਾਨੂੰਨ ਤੋ ਉਪਰ ਨਹੀ ਇਸ ਕਰਕੇ ਪੁਲਿਸ ਅਧਿਕਾਰੀਆਂ ਨੂੰ ਇਸ ਫੈਸਲੇ ਤੋ ਸਬਕ ਲੈਣਾ ਚਾਹੀਦਾ ਹੈ।


ਮਾਣਯੋਗ ਅਦਾਲਤ , ਪਾਰਟੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆ ਪ੍ਰੌਫੈਸਰ ਵਿਰਸਾ ਸਿੰਘ ਵਲਟੋਹਾ, ਪਿੰਸੀਪਲ ਸੁਖਵਿੰਦਰ ਕੌਰ ਰੰਧਾਵਾ , ਰਿਹਾਅ ਹੋਈ ਕੰਚਨਪ੍ਰੀਤ ਕੌਰ ਤੇ ਹਰਵੰਤ ਸਿੰਘ ਝਬਾਲ ਸਾਬਕਾ ਚੇਅਰਮੈਨ ਨੇ ਕਿਹਾ ਕਿ ਸਰਕਾਰ ਦੀ ਇਸ ਕੋਝੀ ਕਾਰਵਾਈ ਨਾਲ ਸ਼੍ਰੌਮਣੀ ਅਕਾਲੀ ਦਲ ਹੋਰ ਮਜਬੂਤ ਹੋਇਆ ਹੈ ਅਤੇ ਅਕਾਲੀ ਵਰਕਰਾਂ ਦਾ ਮਨੋਬੱਲ ਵਧਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News