





Total views : 5841032







Total views : 5841032ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬੀ.ਐਨ.ਈ ਬਿਊਰੋ
ਐਸ.ਐਸ.ਪੀ ਤਰਨ ਤਾਰਨ ਸ੍ਰੀ ਸੁਰਿੰਦਰ ਲਾਂਬਾ ਨੇੇ ਜਿਲੇ ਅੰਦਰ ਕਾਨੂੰਨ ਅਵਸਥਾ ‘ਚ ਸੁਧਾਰ ਲਿਆਉਣ ਅਤੇ ਲੋਕਾਂ ਦੀ ਜਾਨ ਮਾਲ ਦੀ ਸਰੁੱਖਿਆ ਯਕੀਨੀ ਬਨਾਉਣ ਲਈ ਜਿਲੇ ਪੰਜ ਥਾਂਣਿਆ ਦੇ ਐਸ.ਐਚ.ਓ ਅਤੇ ਦੋ ਚੌਕੀ ਇੰਚਾਰਜਾਂ ਸਮੇਤ ਦਰਜਨਾਂ ਏਐੱਸਆਈ,ਮੁੱਖ ਸਿਪਾਹੀਆਂ ਤੇ ਸਿਪਾਹੀਆਂ ਦੀ ਬਦਲੀਆ ਕਰਨ ਸਬੰਧੀ ਆਦੇਸ਼ ਜਾਰੀ ਕਰਦਿਆ ਬਦਲੇ ਗਏ ਪੁਲਿਸ ਮੁਲਾਜਮਾਂ ਨੂੰ ਬਿਨਾ ਦੇਰੀ ਆਪਣੀ ਨਵੀ ਨਿਯੁਕਤੀ ਵਾਲੀ ਜਗ੍ਹਾ ਰਿਪੋਰਟ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਥਾਣਾ ਸਿਟੀ ਤਰਨਤਾਰਨ ਦੇ 17 ਕਰਮਚਾਰੀ ਕੀਤੇ ਤਬਦੀਲ
ਐੱਸਐੱਸਪੀ ਤਰਨਤਾਰਨ ਵੱਲੋਂ ਕੀਤੇ ਗਏ ਤਬਾਦਲਿਆਂ ਦੇ ਤਹਿਤ ਸਬ ਇੰਸਪੈਕਟਰ ਰਾਜ ਕੁਮਾਰ ਨੂੰ ਪੈਰਵੀ ਸੈਲ ਦੇ ਇੰਚਾਰਜ ਤੋਂ ਬਦਲ ਕੇ ਥਾਣਾ ਗੋਇੰਦਵਾਲ ਸਾਹਿਬ ਦਾ ਮੁਖੀ ਨਿਯੁਕਤ ਕਰ ਦਿੱਤਾ ਗਿਆ ਹੈ। ਜਦੋਂਕਿ ਇਥੇ ਤਾਇਨਾਤ ਇੰਸਪੈਕਟਰ ਕਸ਼ਮੀਰ ਸਿੰਘ ਦਾ ਤਬਾਦਲਾ ਪੁਲਿਸ ਲਾਈਨ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਥਾਣਾ ਝਬਾਲ ਦੇ ਮੁਖੀ ਸਬ ਇੰਸਪੈਕਟਰ ਰਣਜੀਤ ਸਿੰਘ ਨੂੰ ਥਾਣਾ ਸਦਰ ਤਰਨਤਾਰਨ ਦਾ ਮੁਖੀ ਲਗਾਉਣ ਦੇ ਨਾਲ ਨਾਲ ਇੰਸਪੈਕਰ ਪਰਮਜੀਤ ਸਿੰਘ ਨੂੰ ਪੁਲਿਸ ਲਾਈਨ ਤੋਂ ਥਾਣਾ ਵੈਰੋਂਵਾਲ ਦਾ ਐੱਚਐੱਚਓ ਨਿਯੁਕਤ ਕੀਤਾ ਗਿਆ ਹੈ। ਜਦੋਂਕਿ ਵੈਰੋਂਵਾਲ ਦੇ ਮੁਖੀ ਇੰਸਪੈਕਟਰ ਨਰੇਸ਼ ਕੁਮਾਰ ਨੂੰ ਥਾਣਾ ਭਿੱਖੀਵਿੰਡ ਦਾ ਮੁਖੀ ਲਗਾਇਆ ਗਿਆ ਹੈ। ਇਸੇ ਤਰ੍ਹਾਂ ਇੰਸਪੈਕਟਰ ਹਰਪ੍ਰੀਤ ਸਿੰਘ ਨੂੰ ਭਿੱਖੀਵਿੰਡ ਤੋਂ ਬਦਲ ਕੇ ਥਾਣਾ ਝਬਾਲ ਦਾ ਮੁਖੀ ਤਾਇਨਾਤ ਕਰ ਦਿੱਤਾ ਗਿਆ ਹੈ। ਪੁਲਿਸ ਲਾਈਨ ਵਿਖੇ ਤਾਇਨਾਤ ਏਐੱਸਆਈ ਹਰਜਿੰਦਰ ਸਿੰਘ ਨੂੰ ਚੌਂਕੀ ਫਤਿਆਬਾਦ ਦਾ ਇੰਚਾਰਜ ਅਤੇ ਚੌਂਕੀ ਖਡੂਰ ਸਾਹਿਬ ਵਿਖੇ ਤਾਇਨਾਤ ਏਐੱਸਆਈ ਪ੍ਰਤਾਪ ਸਿੰਘ ਨੂੰ ਇਸੇ ਚੌਂਕੀ ਦਾ ਇੰਚਾਰਜ ਲਗਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਬ ਇੰਸਪੈਕਟਰ ਰਾਣੀ ਕੌਰ ਨੂੰ ਅਡੀਸ਼ਨਲ ਐੱਸਐੱਚਓ ਸਿਟੀ ਤਰਨਤਾਰਨ ਤੋਂ ਬਦਲ ਕੇ ਅਡੀਸ਼ਨਲ ਐਸਐੱਚਓ ਝਬਾਲ ਲਗਾ ਦਿੱਤਾ ਗਿਆ ਹੈ। ਏਐੱਸਆਈ ਸਮਿਰਨਜੀਤ ਕੌਰ ਨੂੰ ਪੁਲਿਸ ਲਾਈਨ ਤੋਂ ਥਾਣਾ ਗੋਇੰਦਵਾਲ ਸਾਹਿਬ, ਏਐੱਸਅਈ ਲਖਬੀਰ ਕੌਰ ਨੂੰ ਥਾਣਾ ਸਦਰ ਲਾਇਆ ਗਿਆ ਹੈ। ਜਦੋਂਕਿ ਏਐੱਸਆਈ ਮਹਿਲ ਸਿੰਘ ਤੇ ਏਐਸਆਈ ਕਰਤਾਰ ਸਿੰਘ ਨੂੰ ਪੀਓ ਸਟਾਫ ਤੋਂ ਸੀਆਈਏ ਸਟਾਫ ਤਰਨਤਾਰਨ ਲਗਾਇਆ ਗਿਆ ਹੈ। ਏਐੱਸਆਈ ਤੀਰਥ ਸਿੰਘ ਨੂੰ ਐਂਟੀ ਡ੍ਰੋਨ ਸਿਸਟਮ ਤੋਂ ਬਦਲ ਕੇ ਐੱਟੀ ਬ੍ਰਾਂਚ ਵਿਚ ਭੇਜ ਦਿੱਤਾ ਹੈ ਅਤੇ ਉਨ੍ਹਾਂ ਦੀ ਥਾਂ ਤੇ ਏਐੱਸਆਈ ਪ੍ਰਗਟ ਸਿੰਘ ਨੂੰ ਨਿਯੁਕਤ ਕੀਤਾ ਹੈ। ਰਾਜਬੀਰ ਸਿੰਘ ਨੂੰ ਥਾਣਾ ਖਾਲੜਾ ਤੋਂ ਥਾਣਾ ਸਰਹਾਲੀ, ਏਐੱਸਆਈ ਮੇਜਰ ਸਿੰਘ ਨੂੰ ਥਾਣਾ ਚੋਹਲਾ ਸਾਹਿਬ ਤੋਂ ਚੌਂਕੀ ਖਡੂਰ ਸਾਹਿਬ, ਏਐੱਸਆਈ ਜਸਪਾਲ ਸਿੰਘ ਨੂੰ ਚੌਂਕੀ ਟਾਊਨ ਤੋਂ ਖਡੂਰ ਸਾਹਿਬ, ਸੀਨੀਅਰ ਕਾਂਸਟੇਬਲ ਮਨਦੀਪ ਸਿੰਘ ਨੂੰ ਮੁਨਸ਼ੀ ਥਾਣਾ ਸਦਰ ਤੋਂ ਮੁਨਸ਼ੀ ਥਾਣਾ ਵੈਰੋਂਵਾਲ, ਸੀਨੀਅਰ ਕਾਂਸਟੇਬਲ ਸਿਰਮਨਪ੍ਰੀਤ ਸਿੰਘ ਨੂੰ ਮੁਨਸ਼ੀ ਵੈਰੋਂਵਾਲ ਤੋਂ ਮੁਨਸ਼ੀ ਚੋਹਲਾ ਸਾਹਿਬ, ਸੀਨੀਅਰ ਕਾਂਸਟੇਬਲ ਹਰਕੰਵਲ ਸਿੰਘ ਨੂੰ ਮੁਨਸ਼ੀ ਚੋਹਲਾ ਸਾਹਿਬ ਤੋਂ ਮੁਨਸ਼ੀ ਥਾਣਾ ਸਦਰ ਤਰਨਤਾਰਨ ਲਗਾਇਆ ਗਿਆ ਹੈ। ਕਾਂਸਟੇਬਲ ਜਸਕਰਨ ਕੁਮਾਰ ਨੂੰ ਟੈਕਨੀਕਲ ਸੈੱਲ, ਏਐੱਸਆਈ ਸਤਨਾਮ ਸਿੰਘ, ਏਐੱਸਆਈ ਸੁਖਦੇਵ ਸਿੰਘ, ਏਐੱਸਆਈ ਸੁੱਖਾ ਸਿੰਘ ਅਤੇ ਕਾਂਸਟੇਬਲ ਗੁਰਲਾਭ ਸਿੰਘ ਨੂੰ ਚੌਂਕੀ ਟਾਊਨ ਤਰਨਤਾਰਨ ਤੋਂ ਕ੍ਰਮਵਾਰ ਥਾਣਾ ਕੱਚਾ ਪੱਕ, ਗੰਨਮੈਨ ਡੀਐੱਸਪੀ ਗੋਇੰਦਵਾਲ ਸਾਹਿਬ, ਚੌਂਕੀ ਨੌਸ਼ਹਿਰਾ ਪਨੂੰਆਂ ਅਤੇ ਗੰਨਮੈਨ ਜੇਐੱਮਆਈਸੀ ਤਰਨਤਾਰਨ ਲਗਾ ਦਿੱਤਾ ਗਿਆ ਹੈ। ਜਦੋਂਕਿ ਥਾਣਾ ਝਬਾਲ ਵਿਖੇ ਤਾਇਨਾਤ ਕਾਂਸਟੇਬਲ ਗੁਰਜੰਟ ਸਿੰਘ, ਏਐੱਸਆਈ ਹਰਦੇਵ ਸਿੰਘ ਨੂੰ ਥਾਣਾ ਖੇਮਕਰਨ ਬਦਲ ਦਿੱਤਾ ਗਿਆ ਹੈ। ਇਥੇ ਤਾਇਨਾਤ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਪੁਲਿਸ ਲਾਈਨ, ਏਐੱਸਆਈ ਕੁਲਦੀਪ ਸਿੰਘ ਨੂੰ ਥਾਣਾ ਵੈਰੋਂਵਾਲ, ਕਾਂਸਟੇਬਲ ਰਣਜੀਤ ਸਿੰਘ ਨੂੰ ਥਾਣਾ ਵੈਰੋਂਵਾਲ ਅਤੇ ਏਐੱਸਆਈ ਦਿਲਬਾਗ ਸਿੰਘ ਨੂੰ ਹੈਲਪਲਾਈਨ 112 ਥਾਣਾ ਝਬਾਲ ਵਿਖੇ ਲਾ ਦਿੱਤਾ ਹੈ। ਥਾਣਾ ਸਰਾਏ ਅਮਾਨਤ ਖਾਂ ਵਿਖੇ ਤਾਇਨਾਤ ਏਐੱਸਆਈ ਸੁਖਵਿੰਦਰ ਸਿੰਘ, ਕਾਂਸਟੇਬਲ ਵਰਿੰਦਰ ਸਿੰਘ, ਏਐੱਸਆਈ ਸੁਖਵਿੰਦਰ ਸਿੰਘ, ਕਾਂਸਟੇਬਲ ਹਰਪ੍ਰੀਤ ਕੌਰ ਨੂੰ ਥਾਣਾ ਖਾਲੜਾ ਅਤੇ ਏਐੱਸਆਈ ਸੁਖਦੇਵ ਸਿੰਘ ਨੂੰ ਐੱਮਟੀ ਬ੍ਰਾਂਚ ਤਰਨਤਾਰਨ ਤਬਦੀਲ ਕਰ ਦਿੱਤਾ ਹੈ। ਥਾਣਾ ਸਦਰ ਤਰਨਤਾਰਨ ਵਿਚ ਤਾਇਨਾਤ ਸੀਨੀਅਰ ਕਾਂਸਟੇਬਲ ਮਨਜਿੰਦਰ ਸਿੰਘ, ਮੁਖਵਿੰਦਰ ਸਿੰਘ ਅਤੇ ਸਰਵਨ ਸਿੰਘ ਨੂੰ ਥਾਣਾ ਵੈਰੋਂਵਾਲ, ਥਾਣਾ ਵਲਟੋਹਾ ਦੇ ਏਐੱਸਆਈ ਸੁਰਿੰਦਰਪਾਲ ਸਿੰਘ ਨੂੰ ਥਾਣਾ ਸਿਟੀ ਪੱਟੀ, ਥਾਣਾ ਚੋਹਲਾ ਸਾਹਿਬ ਦੇ ਏਐੱਸਆਈ ਸੁਖਵੰਤ ਸਿੰਘ ਨੂੰ ਥਾਣਾ ਖਾਲੜਾ, ਸਬ ਇੰਸਪੈਕਟਰ ਜੱਸਾ ਸਿੰਘ ਨੂੰ ਥਾਣਾ ਖੇਮਕਰਨ, ਕਾਂਸਟੇਬਲ ਕਵਲਜੀਤ ਕੌਰ ਨੂੰ ਸੈਂਟਰ ਜੇਲ੍ਹ ਗੋਇੰਦਵਾਲ ਸਾਹਿਬ, ਏਐੱਸਆਈ ਜਤਿੰਦਰ ਸਿੰਘ ਅਤੇ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਪੁਲਿਸ ਲਾਈਨ ਤੋਂ ਥਾਣਾ ਝਬਾਲ, ਏਐੱਸਆਈ ਕੁਲਵੰਤ ਸਿੰਘ ਨੂੰ ਥਾਣਾ ਸਿਟੀ ਪੱਟੀ ਤੋਂ ਨਾਇਬ ਕੋਰਡ ਜੇਐੱਮਆਈਸੀ ਪੱਟੀ ਅਤੇ ਇਥੇ ਤਾਇਨਾਤ ਏਐੱਸਆਈ ਰਣਜੀਤ ਸਿੰਘ ਨੂੰ ਥਾਣਾ ਸਿਟੀ ਪੱਟੀ ਲਗਾ ਦਿੱਤਾ ਗਿਆ ਹੈ। ਸੀਨੀਅਰ ਕਾਂਸਟੇਬਲ ਅੰਗਰੇਜ ਸਿੰਘ ਨੂੰ ਨਾਇਬ ਰੀਡਰ ਐੱਸਪੀ ਡੀ, ਸੀਨੀਅਰ ਕਾਂਸਟੇਬਲ ਕੰਵਲਦੀਪ ਸਿੰਘ ਨੂੰ ਥਾਣਾ ਚੋਹਲਾ ਸਾਹਿਬ ਤੋਂ ਕੰਪਿਊਟਰ ਆਪ੍ਰੇਟਰ ਥਾਣਾ ਸਿਟੀ ਤਰਨਤਾਰਨ, ਸੀਨੀਅਰ ਕਾਂਸਟੇਬਲ ਕੰਵਲਦੀਪ ਸਿੰਘ ਨੂੰ ਕੰਪਿਊਟਰ ਆਪ੍ਰੇਟਰ ਚੋਹਲਾ ਸਾਹਿਬ ਤੋਂ ਥਾਣਾ ਸਿਟੀ ਤਰਨਤਾਰਨ, ਕਾਂਸਟੇਬਲ ਰਾਏਮਨ ਸ਼ਰਮਾ ਨੂੰ ਪੁਲਿਸ ਲਾਈਨ ਤੋਂ ਕੰਪਿਊਟਰ ਆਪ੍ਰੇਟਰ ਥਾਣਾ ਸਿਟੀ ਪੱਟੀ, ਏਐੱਸਅਈ ਭਗਵੰਤ ਸਿੰਘ ਥਾਣਾ ਵਲਟੋਹਾ ਤੋਂ ਥਾਣਾ ਸਿਟੀ ਪੱਟੀ, ਏਐੱਸਆਈ ਗੁਰਦੀਪ ਸਿੰਘ ਨੂੰ ਥਾਣਾ ਸਿਟੀ ਤਰਨਤਾਰਨ ਤੋਂ ਥਾਣਾ ਵਲਟੋਹਾ, ਏਐੱਸਆਈ ਸੰਤੋਖ ਸਿੰਘ ਨੂੰ ਥਾਣਾ ਸਦਰ ਪੱਟੀ ਤੋਂ ਪੀਸੀਆਰ ਪੱਟੀ ਸ਼ਹਿਰ, ਸੀਨੀਅਰ ਕਾਂਸਟੇਬਲ ਬਿਕਰਮਜੀਤ ਸਿੰਘ ਨੂੰ ਥਾਣਾ ਹਰੀਕੇ ਤੋਂ ਐੱਮਐੱਚਸੀ ਥਾਣਾ ਸਿਟੀ ਪੱਟੀ, ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਨੂੰ ਐੱਮਐੱਚਸੀ ਥਾਣਾ ਸਿਟੀ ਪੱਟੀ ਤੋਂ ਥਾਣਾ ਸਰਹਾਲੀ, ਕਾਂਸਟੇਬਲ ਪਰਮਜੀਤ ਸਿੰਘ ਨੂੰ ਥਾਣਾ ਹਰੀਕੇ ਤੋਂ ਟਰੈਫਿਕ ਸਟਾਫ ਤਰਨਤਾਰਨ, ਸੀਨੀਅਰ ਕਾਂਸਟੇਬਲ ਪਰਮਜੀਤ ਸਿੰਘ ਥਾਣਾ ਹਰੀਕੇ ਅਤੇ ਮਨਜਿੰਦਰ ਸਿੰਘ ਨਾਕਾ ਹਰੀਕੇ ਨੂੰ ਕ੍ਰਮਵਾਰ ਟਰੈਫਿਕ ਸਟਾਫ ਤਰਨਤਾਰਨ ਅਤੇ ਕੰਪਿਊਟਰ ਆਪ੍ਰੇਟਰ ਟਰੈਫਿਕ ਸਟਾਫ ਲਗਾਇਆ ਗਿਆ ਹੈ।
ਏਐੱਸਆਈ ਮੁਖਤਿਆਰ ਸਿੰਘ ਨੂੰ ਡੀਸੀਐੱਸਪੀ ਡੀ ਦਫਤਰ ਤੋਂ ਥਾਣਾ ਸਿਟੀ ਤਰਨਤਾਰਨ, ਸੀਨੀਅਰ ਕਾਂਸਟੇਬਲ ਵਿਕਰਮਜੀਤ ਸਿੰਘ ਨੂੰ ਥਾਣਾ ਗੋਇੰਦਵਾਲ ਸਾਹਿਬ ਤੋਂ ਸਾਇਬਰ ਸੈਲ ਤਰਨਤਾਰਨ, ਕਾਂਸਟੇਬਲ ਰਬਿਕਾ ਮਸੀਹ ਨੂੰ ਕੰਪਿਊਟਰ ਆਪ੍ਰਟੇਰ ਟਰੈਫਿਕ ਸਟਾਫ ਤਰਨਤਾਰਨ ਤੋਂ ਪੁਲਿਸ ਲਾਈਨ, ਮਨਪ੍ਰੀਤ ਕੌਰ ਨੂੰ ਥਾਣਾ ਭਿੱਖੀਵਿੰਡ ਤੋਂ ਪੀਸੀਆਰ ਤਰਨਤਾਰਨ, ਏਐੱਸਆਈ ਲਖਵਿੰਦਰ ਸਿੰਘ ਨੂੰ ਨਾਇਬ ਕੋਰਟ ਜੇਐੱਮਆਈ ਸੀ ਤੋਂ ਪੁਲਿਸ ਲਾਈਨ, ਏਐੱਸਆਈ ਹਰਜਿੰਦਰ ਸਿੰਘ ਨੂੰ ਥਾਣਾ ਸਿਟੀ ਪੱਟੀ ਤੋਂ ਨਾਇਬਰ ਕੋਰਡ ਜੇਐੱਮਆਈਸੀ ਪੱਟੀ, ਸੀਨੀਅਰ ਕਾਂਸਟੇਬਲ ਇੰਦਰਜੀਤ ਸਿੰਘ ਨੂੰ ਐੱਮਐੱਚਸੀ ਭਿੱਖੀਵਿੰਡ ਤੋਂ ਥਾਣਾ ਭਿੱਖੀਵਿੰਡ, ਸੀਨੀਅਰ ਕਾਂਸਟੇਬਲ ਅਰਸ਼ਦੀਪ ਸਿੰਘ ਨੂੰ ਏਐੱਮਐੱਚਸੀ ਖਾਲੜਾ ਤੋਂ ਐੱਮਐੱਚਸੀ ਭਿੱਖੀਵਿੰਡ, ਸੀਨੀਅਰ ਕਾਂਸਟੇਬਲ ਸ਼ਿੰਗਾਰਾ ਸਿੰਘ ਨੂੰ ਐੱਮਐੱਚਸੀ ਭਿੱਖੀਵਿੰਡ ਤੋਂ ਚੌਂਕੀ ਰਾਜੋਕੇ, ਏਐੱਸਆਈ ਸੰਜੀਪ ਕੁਮਾਰ ਨੂੰ ਪੁਲਿਸ ਲਾਈਨ ਤੋਂ ਕੋਤ ਬ੍ਰਾਂਚ ਪੁਲਿਸ ਲਾਈਨ, ਕਾਂਸਟੇਬਲ ਰੁਪਿੰਦਰ ਕੌਰ ਨੂੰ ਪੁਲਿਸ ਲਾਈਨ ਤੋਂ 112 ਹੈਲਪ ਲਾਈਨ ਤਰਨਤਾਰਨ, ਐੱਚਸੀ-ਪੀ ਯੋਗੇਸ਼ ਕੁਮਾਰ ਨੂੰ ਥਾਣਾ ਸਦਰ ਤੋਂ ਚੌਂਕੀ ਤੂਤ, ਏਐੱਸਆਈ ਰਣਜੀਤ ਸਿੰਘ ਨੂੰ ਥਾਣਾ ਕੱਚਾ ਪੱਕਾ ਤੋਂ ਕੋਰਟ ਕੰਪਲੈਕਸ ਪੱਟੀ, ਕਾਂਸਟੇਬਲ ਅਰਮਾਨ ਸਿੰਘ ਨੂੰ ਪੁਲਿਸ ਲਾਈਨ ਤੋਂ ਥਾਣਾ ਸਰਹਾਲੀ, ਸਬ ਇੰਸਪੈਕਟਰ ਸੁਰਜੀਤ ਸਿੰਘ ਨੂੰ ਪੁਲਿਸ ਲਾਈਨ ਤੋਂ ਸੀਆਈਏ ਸਟਾਫ ਤਰਨਤਾਰਨ, ਕਾਂਸਟੇਬਲ ਜਗਪ੍ਰੀਤ ਸੰਘ ਨੂੰ ਥਾਣਾ ਸਿਟੀ ਤਰਨਤਾਰਨ ਤੋਂ ਚੌਂਕੀ ਟਾਊਨ, ਕਾਂਸਟੇਬਲ ਸੁਖਵੰਤ ਕੌਰ ਨੂੰ ਥਾਣਾ ਸਰਹਾਲੀ ਤੋਂ ਕੋਰਟ ਕੰਪਲੈਕਸ ਖਡੂਰ ਸਾਹਿਬ, ਏਐੱਸਆਈ ਹਰਮੀਕ ਸਿੰਘ ਨੂੰ ਪੁਲਿਸ ਲਾਈਨ ਤੋਂ ਸੀਆਈਏ ਸਟਾਫ ਤਰਨਤਾਰਨ, ਕਾਂਸਟੇਬਲ ਤੇਜਿੰਦਰਪਾਲ ਸਿੰਘ, ਏਐੱਸਆਈ ਲਖਬੀਰ ਸਿੰਘ ਨੂੰ ਪੁਲਿਸ ਲਾਈਨ ਤੋਂ ਸੀਆਈਏ ਸਟਾਫ, ਕਾਂਸਟੇਬਲ ਸਰਬਜੀਤ ਕੌਰ, ਕਿਰਨਪ੍ਰੀਤ ਕੌਰ ਨੂੰ ਪੁਲਿਸ ਲਾਈਨ ਤੋਂ ਥਾਣਾ ਸਰਾਏ ਅਮਾਨਤ ਖਾਂ, ਕਾਂਸਟੇਬਲ ਮਨਜੀਤ ਕੌਰ ਨੂੰ ਪੁਲਿਸ ਲਾਈਨ ਤੋਂ ਥਾਣਾ ਝਬਾਲ ਅਤੇ ਏਐੱਸਆਈ ਬਲਰਾਜ ਸਿੰਘ ਨੂੰ ਪੀਸੀਆਰ ਤਰਨਤਾਰਨ ਤੋਂ ਟੈਲੀਫੋਨ ਆਪ੍ਰੇਟਰ ਡੀਪੀਓ ਤਰਨਤਾਰਨ ਲਗਾਇਆ ਗਿਆ ਹੈ। ਏਐੱਸਆਈ ਸੁਖਵੰਤ ਸਿੰਘ, ਕਾਂਸਟੇਬਲ ਵਿਪਨਪ੍ਰੀਤ ਸਿੰਘ, ਏਐੱਸਆਈ ਸਰਵਨ ਸਿੰਘ, ਕਾਂਸਟੇਬਲ ਹਰਜਿੰਦਰ ਸਿੰਘ, ਪੀਐੱਚਸੀ ਹਰਪ੍ਰੀਤ ਸਿੰਘ, ਏਐੱਸਆਈ ਹਰਵੰਤ ਸਿੰਘ, ਏਐੱਸਆਈ ਸੁਖਬੀਰ ਕੌਰ ਅਤੇ ਏਐੱਸਆਈ ਸਤਨਾਮ ਸਿੰਘ ਨੂੰ ਥਾਣਾ ਗੋਇੰਦਵਾਲ ਸਾਹਿਬ ਵਿਖੇ ਤਬਦੀਲ ਕੀਤਾ ਗਿਆ ਹੈ।ਕਾਂਸਟੇਬਲ ਪਰਵੀਨ ਕੌਰ ਨੂੰ ਥਾਣਾ ਸਦਰ ਤਰਨਤਾਰਨ, ਏਐੱਸਅਈ ਸੁਰਜੀਤ ਸਿੰਘ ਨੂੰ ਥਾਣਾ ਵੈਰੋਂਵਾਲ, ਕਾਂਸਟੇਬਲ ਹਰਸਿਮਰਨਜੀਤ ਸਿੰਘ ਨੂੰ ਥਾਣਾ ਸਦਰ ਤਰਨਤਾਰਨ, ਪੀਐੱਚਸੀ ਹੀਰਾ ਸਿੰਘ ਨੂੰ ਥਾਣਾ ਵੈਰੋਂਵਾਲ, ਏਐੱਸਆਈ ਲਖਵਿੰਦਰ ਸਿੰਘ ਨੂੰ ਥਾਣਾ ਖੇਮਕਰਨ, ਏਐੱਸਆਈ ਗੁਰਲਾਲ ਸਿੰਘ ਨੂੰ ਪੁਲਿਸ ਲਾਈਨ, ਏਐੱਸਆਈ ਹੀਰਾ ਸਿੰਘ ਨੂੰ ਥਾਣਾ ਖੇਮਕਰਨ, ਏਐੱਸਆਈ ਬੀਰ ਸਿੰਘ ਨੂੰ ਥਾਣਾ ਸਰਹਾਲੀ ਅਤੇ ਕਾਂਸਟੇਬਲ ਹੁਰਸ਼ਾਨ ਸਿੰਘ ਨੂੰ ਐੱਸਪੀ ਡੀ ਤਰਨਤਾਰਨ ਦਾ ਗੰਨਮੈਨ ਤਾਇਨਾਤ ਕੀਤਾ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
