ਤਰਨ ਤਾਰਨ ਹਲਕੇ ‘ਚ ਜਿਮਨੀ ਚੋਣ ਨੂੰ ਲੈਕੇ ਪਿੰਡ ਪਿੰਡ ਬਣੇਗੀ ਸਿਆਸੀ ਹੱਬ ! ਘਰ ਘਰ ਛਾਅ ਜਾਣਗੇ ਸਿਆਸੀ ਪਾਰਟੀਆਂ ਦੇ ਆਗੂ ਤੇ ਵਰਕਰ

4878516
Total views : 5840971

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ‘ਗੰਡੀ ਵਿੰਡ’

ਵਿਧਾਨ ਸਭਾ ਹਲਕਾ ਤਰਨ ਤਾਰਨ ਦੀ 11 ਨਵੰਬਰ ਨੂੰ ਹੋ ਰਹੀ ਜਿਮਨੀ ਚੋਣ ਜਿੱਤਣ ਲਈ ਹਰ ਸਿਆਸੀ ਪਾਰਟੀ ਵਲੋ ਹਰ ਹਰਬਾ ਵਰਤੇ ਜਾਣ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਅਤੇ ਵੋਟਰਾਂ ਨੂੰ ਭਰਮਾਉਣ ਲਈ ਨਿੱਜੀ ਸਪੰਰਕ ਕੀਤੇ ਜਾ ਰਹੇ ਹਨ। ਨਿਰੋਲ ਪੰਥਕ ਮੰਨੇ ਜਾਂਦੇ ਇਸ ਹਲਕੇ ਵਿੱਚ ਸੁਖਬੀਰ ਸਿੰਘ ਬਾਦਲ ਵਲੋ ਜਿਸ ਵਿਉਤਬੰਦੀ ਨਾਲ ਸਭ ਤੋ ਪਹਿਲਾ ਆਪਣੇ ਉਮੀਦਵਾਰ ਦਾ ਨਾਮ ਐਲਾਨ ਕਰਕੇ ਖੁਦ ਨੁਕੜ ਮੀਟਿੰਗਾਂ ਕਰਨ ਤੋ ਇਲਾਵਾ ਹਰ ਛੋਟੇ ਵੱਡੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਸਪੰਰਕ ਸਾਧਿਆ ਉਸ ਨਾਲ ਹਾਛੀਏ ‘ਤੇ ਆਏ ਅਕਾਲੀ ਦਲ ‘ਚ ਜਾਨ ਪਈ ਹੈ।

ਜਿਸ ਸਬੰਧੀ ਪਤਾ ਲੱਗਾ ਹੈ ਕਿ ਅਕਾਲੀ ਦਲ ਨੇ ਬੀਤੇ ਕੱਲ ਆਪਣੇ ਵਰਕਰਾਂ ਉਪਰ ਪੁਲਿਸ ਵਲੋ ਦਰਜ ਕੇਸਾਂ ‘ਚ ਗ੍ਰਿਫਤਾਰੀ ਰੋਕ ਹੀ ਨਹੀ ਲਗਵਾਈ ਸਗੋ ਜਾਂਚ ਉਪਰੰਤ ਕੇਸ ਖਾਰਜ ਕਰਨ ਦਾ ਵਿਸ਼ਵਾਸ ਲਿਆ ਹੈ ਤੋ ਬਾਅਦ ਪਾਰਟੀ ਨੇ ਆਪਣੇ ਆਗੂਆਂ , ਸਾਬਕਾ ਵਜੀਰਾਂ, ਸਾਬਕਾ ਵਧਾਇਕਾਂ ਤੋ ਪਾਰਟੀ ਦੇ ਵੱਖ ਵੱਖ ਵਿੰਗਾਂ ਖਾਸ ਕਰ ਮਹਿਲਾ ਵਿੰਗ ਦੀ ਪਿੰਡ ਪਿੰਡ ਅਤੇ ਸ਼ਹਿਰਾ ਦੇ ਵਾਰਡਾਂ ਵਿੱਚ ਡਿਊਟੀਆਂ ਲਗਾਕੇ ਲੋਕਾਂ ਨੂੰ ਅਕਾਲੀ ਉਮੀਦਵਾਰ ਨੂੰ ਜਿਤਾਉਣ ਲਈ ਲਾਮਬੰਦ ਕਰਨ ਲਈ ਛਾਅ ਜਾਣ ਦੇ ਆਦੇਸ਼ ਦੇ ਦਿੱਤੇ ਗਏ ਹਨ।

ਇਸਤਰਾਂ ਹੀ ਆਪ ਦੇ ਵਜੀਰ , ਵਧਾਇਕ ਅਤੇ ਚੇਅਰਮੈਨਾਂ ਸਮੇਤ ਹੋਰ ਆਗੂਆਂ ਨੂੰ ਪਿੰਡ ਦੀ ਵੰਡ ਕਰਕੇ ਉਸ ਪਿੰਡ ਵਿੱਚੋ ਆਪ ਉਮੀਦਵਾਰ ਨੂੰ ਜਿਤਾਉਣ ਦੀ ਜੁਮੇਵਾਰੀ ਤੈਅ ਕਰ ਦਿੱਤੀ ਹੈ। ਜਾਣਕਾਰੀ ਮਿਲੀ ਹੈ ਕਿ ਹਾਕਮ ਧਿਰ ਆਪ ਨੇ ਇਕ ਅਜਿਹਾ ਬ੍ਰਿਗੇਡ ਤਿਆਰ ਕੀਤਾ ਹੈ ਜੋ ਲੋਕਾਂ ਦੀ ਮੁਸ਼ਕਿਲਾਂ ਸੁਣਕੇ ਸਰਕਾਰ ਤੋ ਹੱਲ ਕਰਵਾਕੇ ਦੇਣ ਦਾ ਭਰੋਸਾ ਦੇਵੇਗਾ ਹੋਰ ਤਾਂ ਹੋਰ ਹਲਕੇ ਦੇ ਲੋਕ ਆਪਣੇ ਰਿਸ਼ਤੇਦਾਰਾਂ ਦੇ ਕੰਮ ਘਰ ਬੈੈਠਕੇ ਕਰਵਾ ਸਕਣ ਦਾ ਲਾਭ ਲੈਣਗੇ। ਭਾਂਵੇ ਚੋਣ ਜਾਬਤਾ ਹੋਣ ਕਰਕੇ ਸ਼ਰੇੇਆਮ ਕੋਈ ਸਰਕਾਰੀ ਕੰਮ ਤਾਂ ਨਹੀ ਹੋਵੇਗਾ ਪਰ ਵੋਟਾਂ ਹਾਸਲ ਕਰਨ ਲਈ ਕਿਸੇ ਨਾ ਕਿਸੇ ਤਰੀਕੇ ਹਰੇ ਪੈਨ ਦੀ ਘੁੱਗੀ ਪਿਛਲੀਆ ਤਰੀਕਾਂ ‘ਚ ਵਜੇਗੀ। ਹਰ ਤੀਜੇ ਦਿਨ ਮੁੱਖ ਮੰਤਰੀ ਦਾ ਗੇੜਾ . ਪੰਜਾਬ ਮਾਮਲਿਆ ਦੇ ਇੰਚਾਰਜ ਮੁਨੀਸ਼ ਸੁਸੋਦੀਆ ਦਾ 9 ਨਵੰਬਰ ਤੱਕ ਤਰਨ ਤਾਰਨ ਡੇਰਾ ਆਪ ਉਮੀਦਵਾਰ ਲਈ ਸੋਨੇ ‘ਤੇ ਸੁਹਾਗੇ ਵਾਲਾ ਕੰਮ ਕਰੇਗਾ।
ਇਸ ਤਰਾਂ ਕਾਫੀ ਪਛੜ ਕੇ ਕਾਂਗਰਸ ਵਲੋ ਐਲਾਨੇ ਉਮੀਦਵਾਰ ਦੀ ਚੋਣ ਮੁਹਿੰਮ ਪ੍ਰਚੰਡ ਕਰਨ ਲਈ ਜਿਥੇ ਸੂਬਾ ਪ੍ਰਧਾਨ ਰਾਜਾ ਵੜਿੰਗ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਲੀਡਰਸ਼ਿਪ ਵਲੋ ਹਲਕੇ ਅੰਦਰ ਗੇੜੀ ਤੇ ਗੇੜੀ ਲਗਾਈ ਜਾ ਰਹੀ ਹੈ ਉਸ ਨੇ ਵੀ ਕਾਂਗਰਸ ਦੀ ਚੋਣ ਮੁਹਿੰਮ ਨੂੰ ਰੰਗੀਨ ਕਰ ਦਿੱਤਾ ਹੈ। ਪਾਰਟੀ ਨੇ ਪੰਜਾਬ ਵਿਚਲੇ ਆਪਣੇ ਛੋਟੇ ਵੱਡੇ ਪੱਧਰ ਦੇ ਆਗੂਆ ਨੂੰ ਆਦੇਸ਼ ਛੱਡ ਦਿੱਤੇ ਹਨ ਕਿ ਹਲਕੇ ਅੰਦਰ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਡੱਟ ਜਾਣ ਜਿਸ ਲਈ ਸਾਬਕਾ ਮੰਤਰੀਆਂ ਤੇ ਵਧਾਇਕਾਂ ਤੋ ਇਲਾਵਾ ਚੇਅਰਮੈਨਾ ਦੀ ਡਿਊਟੀਆ ਲਗਾਕੇ ਉਨਾਂ ਨੂੰ ਪਿੰਡਾਂ ਦੀ ਵੰਡ ਕਰ ਦਿੱਤੀ ਗਈ ਹੈ।


ਜਿਥੋ ਤੱਕ ਭਾਜਪਾ ਦੀ ਗੱਲ ਕੀਤੀ ਜਾਏ ਤਾਂ ਪਾਰਟੀ ਨੇ 40 ਅਜਿਹੇ ਆਗੂਆਂ ਨੂੰ ਸਟਾਰ ਪ੍ਰਚਾਰਕ ਲਗਾਇਆ ਹੈ, ਜਿੰਨਾ ਦੀ ਕੇਦਰ ਤੇ ਪੰਜਾਬ ‘ਚ ਕਾਫੀ ਪਾਹੁੰਚ ਹੈ, ਜਦੋਕਿ ਰ ਸਟਾਰ ਪ੍ਰਚਾਰਕ ਹੋਰ ਆਗੂਆਂ ਦੀ ਮਦਦ ਨਾਲ ਸਿਆਸੀ ਰੰਗ ਤਮਾਸ਼ੇ ਵਿੱਚ ਆਪਣਾ ਛੋਅ ਪੇਸ਼ ਕਰੇਗਾ।
ਜਿਥੋ ਤੱਕ ਕਈ ਪੰਥਕ ਧਿਰਾ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਦੀ ਗੱਲ ਕੀਤੀ ਜਾਏ ਵਾਰਿਸ ਪੰਜਾਬ ਦੀ ਜਥੇਬੰਦੀ ਤੋ ਇਲਾਵਾ ਉਨਾਂ ਦੀ ਹਮਾਇਤ ਤੇ ਆਈਆਂ ਸਿੱਖ , ਨਹਿੰਗ ਜਥੇਬੰਦੀਆ ਵਲੋ ਖਾਲਸੀਏ ਤਰੀਕੇ ਨਾਲ ਲੋਕਾਂ ਨੂੰ ਭਾਈ ਮਨਦੀਪ ਸਿੰੰਘ ਨੂੰ ਜਿਤਾਉਣ ਦੀ ਆਪੀਲ ਕਰਨਗੀਆ ਜਦੋਕਿ ਪਤਾ ਲੱਗਾ ਕਿ ਭਾਈ ਮਨਦੀਪ ਸਿੰਘ ਦੇ ਭਰਾ ਸੰਦੀਪ ਸਿੰਘ ਵਲੋ ਜੇਲ ‘ਚ ਸੋਧੇ ਗਏ ਸਾਬਕਾ ਪੁਲਿਸ ਇੰਸਪੈਕਟਰ ਸੂਬਾ ਸਿੰਘ ਦੇ ਹੱਥੋ ਸਤਾਏ ਲੋਕ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਪਿੰਡ ਪਿੰਡ -ਘਰ , ਘਰ ਜਾ ਕੇ ਚੋਣ ਮੁਹਿੰਮ ਚਲਾਉਣਗੇ। ਜਿਸ ਕਰਕੇ ਆਉਣ ਵਾਲੇ ਦਿਨ ਤਰਨ ਤਾਰਨ ਦੇ ਲੋਕਾਂ ਲਈ ਕਾਫੀ ਰੰਗੀਨ ਹੋਣਗੇ , ਲੋਕਾ ਦੇ ਘਰਾਂ ‘ਚ ਪ੍ਰਾਹੁਣਾਚਰੀ ਨਹੀ ਹੋਵੇਗੀ ਸਗੋ ਜੋੜ ਤੋੜ ਦੀ ਰੱਜ ਕੇ ਰਾਜਨੀਤੀ ਚੱਲੇਗੀ।ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News