





Total views : 5840546







Total views : 5840546ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬਿਊਰੋ ਚੀਫ
ਪੰਥਕ ਪੈਂਠ ਵਾਲਾ ਹਲਕਾ ਮੰਨੇ ਜਾਂਦੇ ਤਰਨ ਤਾਰਨ ’ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਅਕਾਲੀ ਦਲ (ਪੁਨਰ ਸੁਰਜੀਤੀ ) ਦੇ ਸਹਿਯੋਗ ਨਾਲ ਚੋਣ ਮੈਦਾਨ ‘ਚ ਖੜੇ ਹੋਏ ਭਾਈ ਮਨਦੀਪ ਸਿੰਘ ਵਲੋ ਦਿੱਤੀ ਗੰਭੀਰ ਚੁਣੌਤੀ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਧਿਰਾਂ ਦੀ ਖੇਡ ਖਰਾਬ ਕਰ ਸਕਦੀ ਹੈ, ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਦੀ ਹਮਾਇਤ ਕਰਨ ਵਾਲੇ ਵੋਟਰਾਂ ਵਿੱਚ ਭੰਬਲਭੂਸਾ ਪੈਦਾ ਕਰਨ ਦੇ ਇਰਾਦੇ ਨਾਲ ਵਿਰੋਧੀਆਂ ਨੇ ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਉਸ ਦੇ ਸਿਰਨਾਮੀਏ ਮਨਦੀਪ ਸਿੰਘ ਨਾਮ ਦੇ ਅਜ਼ਾਦ ਉਮੀਦਵਾਰ ਵਜੋਂ ਖਲੋਣ ਨੇ ਮੈਦਾਨ ’ਚ ਨਿੱਤਰੇ ਵੱਡੇ ਵੱਡੇ ਵੱਡੇ ਲੀਡਰਾਂ ਦੇ ਕੈਂਪ ਵਿਚਲੀ ਘਬਰਾਹਟ ਖ਼ੁਦ ਹੀ ਬੇਪਰਦ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਉਮੀਦਵਾਰ ਮਨਦੀਪ ਸਿੰਘ ਖਾਲਸਾ ਹਿੰਦੂ ਆਗੂ ਸੁਧੀਰ ਸੂਰੀ ਨੂੰ ਕਤਲ ਕਰਨ ਦੇ ਦੋਸ਼ਾਂ ਤਹਿਤ ਜੇਲ੍ਹ ਵਿੱਚ ਬੰਦ ਸੰਦੀਪ ਸਿੰਘ ਸਨੀ ਦਾ ਭਰਾ ਹੈ ।
ਉਸ ਦੇ ਮੁਕਾਬਲੇ ’ਚ ਤਰਨਤਾਰਨ ਨਿਵਾਸੀ ਮਨਦੀਪ ਸਿੰਘ ਨੇ ਕੁੱਝ ਦਿਨ ਪਹਿਲਾਂ ਆਪਣੇ ਨਾਮਜਦਗੀ ਕਾਗਜ਼ ਦਾਖਲ ਕੀਤੇ ਸਨ ਜਿੰਨ੍ਹਾਂ ਨੂੰ ਜਾਂਚ ਤੋਂ ਬਾਅਦ ਪ੍ਰਵਾਨ ਵੀ ਕਰ ਲਿਆ ਗਿਆ ਹੈ।
ਦਿਲਚਸਪ ਇਹ ਵੀ ਹੈ ਕਿ ਜਿਮਨੀ ਚੋਣ ਦੌਰਾਨ ਕਿਸੇ ਵੀ ਰਿਵਾਇਤੀ ਸਿਆਸੀ ਪਾਰਟੀ ਖਿਲਾਫ ਕੋਈ ਸਿਰਨਾਵੀਆਂ ਨਹੀ ਉੱਤਰਿਆ ਬਲਕਿ ਇੱਕੱਲੀਆਂ ਪੰਥਕ ਧਿਰਾਂ ਦੇ ਉਮੀਦਵਾਰ ਵਿਰੁੱਧ ਹੀ ਇਹ ਪੈਂਤੜਾ ਸਾਹਮਣੇ ਆਇਆ ਹੈ। ਸਿਆਸੀ ਮਾਹਿਰਾਂ ਵੱਲੋਂ ਵੀ ਇਸ ਨੂੰ ਵੋਟਾਂ ਤੋੜਨ ਖਾਤਰ ਠਿੱਬੀ ਲਾਉਣ ਦੇ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਮਨਦੀਪ ਸਿੰਘ ਦੇ ਮੈਦਾਨ ’ਚ ਆਉਣ ਨਾਲ ਵਾਰਿਸ ਪੰਜਾਬ ਦੇ ਨਾਲ ਸਬੰਧਤ ਉਮੀਦਵਾਰ ਨੂੰ ਕਿੰਨਾਂ ਫਰਕ ਪੈਂਦਾ ਹੈ ਇਹ ਤਾਂ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਹ ਵੀ ਹਕੀਕਤ ਹੈ ਕਿ ਸਿਆਸੀ ਧਿਰਾਂ ਜਿੱਤਣ ਦੇ ਜਿੰਨੇ ਮਰਜੀ ਦਾਅਵੇ ਕਰੀ ਜਾਣ ਪਰ ਇਹ ਵੀ ਇੱਕ ਹਕੀਕਤ ਹੈ ਕਿ ਅੰਦਰੋ ਅੰਦਰੀ ਧੁੜਕੂ ਸਭ ਨੂੰ ਲੱਗਿਆ ਹੋਇਆ ਹੈ।
ਤਰਨ ਤਾਰਨ ਹਲਕੇ ’ਚ ਨਿੱਤਰਿਆ ਹਮਨਾਮ ਉਮੀਦਵਾਰ ਮਨਦੀਪ ਸਿੰਘ ਚੋਣ ਮੈਦਾਨ ’ਚ ਸਿਆਸੀ ਰੰਗ ਤਮਾਸ਼ੇ ਦੇਖਣ ਲਈ ਆਇਆ ਹੈ ਜਾਂ ਫਿਰ ਉੁਸ ਨੂੰ ਕਿਸੇ ਜਾਂ ਫਿਰ ਕਿਸ ਵਿਰੋਧੀ ਦਾ ਥਾਪੜਾ ਹੈ ਇਸ ਬਾਰੇ ਤਾਂ ਸਪਸ਼ਟ ਨਹੀਂ ਹੋ ਸਕਿਆ ਪਰ ਉਸਦੇ ਚੋਣ ਮੈਦਾਨ ’ਚ ਨਿੱਤਰਨ ਕਾਰਨ ਨਵੇਂ ਚਰਚੇ ਛਿੜ ਗਏ ਹਨ। ਦਰਅਸਲ ਇਸ ਚੁੰਝ ਚਰਚਾ ਦਾ ਅਹਿਮ ਕਾਰਨ ਸਾਲ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਤਰਨ ਤਾਰਨ ਜਿਲ੍ਹੇ ਨਾਲ ਸਬੰਧਤ 9 ਵਿਧਾਨ ਸਭਾ ਹਲਕਿਆਂ ਵਾਲੇ ਖਡੂਰ ਸਾਹਿਬ ਹਲਕੇ ਤੋਂ ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਕਰੀਬ ਦੋ ਲੱਖ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕਰਨਾ ਸੀ। ਇਸ ਜਿੱਤ ਵਿੱਚ ਹਲਕਾ ਤਰਨ ਤਾਰਨ ਦੀਆਂ 24 ਹਜ਼ਾਰ ਤੋਂ ਵੱਧ ਵੋਟਾਂ ਸ਼ਾਮਲ ਸਨ। ਸਾਲ 2022 ਦੌਰਾਨ ਬੇਸ਼ੱਕ ਆਮ ਆਦਮੀ ਪਾਰਟੀ ਜਿੱਤੀ ਸੀ ਪਰ ਤਰਨ ਤਾਰਨ ਜਿਲ੍ਹੇ ਅਧੀਨ ਆਉਂਦਾ ਇਲਾਕਾ ਸਿੱਖ ਫਸਲਫੇ ਤੇ ਪਹਿਰਾ ਦੇਣ ਵਾਲਾ ਮੰਨਿਆ ਜਾਂਦਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

