ਭਾਈ ਮਨਦੀਪ ਸਿੰਘ ਦੇ ਹੱਕ ‘ਚ ਚੋਣ ਮੀਟਿੰਗਾਂ ! ਤਰਨਤਾਰਨ ਦੀ ਜ਼ਿਮਨੀ ਚੋਣ ਸੂਬੇ ਦੇ ਭਵਿੱਖ ਦੀ ਰਾਜਨੀਤੀ ਤਹਿ ਕਰੇਗੀ: ਪ੍ਰੋ ਚੰਦੂਮਾਜਰਾ

4878520
Total views : 5840978

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ /ਜਸਬੀਰ ਸਿੰਘ ਲੱਡੂ 

ਅੱਜ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਦੌਰਾਨ ਪਿੰਡ ਐਮਾਂ, ਜਗਤਪੁਰਾ, ਭੁੱਸੇ, ਗੰਡੀਵਿੰਡ, ਸੋਹਲ, ਚੱਕ ਸਿਕੰਦਰ, ਮੀਰਪੁਰ, ਪਲਾਸੌਰ ਆਦਿ ਵਿਖੇ ਉਮੀਦਵਾਰ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਕਿਹਾ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਸੂਬੇ ਦੇ ਭਵਿੱਖ ਦਾ ਰਣਨੀਤੀ ਤਹਿ ਕਰੇਗੀ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ਹਾਸਲ ਕਰਨ ਤੋਂ ਬਾਅਦ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਵਧੀਕੀਆਂ ਦਾ ਨਤੀਜਾ ਤਰਨਤਾਰਨ ਚੋਣਾਂ ਵਿੱਚ ਸਾਫ਼ ਨਜ਼ਰ ਆਏਗਾ।

ਤਰਨਤਾਰਨ ਦੀ ਜ਼ਿਮਨੀ ਚੋਣ ਆਪ ਦੀ ਹਾਰ ਦੇ ਸੰਕੇਤ ਕੀਤੇ ਕੰਮਾਂ ਦੀ ਨਤੀਜਾ

ਪ੍ਰੋ ਚੰਦੂਮਾਜਰਾ ਨੇ ਆਖਿਆ ਮਝਾ ਹਮੇਸ਼ਾ ਹੀ ਜਬਰ ਜ਼ੁਲਮ ਦੇ ਖ਼ਿਲਾਫ਼ ਉੱਠਣ, ਖੜਨ ਤੇ ਲੜਨ ਵਾਲਾ ਖੇਤਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਦੌਰਾਨ ਸੂਬੇ ਦੀ ਨੌਜਵਾਨੀ ਉੱਤੇ ਹੋ ਰਹੇ ਤਸ਼ੱਦਦ, ਨਸ਼ਿਆਂ ਦੇ ਵਗਦੇ ਦਰਿਆ ਅਤੇ ਬੇਰੁਜ਼ਗਾਰੀ ਦੀ ਮਾਰ ਨੇ ਸੂਬੇ ਦੇ ਲੋਕਾਂ ਨੂੰ ਚਿੰਤਤ ਕੀਤਾ ਹੋਇਆ ਹੈ। ਉਨ੍ਹਾਂ ਆਖਿਆ ਕਿ ਸਮੇਂ ਦੀ ਹਕੂਮਤ ਨੂੰ ਠੱਲ੍ਹਣ ਅਤੇ ਪੰਜਾਬ ਦੇ ਭਵਿੱਖ ਦੀ ਨਵੀਂ-ਨਰੋਈ ਸ਼ੁਰੂਆਤ ਲਈ ਮਾਝੇ ਦੀ ਜ਼ਮੀਨ ਤੇ ਲੜੀ ਜਾ ਰਹੀ ਤਰਨਤਾਰਨ ਜ਼ਿਮਨੀ ਚੋਣ ਪੰਜਾਬ ਦੇ ਲੋਕਾਂ ਵਿੱਚ ਨਵਾਂ ਉਤਸ਼ਾਹ ਭਰੇਗੀ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਭਾਵੇਂ ਇਸ ਚੋਣ ਦੇ ਜਿੱਤਣ ਹਾਰਨ ਨਾਲ ਸਰਕਾਰ ਬਣਨ ਜਾਂ ਡਿੱਗਣ ਵਿੱਚ ਕੋਈ ਫ਼ਰਕ ਨਹੀਂ ਪਵੇਗਾ, ਪ੍ਰੰਤੂ ਜ਼ਿਮਨੀ ਚੋਣ ਵਿੱਚ ਸੱਤਾਧਾਰੀਆਂ ਦੀ ਹਾਰ ਉਨ੍ਹਾਂ ਦੁਆਰਾ ਪਿਛਲੇ ਸਾਲਾਂ ਦੌਰਾਨ ਕੀਤੇ ਗ਼ਲਤ ਕੰਮਾਂ ਅਤੇ ਧੱਕੇਸ਼ਾਹੀਆਂ ਉੱਤੇ ਮਝੈਲਾਂ ਵੱਲੋਂ ਲਗਾਈ ਮੋਹਰ ਹੋਵੇਗੀ।ਇਸ ਮੌਕੇ ਸੁੱਚਾ ਸਿੰਘ ਛੋਟੇਪੁਰ ਗੁਰਪ੍ਰਤਾਪ ਸਿੰਘ ਵਡਾਲਾ ਭਾਈ ਮਨਜੀਤ ਸਿੰਘ ਸਤਪਾਲ ਸਿੰਘ ਬਡਾਲੀ ਜਗਜੀਤ ਸਿੰਘ ਕੋਹਲੀ ਰਣਧੀਰ ਸਿੰਘ ਰੱਖੜਾ ਜਸਬੀਰ ਸਿੰਘ ਘੁਮਣ ਹਰਜੀਤ ਸਿੰਘ ਪੁਰੇਵਾਲ ਗੁਰਵਿੰਦਰ ਸਿੰਘ ਪ੍ਰਧਾਨ ਸੁਰਿੰਦਰ ਸਿੰਘ ਸਾਧੂ ਪਾਲ ਸਿੰਘ ਜਸਮੀਤ ਸਿੰਘ ਭੁਪਿੰਦਰ ਸਿੰਘ ਗੁਰਪ੍ਰਤਾਪ ਬੜੀ ਕਵਲਦੀਪ ਬੜੀ ਜੈ ਸਿੰਘ ਬਾੜਾ ਅਰਵਿੰਦਰ ਸਿੰਘ ਸਾਹਪੁਰ ਦਲਜੀਤ ਗਿੱਲ ਲਾਡੀ ਪਹਾੜੀਪੁਰ ਮਨਦੀਪ ਸਿੰਘ ਤਰਖਾਣਮਾਜਰਾ ਆਦਿ ਵੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News