





Total views : 5839899







Total views : 5839899ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ , ਦਇਆ ਸਿੰਘ
ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਚੋਣ ਜਿੱਤਣ ਲਈ ਜਿਥੇ ਸਾਰੀਆ ਪਾਰਟੀਆ ਅੱਡੀ ਚੋਟੀ ਦਾ ਜੋਰ ਲਗਾ ਰਹੀਆ ਹਨ ਤੇ ਜੋੜ ਤੋੜ ਦੀ ਰਾਜਨੀਤੀ ਚੱਲ ਰਹੀ ਹੈ। ਉਸੇ ਸੰਦਰਭ ‘ਚ ਪਹਿਲਾ ਤੋ ਹਲਕੇ ‘ਚ ਪਛੜ ਕੇ ਚੱਲੀ ਕਾਂਗਰਸ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇ ਵੱਡਾ ਝਟਕਾ ਲੱਗਾ ਜਦ ਸਰਹੱਦੀ ਹਲਕੇ ‘ਚ ਕਾਂਗਰਸ ਦਾ ਥੰਮ ਮੰਨੇ ਜਾਂਦੇ ਬਲਾਕ ਸੰਮਤੀ ਗੰਡੀ ਵਿੰਡ ਦੇ ਚੇਅਰਮੈਨ ਤੇ ਇਸ ਹਲਕੇ ਤੋ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਚੇਅਰਮੈਨ ਅਤੇ ਪੀ.ਪੀ.ਸੀ.ਸੀ. ਕੋਆਰਡੀਨੇਟਰ ਰਣਜੀਤ ਸਿੰਘ ਰਾਣਾ ਗੰਡੀ ਵਿੰਡ ਅਤੇ ਆਪਣੇ ਫਰਜੰਦ ਅਤੇ ਬਲਾਕ ਕਾਂਗਰਸ ਗੰਡੀ ਵਿੰਡ ਦੇ ਪ੍ਰਧਾਨ ਅਤੇ ਬੁਲਾਰਾ ਐਡਵੋਕੇਟ ਜਗਮੀਤ ਸਿੰਘ ਢਿਲੋ ਤੇ ਹੋਰ ਸਾਥੀਆਂ ਨਾਲ ਕਾਂਗਰਸ ਨੂੰ ਹਮੇਸ਼ਾ ਲਈ ਅਲਵਿਦਾ ਕਹਿਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ।
ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ ਨੱਡਾ ਤੇ ਜਨਰਲ ਸਕੱਤਰ ਤਰੁਣ ਚੁੱਘ ਨੇ ਦਿੱਲੀ ‘ਚ ਕਰਾਈ ਸ਼ਮੂਲੀਅਤ
ਜਿੰਨਾ ਦੀ ਸਮੂਲੀਅਤ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ.ਪੀ ਨੱਡਾ ਅਤੇ ਜਨਰਲ ਸਕੱਤਰ ਸ੍ਰੀ ਤਰੁਣ ਚੁੱਘ ਨੇ ਦਿੱਲੀ ਵਿੱਚ ਕਰਵਾਂਉਦਿਆ ਕਿਹਾ ਕਿ ਇੰਨਾ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਨਾਲ ਤਰਨ ਤਾਰਨ ਹਲਕੇ ‘ਚ ਭਾਜਪਾ ਹੋਰ ਮਜਬੂਤ ਹੋਈ ਹੈ ਅਤੇ ਉਨਾਂ ਨੂੰ ਜਲਦੀ ਹੀ ਪਾਰਟੀ ‘ਚ ਵੱਡਾ ਸਨਮਾਨ ਦੇ ਨਵਾਜਿਆ ਜਾਏਗਾ।
ਚਾਪਲੂਸਾ ਤੇ ਪੈਸੇ ਵਾਲਿਆ ਦੀ ਪਾਰਟੀ ਬਣ ਕੇ ਰਹਿ ਗਈ ਹੈ ਕਾਂਗਰਸ
ਕਾਂਗਰਸ ਨੂੰ ਅਲਵਿੱਦਾ ਕਹਿ ਕੇ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਰਣਜੀਤ ਸਿੰਘ ਗੰਡੀ ਵਿੰਡ ਨੇ ਕਿਹਾ ਕਿ ਕਾਂਗਰਸ ਇਸ ਸਮੇ ਚਾਪਲੂਸ਼ਾ ਤੇ ਸਰਮਾਏਦਾਰਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ, ਅਤੇ ਟਕਸਾਲੀ ਕਾਂਗਰਸੀ ਵਰਕਰਾਂ ਨੂੰ ਅੱਖੌ ਪਰੋਖੇ ਕੀਤਾ ਜਾ ਰਿਹਾ ਹੈ, ਉਨਾਂ ਨੇ ਦਾਅਵਾ ਕੀਤਾ ਕਿ ਜਲਦੀ ਇਕ ਵੱਡਾ ਇਕੱਠ ਕਰਕੇ ਸੈਕੜੇ ਨਹੀ ਸਗੋ ਹਜਾਰਾਂ ਕਾਂਗਰਸੀ ਵਰਕਰਾਂ ਦੀ ਭਾਜਪਾ ‘ਚ ਸਮੂਲੀਅਤ ਕਰਵਾਕੇ ਹਲਕੇ ‘ਚ ਭਾਜਪਾ ਦੀ ਚੋਣ ਮੁਹਿੰਮ ਪ੍ਰਚੰਡ ਕੀਤੀ ਜਾਏਗੀ, ਜਿਸ ਲਈ ਭਾਜਪਾ ਦੇ ਕੌਮੀ ਨੇਤਾ ਸ਼ਿਕਰਤ ਕਰਨਗੇ
ਬਾਸਰਕੇ, ਸੰਧੂ ਤੇ ਬੱਤਰਾ ਵਲੋ ਭਰਵਾਂ ਸਵਾਗਤ
ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਕਾਂਗਰਸੀ ਪਿਉ -ਪੁੱਤਰ ਨੇਤਾਵਾਂ ਰਣਜੀਤ ਸਿੰਘ ਗੰਡੀ ਵਿੰਡ ਤੇ ਐਡਵੋਕੇਟ ਜਗਮੀਤ ਸਿੰਘ ਢਿਲੋ ਦਾ ਭਾਜਪਾ ‘ਚ ਸ਼ਾਮਿਲ ਹੋਣ ਦਾ ਸੀਨੀਅਰ ਭਾਜਪਾ ਨੇਤਾ ਇੰਦਰਜੀਤ ਸਿੰਘ ਬਾਸਰਕੇ, ਜਿਲਾ ਅੰਮ੍ਰਿਤਸਰ ਦੇ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਤੇ ਪ੍ਰਮਜੀਤ ਸਿੰਘ ਬੱਤਰਾ ਨੇ ਭਰਵਾਂ ਸਵਾਗਤ ਕਰਦਿਆ ਕਿਹਾ ਕਿ ਇਹ 2027 ਵਿੱਚ ਪੰਜਾਬ ‘ਚ ਭਾਜਪਾ ਦੀ ਸਰਕਾਰ ਬਨਾਉਣ ਦੇ ਸ਼ੁਭ ਸੰਕੇਤ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
