





Total views : 5839914







Total views : 5839914ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ
ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਤੇ ਜਵਾਈ ਅੰਮ੍ਰਿਤਪਾਲ ਸਿੰਘ ਸਮੇਤ ਪਿੰਡ ਗੱਗੋਬੁਆ ਦੇ ਸਰਪੰਚ ਪਰਮਜੀਤ ਸਿੰਘ ਪੰਮਾ, ਪੂਰਨ ਸਿੰਘ ਝਬਾਲ, ਅਜਮੇਰ ਸਿੰਘ ਕਾਕਾ ਛਾਪਾ ਤੇ ਸੋਨੂੰ ਦੋਦੇ ਤੋਂ ਇਲਾਵਾ 20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸ਼ੁੱਕਰਵਾਰ ਰਾਤ ਥਾਣਾ ਸਿਟੀ ਤਰਨਤਾਰਨ ਵਿਖੇ ਚੋਣ ਜ਼ਾਬਤੇ ਦੀ ਉਲੰਘਣ ਦਾ ਕੇਸ ਦਰਜ ਕੀਤਾ ਗਿਆ ਹੈ।ਇਹ ਸਾਰੀ ਕਾਰਵਾਈ ਜਿਲਾ ਪ੍ਰੀਸ਼ਦ ਮੈਬਰ ਤੇ ਸਰਪੰਚ ਮੁਨੀਸ਼ ਕੁਮਾਰ ਮੋਨੂੰ ਚੀਮਾਂ ਵਲੋ ਜਿਲਾ ਚੋਣ ਅਧਿਕਾਰੀ ਨੂੰ ਕੀਤੀ ਸ਼ਕਾਇਤ ਦੇ ਅਧਾਰਿਤ ਕੀਤੀ ਗਈ ਹੈ।
ਹਲਕੇ ‘ਚ ਅਕਾਲੀ ਦਲ ਦੀ ਚੜ੍ਹਤ ਵੇਖਕੇ ਬੁਖਲਾਈ ਸਰਕਾਰ -ਬਾਦਲ
ਜਿਸ ਨੂੰ ਲੈਕੇ ਅਕਾਲੀ ਦਲ ਵਲੋ ਝਬਾਲ ਚੌਕ ਵਿੱਚ ਰੋਸ ਧਰਨਾ ਲਗਾਇਆ ਜਿਥੇ ਪੁੱਜੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹੇ ਝੂਠੇ ਕੇਸ ਦਰਜ ਅਕਾਲੀ ਦਲ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਉਨਾਂ ਨੇ ਐਸ.ਐਸ.ਪੀ ਤਰਨ ਤਾਰਨ ਨੂੰ ਆੜੇ ਹੱਥੀ ਲੈਦਿਆਂ ਕਿਹਾ ਧੀਆਂ ਭੈਣਾਂ ‘ਤੇ ਨਜਾਇਜ ਪਰਚੇ ਕਰਕੇ ਆਪ ਵਾਲਿਆ ਦਾ ਹੱਥ ਠੋਕਾ ਨਾ ਬਨਣ ਉਨਾਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਆਪਣੇ ਵਤੀਰੇ ‘ਚ ਸੁਧਾਰ ਨਾ ਕੀਤਾ ਤਾਂ ਸਮੁੱਚਾ ਅਕਾਲੀ ਦਲ ਇਥੇ ਪੱਕੇ ਰੂਪ ‘ਚ ਡੇਰਾ ਲਗਾ ਲਵੇਗਾ।ਉਨਾਂ ਨੇ ਜਿਲੇ ‘ਚ ਲੱਗੇ ਸਾਰੇ ਪਐਸ਼.ਐਚ.ਓਜ ਦੀਆ ਨਿਯੁਕਤੀਆਂ ਤੇ ਤੰਜ ਕੱਸੇ। ਇਸ ਸਮੇ ਹਲਕਾ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੇ ਕਿਹਾ ਕਿ ਉਹ ਆਪਣੇ ਵਰਕਰਾਂ ਨਾਲ ਚਟਾਨ ਵਾਂਗ ਖੜੇ ਹਨ ਤੇ ਖੜੇ ਰਹਿਣਗੇ।
ਐਸ.ਐਸ.ਪੀ ਵਲੋ ਦਰਜ ਪਰਚਿਆ ਦੀ ਜਾਂਚ ਤੇ ਗ੍ਰਿਫਤਾਰੀ ਨਾ ਕਰਨ ਦਾ ਲਿਖਤੀ ਭਰੋਸਾ ਦੇਣ ਉਪਰੰਤ ਚੁੱਕਿਆ ਗਿਆ ਧਰਨਾ

ਅਕਾਲੀ ਵਰਕਰਾਂ ‘ਚ ਵਿਚਲੇ ਰੋਹ ਨੂੰ ਵੇਖਦਿਆ ਸ਼ਾਮ ਨੂੰ ਐਸ.ਐਸ.ਪੀ ਤਰਨ ਤਾਰਨ ਡਾ ਰਵਜੋਤ ਕੌਰ ਗਰੇਵਾਲ ਨੇ ਇਕ ਉਪ ਪੁਲਿਸ ਕਪਤਾਨ ਰਾਹੀ ਲਿਖਤੀ ਰੂਪ ‘ਚ ਭੇਜੇ ਸੁਨੇਹੇ ‘ਚ ਕਿ ਦਰਜ ਪਰਚਿਆ ਦੀ ਜਾਂਚ ਕੀਤੀ ਜਾਏਗੀ ਅਤੇ ਕਿਸੇ ਨੂੰ ਵੀ ਗ੍ਰਿਫਤਾਰ ਨਹੀ ਕੀਤਾ ਜਾਏਗਾ। ਜਿਸ ਉਪਰੰਤ ਧਰਨਾ ਖਤਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਹਲਕੇ ਤੋਂ ਅਕਾਲੀ ਦਲ ਦੀ ਜਿੱਤ ਹੁੰਦੀ ਦੇਖ ਕੇ ‘ਆਪ’ ਸਰਕਾਰ ਘਬਰਾ ਗਈ ਹੈ, ਇਸੇ ਕਾਰਨ ਕੋਝੀਆਂ ਹਰਕਤਾਂ ‘ਤੇ ਉਤਰ ਆਈ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ