





Total views : 5915069







Total views : 5915069ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜਿਮਨੀ ਚੋਣ ਕਰਾਉਣ ਸਬੰਧੀ ਚੋਣ ਕਮਿਸ਼ਨ ਨੇ ਜਿਥੇ ਪੂਰੀ ਤਿਆਰੀ ਕਰ ਲਈ ਗਈ ਤੇ ਚੋਣ ਕਰਾਉਣ ਲਈ ਤਾਰੀਖ ਦਾ ਐਲਾਨ ਵੀ ਕਿਸੇ ਸਮੇ ਸੰਭਵ ਹੈ, ਕਿਉਕਿ ਭਾਰਤੀ ਚੋਣ ਕਮਿਸ਼ਨ ਵਲੋ ਵੀ ਇਥੇ ਆਪਣਾ ਅਬਜਵਰ ਨਿਯੁਕਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਬੀ.ਐਨ.ਈ ਨੂੰ ਮਿਲੀ ਪੁਖਤਾ ਜਾਣਕਾਰੀ ਅਨੁਸਾਰ ਦੂਜੀਆ ਪਾਰਟੀਆਂ ਦੇ ਮੁਕਾਬਲੇ ਪਛੜ ਚੁੱਕੀ ਕਾਂਗਰਸ ਵਲੋ ਵੀ ਚੋਣ ਮੈਦਾਨ ਵਿੱਚ ਆਪਣਾ ਉਮੀਦਵਾਰ ਉਤਾਰਨ ਲਈ ਕਿਸੇ ਸਮੇ ਵੀ ਆਪਣੇ ਉਮੀਦਵਾਰ ਦੇ ਨਾਮ ਦਾ ਰਸਮੀ ਐਲਾਨ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਪੰਜਾਬ ਹਾਈਕਮਾਂਡ ਦੀ ਕਰਨਬੀਰ ਸਿੰਘ ਬੁਰਜ ਦੇ ਨਾਮ ‘ਤੇ ਲਗਭਗ ਸਹਿਮਤੀ ਬਣ ਚੁੱਕੀ ਤੇ ਰਸਮੀ ਐਲਾਨ ਕਰਨ ਲਈ ਕੁਲ ਹਿੰਦ ਕਾਂਗਰਸ ਦੇ ਇਸ਼ਾਰੇ ਦੀ ਉਡੀਕ ਕੀਤੀ ਜਾ ਰਹੀ ਹੈ।
ਕੌਣ ਹਨ ਕਰਨਬੀਰ ਸਿੰਘ ਬੁਰਜ ?
ਕਾਂਗਰਸ ਵਲੋ ਉਤਾਰੇ ਜਾ ਰਹੇ ਨੌਜਵਾਨ ਚੇਹਰੇ ਕਰਨਬੀਰ ਸਿੰਘ ਬੁਰਜ ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ ਜ: ਜਵਾਹਰ ਸਿੰਘ ਬੁਰਜ ਦੇ ਪੜਪੋਤੇ, ਸਾਬਕਾ ਚੇਅਰਮੈਨ ਅਜੀਤ ਸਿੰਘ ਬੁਰਜ ਦੇ ਪੋਤਰੇ, ਸਵ: ਕਾਂਗਰਸੀ ਨੇਤਾ ਜਸਬੀਰ ਸਿੰਘ ਬੁਰਜ ਦੇ ਪੁੱਤਰ ਹਨ। ਜਿਸ ਕਰਕੇ ਉਨਾ ਦੇ ਪ੍ਰੀਵਾਰ ਦਾ ਸਿਆਸੀ ਤੇ ਧਾਰਮਿਕ ਪਿਛੌਕੜ ਹੋਣ ਕਰਕੇ ਹੀ ਉਨਾਂ ਨੂੰ ਇਸ ਨਿਰੋਲ ਧਾਰਮਿਕ ਤੇ ਪੇਡੂ ਹਲਕੇ ਵਿੱਚ ਉਤਾਰਨ ਦਾ ਪਾਰਟੀ ਨੇ ਮਨ ਬਣਾਇਆ ਹੈ। ਇਥੇ ਦੱਸਣਾ ਬਣਦਾ ਹੈ ਕਿ ਕਰਨਬੀਰ ਸਿੰਘ ਬੁਰਜ ਆਪਣੇ ਪਿਤਾ ਦੀ ਮੌਤ ਤੋ ਬਾਅਦ ਉਹ ਉਨਾਂ ਵਾਂਗ ਹੀ ਇਲਾਕੇ ਵਿੱਚ ਵਿਚਰ ਰਹੇ ਹਨ, ਅਤੇ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
