





Total views : 5839949







Total views : 5839949ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਬਾਰਡਰ ਨਿਊਜ ਸਰਵਿਸ
ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜਿਮਨੀ ਚੋਣ ਕਰਾਉਣ ਦੇ ਚੋਣ ਕਮਿਸ਼ਨ ਵਲੋ ਕੀਤੇ ਜਾਣ ਐਲਾਨ ਨੂੰ ਵੇਖਦਿਆ ਇਸ ਹਲਕੇ ਦੇ ਕੇਦਰਬਿੰਦੂ ਕਸਬਾ ਝਬਾਲ ਵਿਖੇ 3 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋ 100 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਪ੍ਰੋਕੈਜਟਾਂ ਦਾ ਰਸਮੀ ਐਲਾਨ ਕੀਤਾ ਜਾਏਗਾ । ਇਸ ਸਮੇ ਹੋਣ ਵਾਲੇ ਸਮਾਗਮ ਦੇ ਪ੍ਰਬੰਧਾਂ ਨੂੰ ਲੈ ਕੇ ਜਿਲੇ ਦੇ ਡੀ.ਸੀ ਸ਼੍ਰੀ ਰਾਹੁਲ, ਐਸ.ਐਸ.ਪੀ ਡਾ: ਰਵਜੋਤ ਗਰੇਵਾਲ, ਹਲਕਾ ਇੰਚਾਰਜ ਹਰਮੀਤ ਸਿੰਘ ਸੰਧੂ, ਝਬਾਲ ਪੁੱਜੇ ਤੇ ਸਾਰੇ ਪ੍ਰਬੰਧਾਂ ਦਾ ਜਾਇਜਾ ਲਿਆ ,ਇਸ ਸਮੇ ਉਨਾਂ ਨਾਲ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿਲ਼ੋ ਤੇ ਨਾਇਬ ਤਹਿਸੀਲਦਾਰ ਝਬਾਲ ਜਸਵਿੰਦਰ ਸਿੰਘ ਵੀ ਹਾਜਰ ਸਨ।
ਹਰਮੀਤ ਸਿੰਘ ਸ਼ੰਧੂ ਦੇ ਉਮੀਦਵਾਰ ਵਜੋ ਨਾਮ ਦਾ ਹੋ ਸਕਦੈ ਰਸਮੀ ਐਲਾਨ-
ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਪ ‘ਚ ਸ਼ਾਮਿਲ ਹੋਏ ਸਾਬਕਾ ਵਧਾਇਕ ਸ: ਹਰਮੀਤ ਸਿੰਘ ਸੰਧੂ ਨੂੰ ਭਾਂਵੇ ਆਪ ਵਲੋ ਹਲਕਾ ਇੰਚਾਰਜ ਨਿਯੁਕਤ ਕਰਕੇ ਸਾਰੇ ਅਧਿਕਾਰ ਦੇ ਰੱਖੇ ਹਨ , ਪਰ ਉਨਾਂ ਦੇ ਨਾਮ ਦੀ ਉਮੀਦਵਾਰ ਵਜੋ ਅਜੇ ਤੱਕ ਘੋਸ਼ਣਾ ਨਹੀ ਕੀਤੀ ਗਈ। ਜਿਸ ਕਰਕੇ ਸਮਝਿਆਂ ਜਾ ਰਿਹਾ ਹੈ ਕਿ ਵਿਕਾਸ ਪ੍ਰੋਜੈਕਟਾਂ ਦੇ ਨਾਮ ‘ਤੇ ਹੋਣ ਵਾਲੇ ਇਸ ਸਮਾਗਮ ਵਿੱਚ ਮੁੱਖ ਮੰਤਰੀ ਮਾਨ ਵਲੋ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਵਜੋ ਐਲਾਨਿਆ ਜਾ ਸਕਦਾ ਹੈ।
ਘਾਗ ਸਿਆਸਤਦਾਨਾਂ ਦੇ ਆਪ ‘ਚ ਸ਼ਾਮਿਲ ਹੋਣ ਦੇ ਚਰਚੇ-ਇਸ ਦੌਰਾਨ ਸਿਆਸੀ ਗਲਿਆਰਿਆ ‘ਚ ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਹੈ ਕਿ ਇਸ ਸਮੇ ਵੱਖ ਵੱਖ ਸਿਆਸੀ ਪਾਰਟੀਆ ਦੇ ਆਗੂ ਆਪ ‘ਚ ਸ਼ਮੂਲੀਅਤ ਕਰ ਸਕਦੇ ਹਨ ਜਦੋਕਿ ਚਰਚਾ ਹੈ ਕਿ ਸ਼ਭ ਤੋ ਜਿਆਦਾ ਸ਼੍ਰੌਮਣੀ ਅਕਾਲੀ ਦਲ ਦੇ ਖੇਮੇ ਨੂੰ ਸੰਨ ਲੱਗਣ ਜਾ ਰਹੀ ਹੈ ਅਤੇ ਆਪ’ਚ ਸ਼ਾਮਿਲ ਹੋਣ ਵਾਲੇ ਨੇਤਾਵਾਂ ਦੇ ਨਾਮ ਗੁਪਤ ਰੱਖੇ ਜਾ ਰਹੇ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
