ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿੱਚ ਐਨਸੀਸੀ 11 ਪੰਜਾਬ ਬਟਾਲੀਅਨ ਵੱਲੋਂ ਲਗਾਇਆ ਗਿਆ ਟਰੇਨਿੰਗ ਕੈਂਪ

4878516
Total views : 5840971

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਰਵੀ ਸਹਿਗਲ

ਐਨਸੀਸੀ ਦੇ ਕਮਾਂਡਿੰਗ ਅਫਸਰ ਅਰੁਣ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਐਨਸੀਸੀ 11 ਪੰਜਾਬ ਬਟਾਲੀਅਨ ਵੱਲੋਂ ਦਸ ਦਿਨਾਂ ਟਰੇਨਿੰਗ ਕੈਂਪ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਪਿੰਡ ਮੰਨਣ ਵਿੱਚ ਲਗਾਇਆ ਗਿਆ। ਇਸ ਕੈਂਪ ਵਿੱਚ ਵੱਖ ਵੱਖ ਸਕੂਲਾਂ ਦੇ ਕੁੱਲ 500 ਐਨਸੀਸੀ ਵਿਦਿਆਰਥੀ ਜਿਸ ਵਿੱਚ ਲੜਕੇ ਅਤੇ ਲੜਕੀਆਂ ਟ੍ਰੇਨਿੰਗ ਲੈ ਰਹੇ ਹਨ। ਇਹ ਟ੍ਰੇਨਿੰਗ ਕੈਂਪ ਪਿਛਲੇ ਛੇ ਦਿਨਾਂ ਤੋਂ ਨਿਰੰਤਰ ਜਾਰੀ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਆਰਮੀ ਸਬੰਧੀ ਟ੍ਰੇਨਿੰਗ ਜਿਸ ਵਿੱਚ ਡਰਿੱਲ, ਫਾਇਰਿੰਗ, ਕਸਰਤ, ਖੇਡਾਂ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸਵੇਰ ਵੇਲੇ ਕਸਰਤ, ਡਿਬੇਟ ਮੁਕਾਬਲੇ, ਨਿਸ਼ਾਨਾ ਲਾਉਣ ਦੀ ਵਿਧੀ, ਅਤੇ ਪ੍ਰਤੀਯੋਗਿਤਾ ਟੈਸਟ ਦੀ ਤਿਆਰੀ,ਜਨਰਲ ਨਾਲੇਜ ਆਦਿ ਵੱਖ-ਵੱਖ ਆਰਮੀ ਨਾਲ ਸੰਬੰਧਿਤ ਵਿਸ਼ਿਆਂ ਸਬੰਧੀ

ਕੈਂਪ ਵਿੱਚ ਵਿਦਿਆਰਥੀਆਂ ਦੀ ਸਿਖਲਾਈ ਜਾਰੀ: ਕਮਾਂਡਿੰਗ ਅਫਸਰ ਅਰੁਣ ਪ੍ਰਤਾਪ ਸਿੰਘ

ਇਸ ਕੈਂਪ ਵਿੱਚ ਵਿਦਿਆਰਥੀਆਂ ਨੂੰ ਲਗਾਤਾਰ ਟ੍ਰੇਨਿੰਗ ਕਮਾਂਡਿੰਗ ਅਫਸਰ ਕਰਨਲ ਅਰੁਣ ਪ੍ਰਤਾਪ ਸਿੰਘ, ਐਸਐਮ ਤਰਸੇਮ ਸਿੰਘ, ਸੂਬੇਦਾਰ ਸੰਤੋਸ਼ ਸਿੰਘ, ਸੂਬੇਦਾਰ ਸੁਨੀਲ ਕੁਮਾਰ, ਸੂਬੇਦਾਰ ਮਨੋਜ, ਸੂਬੇਦਾਰ ਸਤਪਾਲ ਸਿੰਘ, ਸੂਬੇਦਾਰ ਪਵਨ ਕੁਮਾਰ, ਬੀਐਚ ਐਮ ਰਜੇਸ਼ ਕੁਮਾਰ ਦੀ ਅਗਵਾਈ ਵਿੱਚ ਇਹ ਵਿਦਿਆਰਥੀ 11 ਪੰਜਾਬ ਐਨਸੀਸੀ ਬਟਾਲੀਅਨ ਵੱਲੋਂ ਲਗਾਏ ਗਏ ਇਸ ਕੈਂਪ ਵਿੱਚ ਪਿਛਲੇ ਛੇ ਦਿਨਾਂ ਤੋਂ ਟ੍ਰੇਨਿੰਗ ਲੈ ਰਹੇ ਹਨ। ਕੈਂਪ ਵਿੱਚ ਦਿੱਤੀ ਗਈ ਸਰੀਰਕ ਸਿਖਲਾਈ, ਸ਼ਖਸੀਅਤ ਵਿਕਾਸ, ਲੀਡਰਸ਼ਿਪ ਹੁਨਰ ਆਦਿ ਵਿਦਿਆਰਥੀਆਂ ਵਿੱਚ ਛੁਪੀਆਂ ਹੋਈਆਂ ਕਲਾਵਾਂ ਨੂੰ ਬਾਹਰ ਕੱਢਣ ਵਿੱਚ ਇਹ ਕੈਂਪ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ। ਜਿਸ ਵਿੱਚ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਜੋਸ਼ ਦੇ ਵਿੱਚ ਵਾਧਾ ਹੁੰਦਾ ਹੈ।ਵੱਖ-ਵੱਖ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਦੱਸਿਆ ਕਿ ਸਾਰੇ ਹੀ ਯੋਗ ਆਰਮੀ ਆਫਿਸਰ ਦੁਆਰਾ ਉਹਨਾਂ ਨੂੰ ਬਹੁਤ ਵਧੀਆ ਸਿਖਲਾਈ ਦਿੱਤੀ ਜਾ ਰਹੀ। ਵਿਦਿਆਰਥੀਆਂ ਨੇ ਦੱਸਿਆ ਕਿ ਉਹਨਾਂ ਦਾ ਸੁਪਨਾ ਹੈ ਕਿ ਉਹ ਆਰਮੀ ਵਿੱਚ ਜਾ ਕੇ ਆਪਣੇ ਦੇਸ਼ ਦੀ ਸੁਰੱਖਿਆ ਕਰਨੀ ਚਾਹੁੰਦੇ ਹਨ। ਇਸ ਕੈਂਪ ਵਿੱਚ ਐਨਸੀਸੀ ਦੇ ਕੈਡਿਟਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News