ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ‘ਚ ਬੱਚਿਆਂ ਮਨਾਈ ਸ਼੍ਰੀ ਕ੍ਰਿਸਨ ਜਨਮ ਅਸਟਮੀ

4913379
Total views : 5895773

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਵਿੱਚ ਛੋਟੇ ਵਿਦਿਆਰਥੀਆਂ ਨੇ ਸਕੂਲ ਦੇ ਵਿਹੜੇ ਵਿੱਚ ਸ਼੍ਰੀ ਕ੍ਰਿਸਨ ਜਨਮ ਅਸ਼ਟਮੀ ਮਨਾਈ ਗਈ। ਵਿਦਿਆਰਥੀਆਂ ਨੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਬੜੇ ਉਤਸ਼ਾਹ ਨਾਲ ਭਾਗ ਲਿਆ। ਛੋਟੇ ਬੱਚਿਆਂ ਦੇ ਦੁਆਰਾ ਕ੍ਰਿਸ਼ਨ ਜੀ ਦਾ ਰੋਲ ਬੜੀ ਬੇਖੂਬੀ ਨਾਲ ਨਿਭਾਉਂਦੇ ਹੋਇਆ ਉਹਨਾਂ ਦੇ ਜੀਵਨ ਬਾਰੇ ਜਾਣਕਾਰੀ, ਉਹਨਾਂ ਨਾਲ ਸੰਬੰਧਿਤ ਝਾਕੀਆਂ, ਗਰੁੱਪ ਡਾਂਸ ਪੇਸ ਕੀਤਾ ਗਿਆ।

ਇਸ ਮੌਕੇ ਸਕੂਲ ਮੈਨੇਜਮੈਂਟ, ਸਟਾਫ ਅਤੇ ਬੱਚਿਆਂ ਦੇ ਦੁਆਰਾ ਸ੍ਰੀ ਕ੍ਰਿਸ਼ਨ ਜੀ ਦੀ ਪੂਜਾ ਕਰਕੇ ਮੱਥਾ ਟੇਕ ਕੇ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ ਅਤੇ ਐੱਮ. ਡੀ ਕੋਮਲ ਕਪੂਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਤਿਉਹਾਰ ਤੋਂ ਸਾਨੂੰ ਕ੍ਰਿਸ਼ਨ ਜੀ ਦੀ ਦੋਸਤੀ ਭਾਵਨਾ ਅਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਬਾਰੇ ਸਿੱਖਿਆ ਮਿਲਦੀ ਹੈ। ਇਸ ਸਾਰੇ ਪ੍ਰੋਗਰਾਮ ਦਾ ਪ੍ਰਬੰਧ ਡਾਂਸ ਅਧਿਆਪਕ, ਮਿਊਜ਼ੀਅਕ ਅਧਿਆਪਕ, ਕਲਚਰਲ ਹੈੱਡ ਅਧਿਆਪਕ ਅਤੇ ਕਿੰਡਰਗਾਰਟਨ ਆਧਿਆਪਕਾ ਦੀ ਨਿਗਰਾਨੀ ਹੇਠ ਹੋਇਆਂ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨਿਤਿਕਾ ਸੇਠੀ, ਕੋਆਰਡੀਨੇਟਰ ਪਾਰੁਲ ਸੁੰਦਰ ਅਤੇ ਸਮੂਹ ਸਟਾਫ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News