ਬਾਬਾ ਬੁੱਢਾ ਜੀ ਚੇਰੀਟੇਬਲ ਹਸਪਤਾਲ ਬੀੜ੍ਹ ਸਾਹਿਬ ਚ ਭਰਤੀ ਕੀਤੇ ਜਾਣਗੇ ਮਾਹਰ ਡਾਕਟਰ-ਡਾ: ਏ.ਪੀ ਸਿੰਘ

4878811
Total views : 5841536

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਬੀੜ ਸਾਹਿਬ/ਦਿਲਬਾਗ ਸਿੰਘ ਝਬਾਲ 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ਤੇ ਅੱਜ ਓ .ਐਸ਼.ਡੀ ਸਰਦਾਰ ਸਤਬੀਰ ਸਿੰਘ ਧਾਮੀ ਅਤੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਵੱਲਾ ਦੇ ਡੀਨ ਡਾਕਟਰ ਏ ਪੀ ਸਿੰਘ ਨੇ ਬਾਬਾ ਬੁੱਢਾ ਚੈਰੀਟੇਬਲ ਹਸਪਤਾਲ ਬੀੜ ਸਾਹਿਬ ਦਾ ਅਚਾਨਕ ਦੌਰਾ ਕੀਤਾ ਇਸ ਮੌਕੇ ਡਾਕਟਰ ਏ ਪੀ ਸਿੰਘ ਅਤੇ ਓਐਸਡੀ ਸਤਬੀਰ ਸਿੰਘ ਨੇ ਦੱਸਿਆ ਕਿ ਇਲਾਕੇ ਦੀਆ ਸੰਗਤਾਂ ਨੂੰ ਮਿਆਰੀ ਸਹੂਲਤਾਂ ਦੇਣ ਲਈ ਚੰਗੇ ਮਾਹਰ ਡਾਕਟਰ ਹੋਰ ਭਰਤੀ ਕੀਤੇ ਜਾ ਰਹੇ ਹਨ ਉਹਨਾਂ ਦੱਸਿਆ ਕਿ ਅੱਖਾਂ ਦੇ ਮਾਹਿਰ ਡਾਕਟਰ ਡਾਕਟਰ ਸਹਿਲ ਸੁਰਪਾਲ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਜਿਨਾਂ ਨੇ ਹਸਪਤਾਲ ਵਿਖੇ ਆਪਣਾ ਕੰਮ ਕਾਰ ਸ਼ੁਰੂ ਕਰ ਦਿੱਤਾ ਹੈ ਉਹਨਾਂ ਦੱਸਿਆ ਕਿ ਮਰੀਜ਼ਾਂ ਦੇ ਦੂਰਬੀਨ ਰਾਹੀਂ ਅਪਰੇਸ਼ਨ ਕਰਨ ਲਈ ਜਲਦ ਹੀ ਲੈਪਰੋ ਮਸ਼ੀਨ ਖਰੀਦ ਕੀਤੀ ਜਾ ਰਹੀ ਹੈ।

ਡਾ: ਏ.ਪੀ ਸਿੰਘ ਤੇ ਓ.ਐਸ.ਡੀ ਸਤਿਬੀਰ ਸਿੰਘ ਨੇ ਹਸਪਤਾਲ ਦਾ ਕੀਤਾ ਅਚਨਚੇਤੀ ਨਰੀਖਣ

ਉਹਨਾਂ ਦੱਸਿਆ ਕਿ ਅੱਖਾਂ ਦੇ ਡਾਕਟਰ ਸਾਹਿਲ ਸਰਪਾਲ ਵੱਲੋਂ ਤਜਵੀਜ਼ ਕੀਤੀਆਂ ਆਧੂਨਿਕ ਕਿਸਮ ਦੀਆਂ ਦੋ ਮਸ਼ੀਨਾਂ ਵੀ ਜਲਦ ਹੀ ਖਰੀਦ ਕੀਤੀਆਂ ਜਾ ਰਹੀਆਂ ਹਨ ਉਹਨਾਂ ਦੱਸਿਆ ਕਿ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਮੈਡੀਕਲ ਕੈਂਪ ਜਲਦ ਹੀ ਲਗਾਇਆ ਜਾਏਗਾ ਇਸ ਮੌਕੇ ਉਹਨਾਂ ਨਾਲ ਸ਼ਹਿਬਾਜ਼ ਸਿੰਘ ਨਿਜੀ ਸਹਾਇਕ ਪ੍ਰਧਾਨ ਸ੍ਰੋਮਣੀ ਕਮੇਟੀ,ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਦੇ ਡਾਇਰੈਕਟਰ ਡਾਕਟਰ ਗੁਰਲਾਲ ਸਿੰਘ , ਮੈਨੇਜਰ ਸਰਬ ਦਿਆਲ ਸਿੰਘ, ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਧਰਵਿੰਦਰ ਸਿੰਘ,ਮੀਤ ਮੈਨੇਜਰ ਗੁਰਜੀਤ ਸਿੰਘ , ਹੈਂਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ , ਰਣਜੀਤ ਸਿੰਘ ਚੋਹਲਾ ਗੁਰਦੁਆਰਾ ਇੰਸਪੈਕਟਰ, ਅਮਰਬੀਰ ਸਿੰਘ ਅਕਾਊਂਟੈਂਟ,ਸੁਪਰਵਾਈਜ਼ਰ ਪ੍ਰਥੀਪਾਲ ਸਿੰਘ, ਸੁਪਰਵਾਈਜ਼ਰ ਸੁਰਿੰਦਰ ਸਿੰਘ , ਗੁਰਜੀਤ ਸਿੰਘ ਪੰਜਵੜ,ਕਾਬਲ ਸਿੰਘ ਵੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News