





Total views : 5840983







Total views : 5840983ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅਟਾਰੀ /ਰਣਜੀਤ ਸਿੰਘ ਰਾਣਾਨੇਸ਼ਟਾ
ਸ਼੍ਰੋਮਣੀ ਅਕਾਲੀ ਦਲ ਦੇ ਨਿਯੁਕਤ ਕੀਤੇ ਗਏ ਉਪ ਪ੍ਰਧਾਨ ਦ ਸ: ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੇ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆ ਕਿਹਾ ਕਿ ਪਾਰਟੀ ਵਲੋ ਜੋ ਜੁਮੇਵਾਰੀ ਉਨਾਂ ਨੂੰ ਸੌਪੀ ਗਈ ਗਈ ਹੈ, ਉਸ ਨੂੰ ਉਹ ਆਪਣੇ ਪਿਤਾ ਗੁਲਜਾਰ ਸਿੰਘ ਰਣੀਕੇ ਤੋ ਸਹੀ ਮਾਰਗ ਦਰਸ਼ਨ ਲੈ ਕੇ ਤਨਦੇਹੀ ਨਾਲ ਨਿਭਾਉਣਗੇ।

ਅਟਾਰੀ ਹਲਕੇ ਵਿੱਚ ਖੁਸ਼ੀ ਦੀ ਲਹਿਰ –ਦੂਜੇ ਪਾਸੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ, ਸ਼੍ਰੋਮਣੀ ਕਮੇਟੀ ਦੇ ਮੈਬਰ ਸ: ਮੁਖਵਿੰਦਰ ਸਿੰਘ ਖਾਪੜਖੇੜੀ,ਨੰ: ਪ੍ਰਕਾਸ਼ ਸਿੰਘ ਨੇਸ਼ਟਾ,ਸ: ਰਣਜੀਤ ਸਿੰਘ ਰਾਣਾ ਨੇਸ਼ਟਾ , ਅਜਮੇਰ ਸਿੰਘ ਘਰਿੰਡੀ, ਦਿਲਬਾਗ ਸਿੰਘ ਰੋੜਾਂਵਾਲਾ ਆਦਿ ਨੇ ਵੀ ਇਸ ਨਿਯੁਕਤੀ ਲਈ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਤੇ ਹੋਰ ਹਾਈਕਮਾਂਡ ਦਾ ਧੰਨਵਾਦ ਕਰਦਿਆ ਕਿਹਾ ਕਿ ਰਣੀਕੇ ਪਰਵਿਾਰ ਨੇ ਹਮੇਸ਼ਾ ਪਾਰਟੀ ਪ੍ਰਤੀ ਵਫਾਦਾਰੀ ਨਿਭਾਈ ਹੈ ਅਤੇ ਉਨਾਂ ਦੀ ਇਸ ਨਿਯੁਕਤੀ ਨੂੰ ਲੈਕੇ ਹਲਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਤੇ ਜਲਦੀ ਹੀ ਲਾਲੀ ਰਣੀਕੇ ਨੂੰ ਮਿਲੀ ਇਸ ਜਮੇਵਾਰੀ ਲਈ ਸਨਮਾਨਿਤ ਕੀਤਾ ਜਾਏਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-