ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ ਨੇ ਪੋਕਸੋ ਐਕਟ ਅਧੀਨ   ਦੋ ਦੋ਼ਸੀਆਂ  ਨੂੰ ਸੁਣਾਈ ਕੁਦਰਤੀ ਮੌਤ ਤੱਕ ਕੈਦ ਦੀ ਸਜ਼ਾ ਤੇ ਇਕ ਲੱਖ ਰੁਪਏ ਜੁਰਮਾਨਾ

4947114
Total views : 5947181

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ 

 ਮਾਨਯੋਗ ਜੱਜ ਸ਼੍ਰੀਮਤੀ ਤ੍ਰਿਪਤਜੋਤ ਕੌਰ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ(ਫਾਸਟ ਟੈ੍ਕ) ਕੋਰਟ ਦੀ ਅਦਾਲਤ ਨੇ ਪੋਕਸੋ ਐਕਟ ਅਧੀਨ ਦੋ ਦੋਸ਼ੀਆਂ ਨੂੰ ਆਜੀਵਨ ਕਾਰਾਵਾਸ(ਕੁਦਰਤੀ ਮੌਤ ਤੱਕ) ਦੀ ਸਜ਼ਾ ਸੁਣਾਈ ਹੈ।ਇਸ ਸਬੰਧੀ ਮਾਨਯੋਗ  ਅਦਾਲਤ ਦੇ ਫੈਸਲੇ ਅਨੁਸਾਰ

ਅਨਿਲ ਕੁਮਾਰ ਉਰਫ ਬਿੱਲੀ ਪੁੱਤਰ ਵਿਨੋਦ ਕੁਮਾਰ ਅਤੇ ਸੋਹਮ ਪੁੱਤਰ ਰਾਮਦੇਵ ਨੂੰ ਐਫ ਆਈ ਆਰ ਨੰਬਰ 77/2023 ,ਥਾਣਾ ਮਹਿਲਾ ਅੰਮ੍ਰਿਤਸਰ ਅਧੀਨ  376-ਡੀ/376 ਡੀਏ ਆਈ ਪੀ ਐਸ ਅਤੇ 6 ਪੋਕਸੋ ਐਕਟ ਵਿਚ ਦੋ਼ਸੀ ਠਹਿਰਾਇਆ ਗਿਆ ਹੈ ਅਤੇ ਇੰਨ੍ਹਾਂ ਦੋਵਾਂ ਦੋਸ਼ੀਆਂ ਨੂੰ ਉਮਰ ਕੈਦ ਭਾਵ ਕੁਦਰਤੀ ਮੌਤ ਤੱਕ ਦੀ ਸਜ਼ਾ ਸੁਣਾਈ ਹੈ ਅਤੇ ਇਸਦੇ ਨਾਲ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਵੀ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਵਾਰਦਾਤ ਵਾਲੇ ਦਿਨ ਦੋਸ਼ੀ ਅਨਿਲ ਕੁਮਾਰ ਉਰਫ ਬਿੱਲੀ ਆਪਣੇ 4 ਦੋਸਤਾਂ ਨਾਲ ਛੱਤ ਤੇ ਆਪਣੇ ਬੱਚੇ ਦੇ ਜਨਮਦਿਨ ਦੀ ਪਾਰਟੀ ਮਨਾ ਰਹੇ ਸਨ ਅਤੇ ਸ਼ਰਾਬੀ ਹਾਲਤ ਵਿਚ ਸਨ। ਜਿਸ ਕਰਕੇ ਪੀੜਤਾ ਸੌ ਨਹੀ ਰਹੀ ਸੀ ਅਤੇ ਉਹ ਆਪਣੀ ਛੱਤ ਤੇ ਖੜ੍ਹੀ ਸੀ। ਉਕਤ ਮੁਲਜ਼ਮਾਂ ਨੇ ਉਸਨੂੰ ਬਹਾਨੇ ਨਾਲ ਬੁਲਾਇਆ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਸਜ਼ਾ ਰਾਹੀ ਅਦਾਲਤ ਸਮਾਜ ਨੂੰ ਇਹ ਸੰਦੇਸ਼ ਦਿੰਦੀ ਹੈ ਕਿ ਭਵਿੱਖ ਵਿਚ ਅਜਿਹੀ ਕੋਈ ਘਟਨਾ ਨਾ ਵਾਪਰੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News