ਕੁਲਦੀਪ ਧਾਲੀਵਾਲ ਨੂੰ ਕੈਬਨਿਟ ‘ਚੋ ਬਾਹਰ ਕਰਨਾ ਗੁਰੂ ਨਗਰੀ ਅੰਮ੍ਰਿਤਸਰ ਨਾਲ ਬੇਇਨਸਾਫੀ

4878516
Total views : 5840971

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ‘ਗੰਡੀ ਵਿੰਡ’

ਵਿਦੇਸ਼ੀ ਨਾਗਰਿਕਤਾ ਛੱਡ ਕੇ ਆਪ ਨਾਲ ਤੁਰੇ ਜਿਲਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਨਾਲ ਸਬੰਧਿਤ ਕੁਲਦੀਪ ਸਿੰਘ ਧਾਲੀਵਾਲ ਨੂੰ ਮਾਨ ਸਰਕਾਰ ਨੇ ਪਹਿਲੇ ਹੱਲੇ ਹੀ ਕੈਬਨਿਟ ਵਿੱਚ ਸ਼ਾਮਿਲ ਕਰਕੇ ਅਹਿਮ ਮਹਿਕਮੇ ਦੇ ਕੇ ਵੱਡੇ ਕੱਦ ਬੁੱਤ ਵਾਲਾ ਵਜੀਰ ਸ਼ੋਅ ਕੀਤਾ ਸੀ ਤੇ ਮਝੈਲਾਂ ਵਾਲੀਆ ਆਦਤਾਂ ਅਨੁਸਾਰ ਧਾਲੀਵਾਲ ਦਿਨ ਰਾਤ ਕੰਮ ਕਰਕੇ ਆਪਣਾ ਵਿਸੇਸ਼ ਸਥਾਨ ਬਣਾ ਲਿਆ ਸੀ, ਪਰ ਹੌਲੀ ਹੌਲੀ ਉਨਾਂ ਦੇ ਪਰ ਕੁਤਰਦਿਆ ਪੜਾਅ ਦਰ ਪੜਾਅ ਉਨਾ ਪਾਸੋ ਮਹਿਕਮੇ ਵਾਪਿਸ ਲੈ ਲਏ ਗਏ ਰਹਿੰਦਾ ਖੂੰਹਦਾ ਐਨ.ਆਰ.ਆਈ ਜਿਸ ਦੇ ਆਸਰੇ ਉਹ ਝੰਡੀ ਵਾਲੀ ਕਾਰ ਲਈ ਫਿਰਦੇ ਸਨ ਉਹ ਵੀ ਵਾਪਿਸ ਲੈ ਲਿਆ ਗਿਆ ।

ਜਿਸ ਕਰਕੇ ਜਿਲੇ ਨਾਲ ਸਬੰਧਿਤ ਕੇਵਲ ਹਰਭਜਨ ਸਿੰਘ ਈ.ਟੀ.ਓ ਹੀ ਕੈਬਨਿਟ ਮੰਤਰੀ ਰਹਿ ਗਏ ਹਨ , ਜਦੋਕਿ ਇਸ ਤੋ ਪਹਿਲਾ ਗੁਰੂ ਨਗਰੀ ਅੰਮ੍ਰਿਤਸਰ ਨਾਲ ਸਬੰਧਿਤ ਡਾ: ਇੰਦਰਬੀਰ ਸਿੰਘ ਨਿੱਜਰ ਤੋ ਵੀ ਮੰਤਰੀਪੱਦ ਤੋ ਅਸਤੀਫਾ ਲੈ ਲਿਆ ਗਿਆ ਸੀ। ਇਥੇ ਇਹ ਗੱਲ ਦੱਸਣਯੋਗ ਹੈ ਕਿ ਸੂਬੇ ਵਿੱਚ ਇਹ ਅਜਿਹੀ ਪੰਜਾਬ ਸਰਕਾਰ ਹੈ ਕਿ ਜਿਸ ਵਿੱਚ ਅੰਮ੍ਰਿਤਸਰ ਸ਼ਹਿਰ ਨਾਲ ਸਬੰਧਿਤ ਇਕ ਵੀ ਮੰਤਰੀ ਨਹੀ,ਜਿਥੇ ਸਤਾਧਾਰੀ ਧਿਰ ਦੇ ਚਾਰ ਵਧਾਇਕ ਹਨ, ਜਦੋਕਿ ਪਹਿਲੀਆਂ ਸਰਕਾਰਾਂ ਭਾਂਵੇ ਕਾਂਗਰਸ ਤੇ ਭਾਂਵੇ ਅਕਾਲੀ ਭਾਜਪਾ ਦੀ ਰਹੀ ਹੈ, ਉਨਾਂ ਵਿੱਚ ਇਸ ਸ਼ਹਿਰ ਦੇ ਇਕ ਨਹੀ ਦੋ ਦੋ ਮੰਤਰੀ ਸਨ।ਕਾਂਗਰਸ ਨੇ ਤਾਂ ਓਮ ਪ੍ਰਕਾਸ਼ ਸੋਨੀ ਨੂੰ ਉਪ ਮੁੱਖ ਮੰਤਰੀ ਬਣਾਕੇ ਅੰਮ੍ਰਿਤਸਰ ਨੂੰ ਮਾਨ ਬਖਸ਼ਿਆ ਸੀ।ਕੁਲਦੀਪ ਸਿੰਘ ਧਾਲੀਵਾਲ ਭਾਂਵੇ ਅੰਮ੍ਰਿਤਸਰ ‘ਚ ਨਹੀ ਰਹਿੰਦੇ ਸਨ ਪਰ ਉਨਾਂ ਦੀ ਪ੍ਰਸ਼ਾਸਨ ਤੇ ਅਫਸਰਸ਼ਾਹੀ ‘ਤੇ ਪੱਕੜ ਜਰੂਰ ਸੀ।ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸਮਖਾਸ ਕੁਲਦੀਪ ਧਾਲੀਵਾਲ ਬਾਰੇ ਜੋ ਕੰਨਸੋਆ ਆ ਰਹੀਆ ਹਨ ਉਨਾਂ ਨੂੰ ਦਿੱਲੀ ਵਾਲਿਆ ਦੀ ਅੱਖ ਦਾ ਸ਼ਿਕਾਰ ਹੋਣਾ ਪਿਆ ਹੈ, ਪਰ ਭਗਵੰਤ ਮਾਨ ਜਲਦੀ ਹੀ ਉਨਾਂ ਨੂੰ ਅਹਿਮ ਜੁਮੇਵਾਰੀ ਸੌਪਣ ਦਾ ਦਿਲਾਸਾ ਦੇ ਰਹੇ ਹਨ। ਪਰ ਕੁਲਦੀਪ ਸਿੰਘ ਧਾਲੀਵਾਲ ਦੇ ਹੌਲੀ ਹੌਲੀ ਪਰ ਕੁਤਰਨ ਦੇ ਕਈ ਮਾਅਨੇ ਸਾਹਮਣੇ ਆ ਰਹੇ ਕਿਉਕਿ ਵਿਰੋਧੀਆਂ ਵਿਰੁੱਛ ਬੇਬਾਕੀ ਨਾਲ ਬੋਲਣ ਵਾਲੇ ਹੀ ਮਝੈਲ ਮੰਤਰੀ ਸਨ।

ਅਸਤੀਫੇ ਤੋ ਬਾਅਦ ਕੁਲਦੀਪ ਧਾਲੀਵਾਲ ਦਾ ਛਲਕਿਆ ਦਰਦ

ਮੈਂ ਪਾਰਟੀ ਦਾ  ਇੱਕ ਵਫ਼ਾਦਾਰ ਸਿਪਾਹੀ ਹਾਂ, ਮੈਂ ਕੇਜਰੀਵਾਲ, ਪਾਰਟੀ ਅਤੇ ਭਗਵੰਤ ਮਾਨ ਦਾ ਰਿਣੀ ਰਹਾਂਗਾ ਕਿ ਉਨ੍ਹਾਂ ਨੇ ਮੈਨੂੰ ਸਾਢੇ 3 ਸਾਲ ਕੈਬਨਿਟ ਵਿੱਚ ਮੌਕਾ ਦਿੱਤਾ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਮੈਨੂੰ ਵਿਭਾਗ ਦਿੱਤੇ, ਉਸ ਸਮੇਂ ਪੰਚਾਇਤ ਰਾਜ ਵਿਭਾਗ ਸੀ, ਜਿਸ ਤੋਂ ਮੈਨੂੰ ਪੰਜਾਬ ਲਈ 11 ਹਜ਼ਾਰ ਏਕੜ ਜ਼ਮੀਨ ਰਿਲੀਜ਼ ਹੋਈ ਅਤੇ ਮੈਂ ਦੇਸ਼ ਦਾ ਪਹਿਲਾ ਸਿਆਸਤਦਾਨ ਹਾਂ ਜਿਸਨੇ ਫਿਰ ਆਪਣੇ ਸੂਬੇ ਦੇ ਲੋਕਾਂ ਨੂੰ 11 ਹਜ਼ਾਰ ਏਕੜ ਜ਼ਮੀਨ ਪ੍ਰਾਪਤ ਕਰਨ ਤੋਂ ਰੋਕਿਆ। 2700 ਕਰੋੜ ਰੁਪਏ ਜਾਰੀ ਕੀਤੇ ਗਏ, ਜਿਸ ਤੋਂ ਬਾਅਦ ਮੈਨੂੰ ਐਨਆਰਆਈ ਵਿਭਾਗ ਦੀ ਡਿਊਟੀ ਸੌਂਪੀ ਗਈ ਜਿਸ ਵਿੱਚ ਮੈਂ 4 ਹਜ਼ਾਰ ਐਨਆਰਆਈਜ਼ ਦੇ ਕੇਸ ਕੀਤੇ ਅਤੇ ਉਨ੍ਹਾਂ ਵਿੱਚੋਂ 9 ਨੂੰ ਰਿਹਾਅ ਕਰਵਾਇਆ, ਫਿਰ ਦਸੰਬਰ ਤੋਂ ਮੈਂ ਲੋਕਾਂ ਨੂੰ ਔਨਲਾਈਨ ਮਿਲਣਾ ਸ਼ੁਰੂ ਕਰ ਦਿੱਤਾ ਅਤੇ ਪੰਜਾਬ ਲਈ ਮੇਰੀ ਲੜਾਈ ਜਾਰੀ ਰਹੇਗੀ।

ਨਸ਼ਿਆਂ ਵਿਰੁੱਧ ਲੜਾਈ ਜਾਰੀ ਰਹੇਗੀ। ਜਿਸ ਤਰ੍ਹਾਂ ਮੈਂ ਆਪਣੀ ਪਾਰਟੀ ਵਿੱਚ ਕੰਮ ਕੀਤਾ ਹੈ, ਮੈਂ ਆਪਣੇ ਆਖਰੀ ਸਾਹ ਤੱਕ ਪੰਜਾਬ ਅਤੇ ਪੰਜਾਬੀਆਂ ਲਈ ਲੜਦਾ ਰਹਾਂਗਾ। ਮੈਨੂੰ ਪੰਜਾਬ ਲਈ ਜੋ ਵੀ ਆਵਾਜ਼ ਬੁਲੰਦ ਕਰਨੀ ਹੈ, ਮੈਂ ਉਸਨੂੰ ਬੁਲੰਦ ਕਰਦਾ ਰਹਾਂਗਾ।

ਵਿਭਾਗਾਂ ਬਾਰੇ ਧਾਲੀਵਾਲ ਨੇ ਕਿਹਾ ਕਿ 96 ਵਿਧਾਇਕ ਹਨ ਅਤੇ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਜੇਕਰ ਮੈਨੂੰ ਕਿਤੇ ਹੋਰ ਡਿਊਟੀ ਸੌਂਪੀ ਜਾਂਦੀ ਹੈ, ਤਾਂ ਮੈਂ ਉੱਥੇ ਹੀ ਕਰਾਂਗਾ। ਕਾਰਨ ਇਹ ਹੈ ਕਿ ਪਾਰਟੀ ਹਾਈਕਮਾਨ ਨੂੰ ਪਤਾ ਹੋਵੇਗਾ ਕਿ ਮੈਨੂੰ ਲੱਗਦਾ ਹੈ ਕਿ ਸੰਜੀਵ ਅਰੋੜਾ ਚੰਗਾ ਕੰਮ ਕਰਨਗੇ। ਮੈਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ ਵਿਭਾਗਾਂ ਦੀ ਲੜਾਈ ਮੇਰੀ ਨਹੀਂ ਸਗੋਂ ਪੰਜਾਬ ਲਈ ਮੇਰੀ ਲੜਾਈ ਹੈ। ਧਾਲੀਵਾਲ ਨੇ ਕਿਹਾ ਕਿ ਮੈਨੂੰ ਕਿਹਾ ਗਿਆ ਸੀ ਕਿ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇਣੀ ਹੈ ਅਤੇ ਤੁਹਾਨੂੰ ਕੋਈ ਹੋਰ ਜ਼ਿੰਮੇਵਾਰੀ ਦੇਣੀ ਹੈ, ਇਸ ਲਈ ਮੈਂ ਅਸਤੀਫਾ ਦੇ ਦਿੱਤਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News